ਕੁਨੈਲ ਦੇ ਆਲੇ-ਦੁਆਲੇ ਇਲਾਕਿਅਾਂ ’ਚ ਹੋ ਰਹੀ ਹੈ ਨਾਜਾਇਜ਼ ਮਾਈਨਿੰਗ

ਮਾਈਨਿੰਗ ’ਤੇ ਸ਼ਿਕੰਜਾ ਕੱਸਣ ਲਈ ਮਾਈਨਿੰਗ ਵਿਭਾਗ  ਤੇ ਪ੍ਰਸ਼ਾਸਨ ਬੇਸ਼ਕ ਪੱਬਾਂ ਭਾਰ ਹੋ ਕੇ ਕੰਮ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਕੁਝ ਲੋਕ ਵਿਭਾਗ ਦੀਅਾਂ ਅੱਖਾਂ ’ਚ ਮਿੱਟੀ ਪਾ ਕੇ ਨਾਜਾਇਜ਼ ਮਾਈਨਿੰਗ ਕਰ  ਰਹੇ ਹਨ।...

ਬਲਾਚੌਰ, (ਕਟਾਰੀਆ/ ਕਿਰਨ)- ਮਾਈਨਿੰਗ ’ਤੇ ਸ਼ਿਕੰਜਾ ਕੱਸਣ ਲਈ ਮਾਈਨਿੰਗ ਵਿਭਾਗ  ਤੇ ਪ੍ਰਸ਼ਾਸਨ ਬੇਸ਼ਕ ਪੱਬਾਂ ਭਾਰ ਹੋ ਕੇ ਕੰਮ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਕੁਝ ਲੋਕ ਵਿਭਾਗ ਦੀਅਾਂ ਅੱਖਾਂ ’ਚ ਮਿੱਟੀ ਪਾ ਕੇ ਨਾਜਾਇਜ਼ ਮਾਈਨਿੰਗ ਕਰ  ਰਹੇ ਹਨ।
 ਲੋਕਾਂ ਨੇ ਦੱਸਿਆ ਕਿ ਪਿੰਡ ਕੁਨੈਲ ਦੇ ਆਲੇ-ਦੁਆਲੇ ਖੇਤਾਂ ’ਚ ਨਾਜਾਇਜ਼ ਮਾਈਨਿੰਗ ਦਾ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ। ਜਦੋਂ ‘ਜਗ ਬਾਣੀ’ ਦੀ ਟੀਮ ਨੇ ਦੌਰਾ  ਕੀਤਾ  ਤਾਂ ਦੇਖਿਆ ਕਿ ਖੇਤਾਂ ਜੰਗਲਾਂ ’ਚ  15-15 ਫੁੱਟ ਡੂੰਘੀਅਾਂ ਖੱਡਾਂ ਪੁੱਟੀਅਾਂ ਹੋਈਅਾਂ ਸਨ। ਜਿਥੇ ਓਵਰਲੋਡ ਟਿੱਪਰ ਤੇ ਟਰਾਲੀਆਂ ਪਿੰਡ ’ਚ ਧੂਡ਼-ਮਿੱਟੀ ਉਡਾਉਂਦੇ ਹੋਏ ਸਡ਼ਕ ਨੂੰ ਤਾਂ ਤੋਡ਼ ਹੀ ਰਹੇ ਸਨ ਉਥੇ ਲੋਕਾਂ ਦੇ ਨੱਕ ’ਚ ਦਮ ਵੀ ਕੀਤਾ ਹੋਇਆ ਹੈ। ਜਦੋਂ ਇਸ ਬਾਰੇ ਮੌਕੇ ’ਤੇ ਜਾ ਕੇ ਚੱਲਦੀ ਜੇ.ਸੀ.ਬੀ. ਦੇ ਡਰਾਈਵਰ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਪਰਮਿਸ਼ਨ ਦਿਖਾ ਦੇਵਾਂਗੇ ਸਾਡੇ ਕੋਲ ਨਹੀਂ ਹੈ ਤੇ ਵੱਡੇ ਪੱਧਰ ’ਤੇ ਕਮਰਸ਼ੀਅਲ  ਕਾਲੋਨੀਅਾਂ ਵਿਚ ਭਰਤੀ ਪਾਈ ਜਾ ਰਹੀ ਹੈ।  ਲੋਕਾਂ ਦੀ ਮੰਗ ਹੈ ਕਿ ਓਵਰਲੋਡ ਟਰਾਲੀਆਂ ਤੇ ਨਾਜਾਇਜ਼ ਮਾਈਨਿੰਗ ਕਰਦੇ ਲੋਕਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਜਦੋਂ ਇਸ ਸਬੰਧੀ ਡੀ.ਐੱਸ.ਪੀ. ਗਡ਼੍ਹਸ਼ੰਕਰ ਹੁਸ਼ਿਆਰਪੁਰ ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਜਲਦ ਐੱਸ.ਐੱਚ.ਓ. ਨੂੰ ਭੇਜ ਕੇ ਕਾਰਵਾਈ ਕਰਦੇ ਹਾਂ।

  • areas
  • Quesnel
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ