ਫਲੈਟਾਂ ’ਚ ਗੋਦਾਮ, ਦੁਕਾਨਾਂ ਦੇ ਬਾਹਰ ਨਾਜਾਇਜ਼ ਕਬਜ਼ੇ

ਸੈਕਟਰ-26 ਦੀ ਗ੍ਰੇਨ ਮਾਰਕੀਟ ’ਚ ਚੰਡੀਗਡ਼੍ਹ ਪ੍ਰਸ਼ਾਸਨ ਤੇ ਨਗਰ ਨਿਗਮ ਦਾ ਕੋਈ ਨਿਯਮ ਨਹੀਂ ਚੱਲਦਾ...

ਚੰਡੀਗਡ਼੍ਹ, (ਵਿਜੇ)-ਸੈਕਟਰ-26 ਦੀ ਗ੍ਰੇਨ ਮਾਰਕੀਟ ’ਚ ਚੰਡੀਗਡ਼੍ਹ ਪ੍ਰਸ਼ਾਸਨ ਤੇ ਨਗਰ ਨਿਗਮ ਦਾ ਕੋਈ ਨਿਯਮ ਨਹੀਂ ਚੱਲਦਾ। ਦੁਕਾਨਦਾਰਾਂ ਵਲੋਂ ਵਰਤੇ ਜਾ ਰਹੇ ਮਨਮਾਨੇ ਰਵੱਈਏ ’ਤੇ ਪ੍ਰਸ਼ਾਸਨ ਤੇ ਨਿਗਮ ਦੇ ਅਧਿਕਾਰੀ ਅੱਖਾਂ ਬੰਦ ਕਰਕੇ ਬੈਠੇ ਹਨ। ਆਲਮ ਇਹ ਹੈ ਕਿ ਜੋ ਵੀ ਨਿਯਮ ਤੇ ਕਾਨੂੰਨ ਬਣਾਏ ਗਏ ਹਨ, ਉਨ੍ਹਾਂ ਦੀ ਇਥੇ ਕੋਈ ਪ੍ਰਵਾਹ ਨਹੀਂ ਕਰ ਰਿਹਾ ਹੈ। ਹਾਲਤ ਨੂੰ ਕੰਟ੍ਰੋਲ ਕਰਨ ਦੀ ਬਜਾਏ ਅਧਿਕਾਰੀ ਵੀ ਆਪਣੀਆਂ-ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਝਾਡ਼ ਰਹੇ ਹਨ, ਜਿਸ ਦਾ ਖਮਿਆਜ਼ਾ ਨਾ ਸਿਰਫ਼ ਇਥੇ ਆਉਣ ਵਾਲੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ, ਸਗੋਂ ਜੋ ਦੁਕਾਨਦਾਰ ਨਿਯਮਾਂ ਤਹਿਤ ਕੰਮ ਕਰ ਰਹੇ ਹਨ, ਸ਼ੋਅਰੂਮ-ਕਮ-ਫਲੈਟ (ਐੱਸ. ਸੀ. ਐੱਫ.) ਲਈ ਤੈਅ ਕੀਤੀਆਂ ਗਈਆਂ ਗਾਈਡਲਾਈਨਜ਼ ਹੁਣ ਸਿਰਫ਼ ਕਾਗਜ਼ਾਂ ਤਕ ਸੀਮਤ ਹੋ ਕੇ ਰਹਿ ਗਈਆਂ ਹਨ। ਮੱਧਿਅਾ ਮਾਰਗ ’ਚ ਜ਼ਿਆਦਾਤਰ ਐੱਸ. ਸੀ. ਐੱਫ. ਨੂੰ ਅਲਾਟ ਕਰਦੇ ਸਮੇਂ ਨਿਯਮ ਬਣਾਏ ਗਏ ਸਨ ਕਿ ਗ੍ਰਾਊਂਡ ਫਲੋਰ ’ਤੇ ਹੀ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਦੋਂ ਕਿ ਪਹਿਲੀ ਮੰਜ਼ਲ ਨੂੰ ਫਲੈਟ ਵਜੋਂ ਇਸਤੇਮਾਲ ਕਰਨਾ ਹੋਵੇਗਾ। ਭਾਵ ਪਹਿਲੀ ਮੰਜ਼ਲ ਫਲੋਰ ’ਚ ਕਿਸੇ ਵੀ ਤਰ੍ਹਾਂ ਦਾ ਬਿਜ਼ਨੈੱਸ ਨਹੀਂ ਹੋ ਸਕਦਾ ਪਰ ਦੁਕਾਨਦਾਰਾਂ ਨੇ ਆਪਣੀ ਮਨਮਾਨੀ ਕਰਦਿਆਂ ਫਲੈਟਾਂ ’ਚ ਹੀ ਦੁਕਾਨਾਂ ਤੇ ਗੋਦਾਮ ਖੋਲ੍ਹ ਦਿੱਤੇ ਹਨ। 
 48 ਘੰਟਿਆਂ ਦੇ ਅੰਦਰ ਗ੍ਰੇਨ ਮਾਰਕੀਟ ’ਚ ਡਰਾਈਵ ਚਲਾਈ ਜਾਵੇਗੀ। ਉਲੰਘਣਾ ਦੀ ਜਾਣਕਾਰੀ ਤਾਂ ਹੈ, ਜਿਸ ਦੇ ਖਿਲਾਫ ਅਸੀਂ ਵਾਰ-ਵਾਰ ਮੁਹਿੰਮ ਵੀ ਚਲਾਉਂਦੇ ਹਾਂ ਪਰ ਫਿਰ ਵੀ ਦੁਕਾਨਦਾਰ ਨਿਯਮ ਤੋਡ਼ਨ ਤੋਂ ਬਾਜ਼ ਨਹੀਂ ਆ ਰਹੇ ਹਨ।  -ਮਨੋਜ ਸ਼ਰਮਾ, ਸਕੱਤਰ ਮਾਰਕੀਟ ਕਮੇਟੀ।
ਅਫਸਰ ਬੋਲੇ, ਸਾਨੂੰ ਪਤਾ ਨਹੀਂ 
 ਅਧਿਕਾਰੀਆਂ ਦਾ ਕਹਿਣਾ ਹੈ ਕਿ ਨਿਯਮ ਟੁੱਟਣ ਵਰਗੀ ਕੋਈ ਜਾਣਕਾਰੀ ਉਨ੍ਹਾਂ ਕੋਲ ਨਹੀਂ ਹੈ  ਪਰ ਦੂਜੇ ਪਾਸੇ ਦੁਕਾਨਾਂ ਦੇ ਉਪਰ ਸ਼ਰੇਆਮ ਕਿਰਾਏ ’ਤੇ ਦੁਕਾਨਾਂ ਖੋਲ੍ਹਣ ਲਈ ਬੋਰਡ ਲਟਕੇ ਹੋਏ ਹਨ। ਕੀ ਇਨ੍ਹਾਂ ਬੋਰਡਾਂ ਵਲ ਕਿਸੇ ਵੀ ਆਫਸਰ ਦੀ ਨਜ਼ਰ ਨਹੀਂ ਜਾ ਰਹੀ ਹੈ? ਕੁਝ ਅਜਿਹੇ ਹੀ ਸਵਾਲ ਉਨ੍ਹਾਂ ਦੁਕਾਨਦਾਰਾਂ ਨੇ ਕੀਤੇ ਜੋ ਨਿਯਮ ਅਨੁਸਾਰ ਆਪਣੀਅਾਂ ਦੁਕਾਨਾਂ ਚਲਾ ਰਹੇ ਹਨ। ਨਾਂ ਨਾ ਛਾਪਣ ਦੀ ਸ਼ਰਤ ’ਤੇ ਕੁਝ ਦੁਕਾਨਦਾਰਾਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਉਲੰਘਣਾਂ ਕੀਤੀ ਜਾ ਰਹੀ ਹੈ। 
ਪਾਰਕਿੰਗ ’ਚ ਲਾਏ ਸਟਾਲ 
 ਦੁਕਾਨਾਂ ਖੋਲ੍ਹਣ ਲਈ ਜਿੰਨਾ ਏਰੀਆ ਅਲਾਟ ਕੀਤਾ ਗਿਆ ਹੈ, ਉਸ ਤੋਂ ਕਾਫ਼ੀ ਜ਼ਿਆਦਾ ਏਰੀਏ ’ਚ ਦੁਕਾਨਦਾਰਾਂ ਨੇ ਆਪਣਾ ਕਬਜ਼ਾ ਕਰ ਲਿਆ। ਦੁਕਾਨਾਂ ਦੇ ਅੱਗੇ ਤੇ ਪਿੱਛੇ ਦੋਵਾਂ ਪਾਸੇ ਹੁਣ ਖਾਣ-ਪੀਣ ਵਾਲੀਅਾਂ ਚੀਜ਼ਾਂ, ਭਾਂਡਿਅਾਂ ਤੇ ਮਠਿਆਈਆਂ ਦੇ ਸਟਾਲ ਲਗ ਚੁੱਕੇ ਹਨ। 
 ਵਿਭਾਗਾਂ ਵਿਚਕਾਰ ਨਹੀਂ ਤਾਲਮੇਲ 
 ਵਾਇਲੇਸ਼ਨ ’ਤੇ ਚੈੱਕ ਰੱਖਣ ਦੀ ਮੁੱਖ ਜ਼ਿੰਮੇਵਾਰੀ ਮਾਰਕੀਟ ਕਮੇਟੀ ਤੇ ਅਸਟੇਟ ਆਫਿਸ ਦੀ ਤੈਅ ਕੀਤੀ ਗਈ ਹੈ  ਪਰ ਦੋਵਾਂ ਹੀ ਵਿਭਾਗਾਂ ਵਿਚਕਾਰ ਆਪਸੀ ਤਾਲਮੇਲ ਨਾ ਹੋਣ ਕਾਰਨ ਉਲੰਘਣਾ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਫਲੈਟਾਂ ’ਚ ਖੁੱਲ੍ਹੇ ਗੋਦਾਮ ਤੇ ਦੁਕਾਨਾਂ ਖਿਲਾਫ ਅਸਟੇਟ ਆਫਿਸ ਨੇ ਕਾਰਵਾਈ ਕਰਨੀ ਹੈ।
 

  • Warehouses
  • shops
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ