ਇਨੋਵਾ, ਟਰੱਕ ਅਤੇ ਪਨਬੱਸ ਦੀ ਹੋਈ ਟੱਕਰ

ਰੂਪਨਗਰ-ਚੰਡੀਗਡ਼੍ਹ ਹਾਈਵੇ ’ਤੇ ਅੱਜ ਸਵੇਰੇ 10 ਵਜੇ ਦੇ ਕਰੀਬ ਪਹਿਲਾਂ ਇਨੋਵਾ ਅਤੇ ਟਰੱਕ ਦੀ ਟੱਕਰ ਹੋ ਗਈ ਅਤੇ ਬਾਅਦ ’ਚ ਚੰਡੀਗਡ਼੍ਹ ਦੀ ਸਾਈਡ ਤੋਂ ਸਵਾਰੀਆਂ ਨਾਲ ਭਰੀ ਆ ਰਹੀ ਪਨਬੱਸ ਦੀ....

ਰੂਪਨਗਰ, (ਵਿਜੇ)- ਰੂਪਨਗਰ-ਚੰਡੀਗਡ਼੍ਹ ਹਾਈਵੇ ’ਤੇ ਅੱਜ ਸਵੇਰੇ 10 ਵਜੇ ਦੇ ਕਰੀਬ ਪਹਿਲਾਂ ਇਨੋਵਾ ਅਤੇ ਟਰੱਕ ਦੀ ਟੱਕਰ ਹੋ ਗਈ ਅਤੇ ਬਾਅਦ ’ਚ ਚੰਡੀਗਡ਼੍ਹ ਦੀ ਸਾਈਡ ਤੋਂ ਸਵਾਰੀਆਂ ਨਾਲ ਭਰੀ ਆ ਰਹੀ ਪਨਬੱਸ ਦੀ ਬੱਸ ਦੀ ਟਰੱਕ ਨਾਲ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ’ਚ ਸਵਾਰੀਆਂ ਅਤੇ ਤਿੰਨੋਂ ਵਾਹਨ ਚਾਲਕਾਂ ਦਾ ਵਾਲ-ਵਾਲ ਬਚਾਅ ਹੋ ਗਿਆ ਜਦੋਂ ਕਿ ਸਾਰੇ ਵਾਹਨ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਏ।
 ਜਾਣਕਾਰੀ ਅਨੁਸਾਰ ਰੂਪਨਗਰ-ਚੰਡੀਗਡ਼੍ਹ ਹਾਈਵੇ ’ਤੇ ਜੇ.ਆਰ. ਸਿਨੇਮਾ ਦੇ ਨੇਡ਼ੇ ਸੁਖਰਾਮਪੁਰ ਟੱਪਰੀਆਂ ਨੇਡ਼ੇ ਬਣੇ ਕੱਟ ’ਤੇ ਸਵੇਰੇ 10 ਵਜੇ ਦੇ ਕਰੀਬ ਬੱਜਰੀ ਨਾਲ ਲੱਦੇ ਟਰੱਕ ਅਤੇ ਇਨੋਵਾ ਗੱਡੀ ਦੀ ਅਚਾਨਕ ਟੱਕਰ ਹੋ ਗਈ। ਜਿਸ ਦੇ ਬਾਅਦ ਟਰੱਕ ਮਾਰਗ ’ਤੇ ਪਲਟ ਗਿਆ। ਇਸ ਦੌਰਾਨ ਚੰਡੀਗਡ਼੍ਹ ਵਲੋਂ ਆ ਰਹੀ ਪਨਬੱਸ ਦੀ ਬੱਸ ਉਕਤ ਟਰੱਕ ਨਾਲ ਜਾ ਟਕਰਾਈ। ਇਸ ਹਾਦਸੇ ’ਚ ਤਿੰਨੋਂ ਵਾਹਨਾਂ ਦੇ ਚਾਲਕ ਅਤੇ ਬੱਸ ’ਚ ਸਵਾਰ ਵਿਅਕਤੀਆਂ ਦਾ ਵਾਲ-ਵਾਲ ਬਚਾਅ ਹੋ ਗਿਆ। ਬੱਸ ’ਚ ਕਰੀਬ 30 ਮੁਸਾਫਿਰ ਸਵਾਰ ਸਨ। ਇਨੋਵਾ ਚਾਲਕ ਗੁਰਨਾਮ ਸਿੰਘ ਪੁੱਤਰ ਮਹੰਤ ਸਿੰਘ ਨਿਵਾਸੀ ਬਡ਼ਾ ਪਿੰਡ ਨੇ ਦੱਸਿਆ ਕਿ ਉਹ ਲਡ਼ਕੀ ਦੇ ਵਿਆਹ ਦੇ ਕਾਰਡ ਵੰਡਣ ਲਈ ਰੂਪਨਗਰ ਵੱਲ ਆਇਆ ਸੀ। ਜਦੋਂ ਕਿ ਟਰੱਕ ਚਾਲਕ ਰਾਮਪਾਲ ਪੁੱਤਰ ਧਿਆਨ ਚੰਦ ਨਿਵਾਸੀ ਨੂਰਪੁਰਬੇਦੀ ਨੇ ਦੱਸਿਆ ਕਿ ਉਹ ਟਰੱਕ ’ਚ ਬੱਜਰੀ ਲੋਡ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੋਹਾਲੀ ਵੱਲ ਜਾ ਰਿਹਾ ਸੀ। ਜਦੋਂ ਕਿ ਪਨਬੱਸ ਦੇ ਚਾਲਕ ਦੀ ਪਛਾਣ ਮਲਕੀਤ ਸਿੰਘ ਪੁੱਤਰ ਮੇਲਾ ਸਿੰਘ ਨਿਵਾਸੀ ਖੋਖਰ (ਸੰਗਰੂਰ) ਦੇ ਰੂਪ ’ਚ ਹੋਈ। ਹਾਦਸੇ ਦੇ ਬਾਅਦ ਟਰੱਕ ਚਾਲਕ ਅਤੇ ਇਨੋਵਾ ਗੱਡੀ ਦਾ ਚਾਲਕ ਹਾਦਸੇ ਲਈ ਇਕ ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ। ਮੌਕੇ ’ਤੇ ਪਹੁੰਚੇ ਪੰਜਾਬ ਰੋਡਵੇਜ਼ ਡਿਪੂ ਰੂਪਨਗਰ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਉਕਤ ਹਾਦਸੇ ’ਚ ਬੱਸ ਚਾਲਕ ਦੀ ਕੋਈ ਗਲਤੀ ਨਹੀਂ ਹੈ ਅਤੇ ਹਾਦਸੇ ਦੇ ਸਬੰਧ ’ਚ ਬੱਸ ਚਾਲਕ ’ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ। 
ਇਸ ਦੌਰਾਨ ਟ੍ਰੈਫਿਕ ਪੁਲਸ ਦੇ ਏ.ਐੱਸ.ਆਈ. ਬਲਵੀਰ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਟ੍ਰੈਫਿਕ ਨੂੰ ਸੁਚਾਰੂ ਬਣਵਾਇਆ।  ਸਿਟੀ ਪੁਲਸ ਰੂਪਨਗਰ ਦੇ ਏ.ਐੱਸ.ਆਈ. ਇੰਦਰਪਾਲ ਸਿੰਘ ਨੇ ਦੱਸਿਆ ਕਿ ਹਾਦਸਾਗ੍ਰਸਤ ਵਾਹਨਾਂ ਨੂੰ ਪਹਿਲਾਂ ਸਾਈਡ ’ਤੇ ਕਰਵਾ ਕੇ ਪੁਲਸ ਨੇ ਅਗਲੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।
 

  • Inova
  • collision
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ