ਇਟਲੀ ''ਚ ਰਹਿੰਦੇ ਹਿੰਦੂ ਭਾਈਚਾਰੇ ਨੇ ਦਾਨ ਕੀਤੀ ਹਾਰਟ ਅਟੈਕ ਰੋਕਣ ਵਾਲੀ ਮਸ਼ੀਨ

ਇਟਲੀ ਵਿਚ ਭਾਰਤੀ ਭਾਈਚਾਰੇ ਦੇ ਲੋਕ ਸਮਾਜ ਸੇਵੀ ਖੇਤਰ ਵਿਚ ਸਦਾ ਹੀ ਮੋਹਰੀ ਰਹੇ ਹਨ। ਇਸੇ ਕਾਰਵਾਈ ਦੇ ਅਧੀਨ ਹੁਣ ਹਿੰਦੂ ਸ...

ਰੋਮ, (ਕੈਂਥ)— ਇਟਲੀ ਵਿਚ ਭਾਰਤੀ ਭਾਈਚਾਰੇ ਦੇ ਲੋਕ ਸਮਾਜ ਸੇਵੀ ਖੇਤਰ ਵਿਚ ਸਦਾ ਹੀ ਮੋਹਰੀ ਰਹੇ ਹਨ। ਇਸੇ ਕਾਰਵਾਈ ਦੇ ਅਧੀਨ ਹੁਣ ਹਿੰਦੂ ਸਮਾਜ ਇਟਲੀ ਦੇ ਆਗੂ ਕੇਤਨ ਤਿਵਾੜੀ ਅਤੇ ਪੰਡਿਤ ਰਮੇਸ਼ ਸ਼ਾਸਤਰੀ ਵਲੋਂ ਮੁਨੱਖਤਾ ਦੇ ਭਲੇ ਲਈ ਖਾਸ ਕਦਮ ਚੁੱਕਿਆ ਗਿਆ। ਲੰਬਾਰਦੀਆ ਸਟੇਟ ਦੀ ਵਿਧਾਨ ਸਭਾ ਮਿਲਾਨ ਵਿਖੇ ਬੀਤੇ ਦਿਨੀਂ ਉਨ੍ਹਾਂ ਨੇ ਹਾਰਟ ਅਟੈਕ ਨੂੰ ਰੋਕਣ ਵਾਲੀ ਇਕ ਵਿਸ਼ੇਸ਼ ਮਸ਼ੀਨ ਦਾਨ ਕੀਤੀ, ਜਿਹੜੀ ਕਿ ਹਾਰਟ ਅਟੈਕ ਦੌਰਾਨ ਰੋਗੀ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕਰਦੀ ਹੈ।
ਉਮੀਦ ਹੈ ਕਿ ਹਿੰਦੂ ਸਮਾਜ ਵਲੋਂ ਦਾਨ ਕੀਤੀ ਗਈ ਇਹ ਮਸ਼ੀਨ ਦਿਲ ਦੇ ਰੋਗੀਆਂ ਲਈ ਸੰਜੀਵਨੀ ਬੂਟੀ ਦਾ ਕੰਮ ਕਰੇਗੀ। ਹਿੰਦੂ ਸਮਾਜ ਵਲੋਂ ਕੀਤੇ ਇਸ ਉਪਰਾਲੇ ਲਈ ਲੰਬਾਰਦੀਆ ਸਟੇਟ ਦੀ ਵਿਧਾਨ ਸਭਾ 'ਚ ਮੌਜੂਦ ਇਟਾਲੀਅਨ ਨੁਮਾਇੰਦਿਆਂ ਨੇ ਕਿਹਾ ਕਿ ਇਟਲੀ ਵਿਚ ਭਾਰਤੀ ਭਾਈਚਾਰੇ ਦੇ ਲੋਕ ਅਨਿੱਖੜਵਾਂ ਅੰਗ ਹਨ। ਇਨ੍ਹਾਂ ਲੋਕਾਂ ਨੇ ਸਦਾ ਹੀ ਇਟਲੀ ਦੀ ਤਰੱਕੀ 'ਚ ਅਹਿਮ ਯੋਗਦਾਨ ਪਾਇਆ ਹੈ ਤੇ ਪਾਉਂਦੇ ਰਹਿਣਗੇ । ਇਸ ਮੌਕੇ ਹਿੰਦੂ ਆਗੂਆਂ ਨੇ ਇਹ ਦਾਨ ਦੇਣ ਤੋਂ ਪਹਿਲਾਂ ਵਿਧੀ ਪੂਰਵਕ ਸ੍ਰੀ ਭਗਵਤ ਗੀਤਾ ਦੇ ਸ਼ਲੋਕ ਉਚਾਰਣ ਕੀਤੇ ਗਏ।

  • community
  • Italy
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ