ਗਰਭਵਤੀ ਅੌਰਤਾਂ ਦੇ ਟੀਕਾਕਰਨ ਵਾਲੇ ਕਾਰਡ ਖਤਮ, ਪ੍ਰਿੰਟ ਕੱਢ ਚਲਾਇਆ ਜਾ ਰਿਹੈ ਕੰਮ

ਫੇਜ਼-11 ਦੀ ਸਰਕਾਰੀ ਡਿਸਪੈਂਸਰੀ ਵਿਚ ਜਦੋਂ ‘ਜਗ ਬਾਣੀ’ ਵਲੋਂ ਰਿਅੈਲਟੀ ਚੈੱਕ ਕੀਤਾ ਗਿਆ ਤਾਂ ਉਥੋਂ ਦੀ ਹਾਲਤ...

ਮੋਹਾਲੀ, (ਰਾਣਾ)- ਫੇਜ਼-11 ਦੀ ਸਰਕਾਰੀ ਡਿਸਪੈਂਸਰੀ ਵਿਚ ਜਦੋਂ ‘ਜਗ ਬਾਣੀ’ ਵਲੋਂ ਰਿਅੈਲਟੀ ਚੈੱਕ ਕੀਤਾ ਗਿਆ ਤਾਂ ਉਥੋਂ ਦੀ ਹਾਲਤ ਤਾਂ ਕਾਫ਼ੀ ਵਧੀਅਾ ਸੀ ਤੇ ਡਾਕਟਰ ਵੀ ਮੌਜੂਦ ਸਨ ਪਰ ਕੁਝ ਗਰਭਵਤੀ ਅੌਰਤਾਂ ਨੂੰ ਦਿੱਕਤਾਂ ਆ ਰਹੀਆਂ ਸਨ। ਇਕ ਗਰਭਵਤੀ ਅੌਰਤ ਕੈਲਸ਼ੀਅਮ ਦੀ ਦਵਾਈ ਨਾ ਮਿਲਣ ਕਾਰਨ  ਰੌਲਾ ਪਾ ਰਹੀ ਸੀ, ਜਿਸ ਤੋਂ ਬਾਅਦ ਕਿਸੇ ਤਰ੍ਹਾਂ ਉਸ ਨੂੰ ਡਾਕਟਰ ਨੇ ਸਮਝਾ ਕੇ ਭੇਜ ਦਿੱਤਾ। ਡਿਸਪੈਂਸਰੀ ਵਿਚ ਰੋਜ਼ਾਨਾ 100 ਤੋਂ ਜ਼ਿਆਦਾ ਮਰੀਜ਼ ਚੈੱਕਅਪ ਕਰਵਾਉਣ ਲਈ ਆਉਂਦੇ ਹਨ।  
ਬਾਥਰੂਮਾਂ ਦੀ ਹਾਲਤ ਵੀ ਖਸਤਾ
 ਜਦੋਂ ਫੇਜ਼-11 ਦੀ ਡਿਸਪੈਂਸਰੀ ਦੇ ਬਾਥਰੂਮਾਂ ਦੀ ਹਾਲਤ ਵੇਖੀ ਤਾਂ ਉਹ ਕਾਫ਼ੀ ਖਸਤਾ ਸੀ। ਉਥੇ ਵਾਸ਼ਬੇਸ਼ਨ ਦੇ ਹੇਠਾਂ ਵਾਲੀ ਪਾਈਪ ਹੀ ਨਹੀਂ ਸੀ, ਜੇ  ਕੋਈ ਵੀ ਉਥੇ  ਹੱਥ ਧੋਣ ਜਾਵੇਗਾ ਤਾਂ ਉਸ ਦੇ ਕੱਪਡ਼ੇ ਗਿੱਲੇ ਜ਼ਰੂਰ ਹੋਣਗੇ  ਪਰ ਇਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੈ।  
 ਕੈਲਸ਼ੀਅਮ ਦੀ ਦਵਾਈ ਨਾ ਮਿਲਣ ’ਤੇ ਅੌਰਤ ਨੇ ਪਾਇਅਾ ਰੌਲਾ
 ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਡਿਸਪੈਂਸਰੀ ਵਿਚ ਚੈੱਕਅਪ ਕਰਵਾਉਣ ਲਈ ਕਾਫ਼ੀ ਜ਼ਿਆਦਾ  ਗਰਭਵਤੀ ਅੌਰਤਾਂ ਆਈਆਂ ਹੋਈਆਂ ਸਨ, ਜਿਨ੍ਹਾਂ ਵਿਚੋਂ ਇਕ ਅੌਰਤ ਨੂੰ ਡਾਕਟਰ ਨੇ ਕੈਲਸ਼ੀਅਮ ਦੀ ਦਵਾਈ ਲਿਖ  ਕੇ ਦੇ ਦਿੱਤੀ ਤੇ ਜਦੋਂ ਉਹ ਦਵਾਈ ਲੈਣ ਲਈ ਡਿਸਪੈਂਸਰੀ ਦੇ ਸਟੋਰ ’ਤੇ ਗਈ ਤਾਂ ਉਥੋਂ ਉਸ ਨੂੰ ਉਹ ਦਵਾਈ ਨਹੀਂ ਮਿਲੀ, ਜਿਸ ’ਤੇ ਅੌਰਤ ਨੂੰ ਗੁੱਸਾ ਆ ਗਿਆ ਹੈ ਤੇ ਉਹ ਫਿਰ ਡਾਕਟਰ ਕੋਲ ਗਈ ਤੇ ਉਥੇ ਉਸ ਦੀ ਡਾਕਟਰ ਨਾਲ ਵੀ ਬਹਿਸ ਹੋ ਗਈ । ਉਹ ਡਿਸਪੈਂਸਰੀ ਤੋਂ ਬਿਨਾਂ ਦਵਾਈ  ਲਿਅਾਂ ਹੀ ਵਾਪਸ ਚਲੀ ਗਈ। ਡਿਸਪੈਂਸਰੀ ਵਿਚ ਗਰਭਵਤੀ ਅੌਰਤਾਂ ਦੇ ਟੀਕਾਕਰਨ ਵਾਲੇ ਕਾਰਡ ਕਾਫ਼ੀ ਸਮੇਂ ਤੋਂ ਖਤਮ ਹਨ, ਜਿਨ੍ਹਾਂ ਦੀ ਕਮੀ ਪੂਰੀ ਕਰਨ ਲਈ ਡਿਸਪੈਂਸਰੀ ਤੋਂ ਟੀਕਾਕਰਨ ਵਾਲੇ ਕਾਰਡ ਦਾ ਪ੍ਰਿੰਟ ਕੱਢ ਕੇ ਕੰਮ ਚਲਾਇਆ ਜਾ ਰਿਹਾ ਹੈ। ਇਸ ਵਿਚ ਡਿਸਪੈਂਸਰੀ ਵਿਚ ਮੌਜੂਦ ਡਾਕਟਰ ਜਾਂ ਸਟਾਫ ਦੀ ਵੀ ਕੋਈ ਗਲਤੀ ਨਹੀਂ ਹੈ ਕਿਉਂਕਿ ਉਨ੍ਹਾਂ ਵਲੋਂ ਤਾਂ ਕਈ ਵਾਰ ਸਬੰਧਤ ਵਿਭਾਗ ਨੂੰ ਇਸ ਸਬੰਧੀ ਸੂਚਿਤ ਕੀਤਾ ਜਾ ਚੁੱਕਾ ਹੈ ਪਰ ਉਨ੍ਹਾਂ ਵਲੋਂ ਅਜੇ ਤਕ ਨਵੇਂ ਕਾਰਡ ਨਹੀਂ ਭੇਜੇ ਗਏ, ਜਿਸ ਕਾਰਨ ਡਿਸਪੈਂਸਰੀ ਵਲੋਂ ਮਜਬੂਰੀ ਵਿਚ ਇਸ ਤਰ੍ਹਾਂ ਕੰਮ ਚਲਾਇਆ ਜਾ ਰਿਹਾ ਹੈ।  
 ਡਿਸਪੈਂਸਰੀ ਵਿਚ ਕਿਸੇ ਵੀ ਮਰੀਜ਼ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ, ਉਨ੍ਹਾਂ ਵਲੋਂ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਉਨ੍ਹਾਂ ਨੂੰ  ਪੂਰੀ ਦਵਾਈ ਮਿਲ ਜਾਵੇ ਪਰ ਇਕ ਅੌਰਤ ਸੈਕਟਰ-32 ਦੇ ਸਰਕਾਰੀ ਹਸਪਤਾਲ ਤੋਂ ਲਿਖਵਾਈ ਕੈਲਸ਼ੀਅਮ ਦੀ ਦਵਾਈ ਹੀ ਮੰਗ ਰਹੀ ਸੀ ਪਰ ਉਨ੍ਹਾਂ ਦੇ ਕੋਲ ਦੂਜੀ ਕੰਪਨੀ ਦੀ ਦਵਾਈ ਸੀ। ਗਰਭਵਤੀ ਅੌਰਤਾਂ ਦਾ ਟੀਕਾਕਰਨ ਵਾਲਾ ਕਾਰਡ ਖਤਮ ਹੋਣ ’ਤੇ ਇਸ ਨੂੰ ਪ੍ਰਿੰਟ ਕਢਵਾ ਕੇ ਦੇ ਦਿੱਤਾ ਜਾਂਦਾ ਹੈ। 
 - ਸੁਰਿੰਦਰ ਕੌਰ ਮੈਡੀਕਲ ਅਫਸਰ ਫੇਜ਼-11 ਡਿਸਪੈਂਸਰੀ।   
 

    ਟੀਕਾਕਰਨ, ਕਾਰਡ ਖਤਮ, Hospital, Problems
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ