ਗੂਰੁ ਰਵਿਦਾਸ ਟੈਂਪਲ ਵਿਰੋਨਾ ਵਿਖੇ ਗਾਇਕ ਗੋਲਡੀ ਬਾਵਾ ਦਾ ਵਿਸ਼ੇਸ਼ ਸਨਮਾਨ

ਸ੍ਰੀ ਗੁਰੂ ਰਵਿਦਾਸ ਟੈਂਪਲ ਵਿਰੋਨਾ ਵਿਖੇ ਪ੍ਰਸਿੱਧ ਗਾਇਕ ਗੋਲਡੀ ਬਾਵਾ ......

ਮਿਲਾਨ/ਇਟਲੀ (ਸਾਬੀ ਚੀਨੀਆ)— ਸ੍ਰੀ ਗੁਰੂ ਰਵਿਦਾਸ ਟੈਂਪਲ ਵਿਰੋਨਾ ਵਿਖੇ ਪ੍ਰਸਿੱਧ ਗਾਇਕ ਗੋਲਡੀ ਬਾਵਾ ਦਾ ਪ੍ਰਬੰਧਕ ਕਮੇਟੀ ਦੁਆਰਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਗੋਲਡੀ ਬਾਵਾ ਦੁਆਰਾ ਵੱਖ-ਵੱਖ ਧਾਰਮਿਕ ਭਜਨਾਂ ਨਾਲ਼ ਸੰਗਤ ਨੂੰ ਨਿਹਾਲ ਕੀਤਾ ਗਿਆ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।ਗੋਲਡੀ ਬਾਵਾ ਨੂੰ ਸਨਮਾਨਿਤ ਕਰਨ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੋਨਾ ਦੇ ਮਾਸਟਰ ਬਲਵੀਰ ਮੱਲ੍ਹ, ਕੁਲਵਿੰਦਰ ਸਿੰਘ ਬੱਲਾਂ, ਅਜੇ ਕੁਮਾਰ ਬਿੱਟਾ, ਮਨਜੀਤ ਸਿੰਘ ਲਾਡਾ, ਪ੍ਰਵੀਨ ਕੁਮਾਰ, ਜੋਗਿੰਦਰ ਰਾਮ, ਸਰਬਜੀਤ ਲਾਲ, ਧਰਮਜੀਤ ਪਾਨੀ, ਹੈੱਡ ਗ੍ਰੰਥੀ ਰਣਧੀਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।

  • Goldie Bawa
  • Gauru Ravidas Temple Vernon
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ