ਭਾਰਤ-ਏ ਨੇ ਨਿਊਜ਼ੀਲੈਂਡ-ਏ ਨੂੰ ਹਰਾ ਕੇ 3 ਮੈਚਾਂ ਦੀ ਸੀਰੀਜ਼ ਜਿੱਤੀ

ਕਪਤਾਨ ਮਨੀਸ਼ ਪਾਂਡੇ ਦੇ ਅਜੇਤੂ ਸੈਂਕੜੇ ਅਤੇ ਵਿਜੇ ਸ਼ੰਕਰ ਨਾਲ...

ਮਾਊਂਟ ਮਾਂਗਾਨੁਈ-ਕਪਤਾਨ ਮਨੀਸ਼ ਪਾਂਡੇ ਦੇ ਅਜੇਤੂ ਸੈਂਕੜੇ ਅਤੇ ਵਿਜੇ ਸ਼ੰਕਰ ਨਾਲ ਚੌਥੀ ਵਿਕਟ ਲਈ ਉਸ ਦੀ 123 ਦੌੜਾਂ ਦੀ ਹਿੱਸੇਦਾਰੀ ਨਾਲ ਭਾਰਤ-ਏ ਨੇ ਦੂਸਰੇ ਅਣਅਧਿਕਾਰਤ ਵਨ ਡੇ 'ਚ ਨਿਊਜ਼ੀਲੈਂਡ-ਏ ਨੂੰ 6 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ਨਾਲ ਹਰਾ ਦਿੱਤਾ ਅਤੇ 3 ਮੈਚਾਂ ਦੀ ਸੀਰੀਜ਼ 'ਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ।
ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਨਿਊਜ਼ੀਲੈਂਡ-ਏ ਨੇ ਚੰਗੀ ਸ਼ੁਰੂਆਤ ਕੀਤੀ। ਉਸ ਦੇ ਲਈ ਸਲਾਮੀ ਬੱਲੇਬਾਜ਼ ਜਾਰਜ ਵਰਕਰ ਨੇ 99 ਦੌੜਾਂ ਦੀ ਅਤੇ ਵਿਲ ਯੰਗ ਨੇ 102 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ। ਇਸ ਦੀ ਮਦਦ ਨਾਲ ਟੀਮ ਨੇ ਨਿਰਾਧਾਰਤ 50 ਓਵਰਾਂ 'ਚ 8 ਵਿਕਟਾਂ 'ਤੇ 299 ਦੌੜਾਂ ਦਾ ਸਕੋਰ ਬਣਾਇਆ। ਇਸ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ-ਏ ਨੇ 49 ਓਵਰਾਂ 'ਚ 5 ਵਿਕਟਾਂ 'ਤੇ 300 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਮਨੀਸ਼ ਦੀ ਅਜੇਤੂ 111 ਦੌੜਾਂ ਦੀ ਪਾਰੀ ਤੋਂ ਇਲਾਵਾ ਸ਼੍ਰੇਅਸ ਅਈਅਰ ਤੇ ਵਿਜੇ ਸ਼ੰਕਰ ਨੇ 59-59 ਦੌੜਾਂ ਦੀਆਂ ਅਰਧ-ਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ।

  • India A
  • New Zealand A
  • series
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ