ਹੁਵੇਈ ਦੀ ਸੀ. ਐੱਫ. ਓ. ਮੇਂਗ ਨੂੰ ਹੋ ਸਕਦੀ ਹੈ 30 ਸਾਲ ਦੀ ਸਜ਼ਾ

ਹੁਵੇਈ ਦੀ ਸੀ. ਐੱਫ. ਓ. (ਮੱਖ ਵਿੱਤੀ ਅਧਿਕਾਰੀ) ਮੇਂਗ ਵਾਨਝੇਊ ਵੱਡੀ ਮੁਸ਼ਕਲ ''''ਚ ਫਸਦੀ ਨਜ਼ਰ ਆ ਰਹੀ ਹੈ। ਜੇਕਰ ਮੇਂਗ ਨੂੰ....

ਟੋਰਾਂਟੋ(ਏਜੰਸੀ)— ਹੁਵੇਈ ਦੀ ਸੀ. ਐੱਫ. ਓ. (ਮੱਖ ਵਿੱਤੀ ਅਧਿਕਾਰੀ) ਮੇਂਗ ਵਾਨਝੇਊ ਵੱਡੀ ਮੁਸ਼ਕਲ 'ਚ ਫਸਦੀ ਨਜ਼ਰ ਆ ਰਹੀ ਹੈ। ਜੇਕਰ ਮੇਂਗ ਨੂੰ ਅਮਰੀਕਾ ਦੇ ਹਵਾਲੇ ਕੀਤਾ ਜਾਂਦਾ ਹੈ ਤਾਂ ਉਸ ਨੂੰ 30 ਸਾਲ ਦੀ ਲੰਬੀ ਸਜ਼ਾ ਹੋ ਸਕਦੀ ਹੈ। ਕੈਨੇਡਾ ਦੀ ਅਦਾਲਤ 'ਚ ਸ਼ੁੱਕਰਵਾਰ ਨੂੰ ਸੁਣਵਾਈ 'ਚ ਮੇਂਗ 'ਤੇ ਲੱਗੇ ਦੋਸ਼ਾਂ ਦਾ ਖੁਲ੍ਹਾਸਾ ਕੀਤਾ ਗਿਆ ਹੈ। ਮੇਂਗ ਨੂੰ ਬ੍ਰਿਟਿਸ਼ ਕੋਲੰਬੀਆ ਦੇ ਵੈਨਕੁਵਰ ਤੋਂ 1 ਦਸੰਬਰ ਨੂੰ ਹਿਰਾਸਤ 'ਚ ਲਿਆ ਗਿਆ ਸੀ ਜਦ ਉਹ ਹਾਂਗਕਾਂਗ ਤੋਂ ਮੈਕਸੀਕੋ ਘੁੰਮਣ ਦੌਰਾਨ ਜਹਾਜ਼ ਬਦਲ ਰਹੀ ਸੀ। ਅਮਰੀਕਾ ਮੇਂਗ ਦੀ ਹਵਾਲਗੀ ਲਈ ਮੰਗ ਕਰ ਰਿਹਾ ਹੈ। ਮੇਂਗ ਦੀ ਗ੍ਰਿਫਤਾਰੀ ਤੋਂ ਬਾਅਦ ਚੀਨ ਅਤੇ ਅਮਰੀਕਾ 'ਚ ਕਾਫੀ ਤਣਾਅ ਵਧ ਗਿਆ ਹੈ।

ਕੈਨੇਡੀਅਨ ਕੋਰਟ 'ਚ ਸੁਣਵਾਈ ਦੌਰਾਨ ਸਰਕਾਰ ਦੇ ਵਕੀਲ ਨੇ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਮੇਂਗ ਦੀ ਜ਼ਮਾਨਤ ਅਰਜ਼ੀ ਸਵਿਕਾਰ ਨਾ ਕਰਨ । ਉਨ੍ਹਾਂ ਨੇ ਕਿਹਾ ਕਿ ਮੇਂਗ 'ਤੇ ਕਈ ਵਿੱਤੀ ਸੰਸਥਾਵਾਂ ਨਾਲ ਧੋਖਾ ਕਰਨ ਦੀ ਯੋਜਨਾ ਬਣਾਉਣ ਦੇ ਦੋਸ਼ ਲੱਗੇ ਹਨ। ਜੇਕਰ ਇਹ ਦੋਸ਼ ਸਿੱਧ ਹੁੰਦੇ ਹਨ ਤਾਂ ਉਸ ਨੂੰ 30 ਸਾਲ ਤੋਂ ਜ਼ਿਆਦਾ ਸਮੇਂ ਲਈ ਜੇਲ ਦੀ ਸਜ਼ਾ ਹੋ ਸਕਦੀ ਹੈ। ਇਸ ਦੇ ਨਾਲ ਹੀ ਮੇਂਗ 'ਤੇ ਵਿਸ਼ੇਸ਼ ਰੂਪ ਤੋਂ ਰੋਕਾਂ ਦਾ ਉਲੰਘਣ ਕਰ ਕੇ ਤਕਨੀਕ ਇਰਾਨ ਨੂੰ ਵੇਚਣ ਲਈ ਗੁਪਤ ਸਹਾਇਕ ਕੰਪਨੀ ਦੀ ਵਰਤੋਂ ਕਰਨ ਦੇ ਵੀ ਦੋਸ਼ ਲੱਗੇ ਹਨ। ਇਸ ਨੂੰ ਲੈ ਕੇ ਉਨ੍ਹਾਂ ਨੇ ਅਮਰੀਕੀ ਬੈਂਕਾਂ ਨੂੰ ਝੂਠ ਬੋਲਿਆ ਹੈ। ਵਕੀਲ ਨੇ ਕਿਹਾ ਕਿ ਮੇਂਗ ਨੇ ਅਮਰੀਕੀ ਬੈਂਕਰਸ ਨੂੰ ਹੁਵੇਈ ਅਤੇ ਸਹਾਇਕ ਕੰਪਨੀ 'ਸਕਾਈਕਾਮ' ਵਿਚਕਾਰ ਸਬੰਧ ਹੋਣ ਦੀ ਗੱਲ ਨੂੰ ਵਿਅਕਤੀਗਤ ਰੂਪ ਤੋਂ  ਇਨਕਾਰ ਕਰ ਦਿੱਤਾ ਸੀ ਜਦਕਿ ਅਸਲ 'ਚ 'ਸਕਾਈਹੋਮ' ਹੁਆਵੀ ਹੀ ਹੈ।

ਕੈਨੇਡਾ ਦੀ ਅਦਾਲਤ ਨੇ ਕਿਹਾ ਕਿ ਵਕੀਲਾਂ ਨੇ ਦੋਸ਼ ਲਗਾਏ ਹਨ ਕਿ ਮੇਂਗ ਨੇ ਈਰਾਨ ਦੀ ਕੰਪਨੀ ਨਾਲ ਹੁਵੇਈ ਦੇ ਕਾਰੋਬਾਰੀ ਰਿਸ਼ਤਿਆਂ ਨੂੰ ਲੁਕੋਇਆ ਜਦਕਿ ਈਰਾਨ 'ਤੇ ਅਮਰੀਕੀ ਰੋਕਾਂ ਲਾਗੂ ਸਨ। ਇਸ ਤਰ੍ਹਾਂ ਅਮਰੀਕਾ 'ਚ ਮੇਂਗ ਨੂੰ ਇਨ੍ਹਾਂ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ ਕਿ ਉਸ ਨੇ ਸਾਜਿਸ਼ ਰਚ ਕੇ ਵਿੱਤੀ ਸੰਸਥਾਵਾਂ ਨਾਲ ਧੋਖਾ ਕੀਤਾ। ਮੇਂਗ ਖਿਲਾਫ ਕੈਨੇਡਾ 'ਚ 22 ਅਗਸਤ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਹੋ ਚੁੱਕਾ ਸੀ। ਸ਼ੁੱਕਰਵਾਰ ਨੂੰ ਮੇਂਗ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ। ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ। ਮੇਂਗ ਦੀ ਗ੍ਰਿਫਤਾਰੀ 1 ਦਸੰਬਰ ਨੂੰ ਹੋਈ ਸੀ।

  • Huwayi
  • F. O Meng
  • prison
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ