ਉੱਤਰ, ਪੱਛਮ ਭਾਰਤ ਦੇ ਮੁਕਾਬਲੇ ਦੱਖਣੀ ਸ਼ਹਿਰਾਂ ''ਚ ਮਕਾਨ ਵਿਕਰੀ ਜ਼ਿਆਦਾ ਹੋਈ

ਬੇਂਗਲੁਰੂ,  ਚੇਨਈ ਤੇ ਹੈਦਰਾਬਾਦ  ਵਰਗੇ ਦੱਖਣ ਭਾਰਤੀ ਸ਼ਹਿਰਾਂ ''''ਚ ਮਕਾਨ ਵਿੱ.......

ਨਵੀਂ  ਦਿੱਲੀ -ਬੇਂਗਲੁਰੂ,  ਚੇਨਈ ਤੇ ਹੈਦਰਾਬਾਦ  ਵਰਗੇ ਦੱਖਣ ਭਾਰਤੀ ਸ਼ਹਿਰਾਂ 'ਚ ਮਕਾਨ ਵਿੱਕਰੀ ਤੇ ਨਵੇਂ ਮਕਾਨਾਂ ਦੀ ਸਪਲਾਈ ਸਾਲ  2018 'ਚ ਉੱਤਰ ਤੇ ਪੱਛਮ ਵਾਲੇ ਖੇਤਰਾਂ ਦੇ ਮੁਕਾਬਲੇ  ਜ਼ਿਆਦਾ ਹੈ। ਜ਼ਮੀਨ-ਜਾਇਦਾਦ ਨਾਲ ਜੁੜੀ ਸਲਾਹ ਦੇਣ ਵਾਲੀ ਫਰਮ ਏਨਾਰਾਕ ਨੇ ਆਪਣੀ ਰਿਪੋਰਟ 'ਚ ਇਹ ਗੱਲ  ਕਹੀ।  ਰਿਪੋਰਟ ਅਨੁਸਾਰ ਦੱਖਣੀ ਸ਼ਹਿਰਾਂ 'ਚ ਮਕਾਨ ਵਿੱਕਰੀ 'ਚ ਕੁਲ ਮਿਲਾ ਕੇ  20 ਫੀਸਦੀ ਦਾ ਵਾਧਾ ਹੋਇਆ।  ਇਸ ਦੇ ਮੁਕਾਬਲੇ ਉੱਤਰੀ ਖੇਤਰ 'ਚ 18 ਤੇ ਪੱਛਮ 'ਚ  15 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ  ਨਵੇਂ ਮਕਾਨਾਂ  ਦੀ ਸਪਲਾਈ 2018 'ਚ 77 ਫੀਸਦੀ ਵਧ ਕੇ 67,850 ਇਕਾਈ 'ਤੇ ਪਹੁੰਚ ਗਈ।  ਰਾਸ਼ਟਰੀ  ਰਾਜਧਾਨੀ ਖੇਤਰ  (ਐੱਨ. ਸੀ. ਆਰ.)  'ਚ ਨਵੇਂ ਮਕਾਨਾਂ ਦੀ ਸਪਲਾਈ 'ਚ ਸਿਰਫ 15 ਫੀਸਦੀ ਜਦੋਂ ਕਿ ਪੱਛਮ ਵਾਲੇ ਭਾਰਤੀ ਸ਼ਹਿਰ ਮੁੰਬਈ ਮਹਾਨਗਰ ਖੇਤਰ  (ਐੱਮ. ਐੱਮ. ਆਰ.) ਤੇ ਪੁਣੇ 'ਚ ਕੁਲ ਮਿਲਾ ਕੇ 17 ਫੀਸਦੀ ਦਾ ਵਾਧਾ ਹੋਇਆ।  ਏਨਾਰਾਕ ਨੇ ਪਾਇਆ  ਕਿ ਚੋਟੀ  ਦੇ 7 ਸ਼ਹਿਰਾਂ 'ਚ ਨਾ ਵਿਕੇ ਮਕਾਨਾਂ ਦੀ ਗਿਣਤੀ 6.73 ਲੱਖ ਰਹੀ,  ਇਸ 'ਚ  ਦੱਖਣੀ ਸ਼ਹਿਰਾਂ ਦੀ ਹਿੱਸੇਦਾਰੀ ਸਿਰਫ 19 ਫੀਸਦੀ ਹੈ।  ਉਥੇ ਹੀ ਇਕੱਲੇ ਐੱਨ. ਸੀ. ਆਰ.  ਦੀ ਇਸ 'ਚ ਕਰੀਬ 28 ਫੀਸਦੀ ਹਿੱਸੇਦਾਰੀ ਹੈ। ਏਨਾਰਾਕ ਪ੍ਰਾਪਰਟੀ  ਦੇ  ਉਪ-ਪ੍ਰਧਾਨ ਸੰਤੋਸ਼ ਕੁਮਾਰ ਨੇ ਕਿਹਾ ਕਿ ਇਹ ਸਪੱਸ਼ਟ ਰੂਪ ਨਾਲ ਦਰਸਾਉਂਦਾ ਹੈ ਕਿ ਦੱਖਣੀ ਸ਼ਹਿਰਾਂ 'ਚ ਘਰ ਬਾਜ਼ਾਰ ਗੈਰ-ਮਾਮੂਲੀ ਰੂਪ ਨਾਲ ਉੱਤੇ ਆ ਰਿਹਾ ਹੈ ਤੇ ਇਹ ਭਾਰਤੀ  ਰੀਅਲ ਅਸਟੇਟ ਖੇਤਰ ਦੀ ਸੁਸਤੀ ਤੋਂ ਜਲਦ ਬਾਹਰ ਆ ਗਿਆ ਹੈ।

  • cities
  • North
  • West India
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ