15 ਗ੍ਰਾਮ ਹੈਰੋਇਨ ਸਮੇਤ 3 ਕਾਬੂ

ਸਪੈਸ਼ਲ ਟਾਸਕ ਫੋਰਸ, ਸੰਗਰੂਰ ਵੱਲੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਖਿਲਾਫ ਵਿੱਢੀ...

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਸਪੈਸ਼ਲ ਟਾਸਕ ਫੋਰਸ, ਸੰਗਰੂਰ ਵੱਲੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਪ੍ਰਿਤਪਾਲ ਸਿੰਘ ਥਿੰਦ, ਸਹਾਇਕ ਇੰਸਪੈਕਟਰ ਜਨਰਲ ਪੁਲਸ, ਐੱਸ. ਟੀ. ਐੱਫ. ਪਟਿਆਲਾ ਰੇਂਜ, ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ. ਟੀ. ਐੱਫ. ਟੀਮ ਸੰਗਰੂਰ ਵੱਲੋਂ 15 ਗ੍ਰਾਮ ਹੈਰੋਇਨ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗੲੀ ਹੈ। ਇਸ ਸਬੰਧੀ ਕੰਵਲਪਾਲ ਸਿੰਘ ਉਪ ਕਪਤਾਨ ਪੁਲਸ ਐੱਸ. ਟੀ. ਐੱਫ. ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 07.12.2018 ਨੂੰ ਐੱਸ. ਟੀ. ਐੱਫ. ਸੰਗਰੂਰ ਨੂੰ ਇਤਲਾਹ ਮਿਲੀ ਕਿ ਮੁਹੰਮਦ ਮੁਆਜ ਉਰਫ ਮਾਨ ਪੁੱਤਰ ਸਲਾਮਦੀਨ ਵਾਸੀ ਮੁਹੱਲਾ ਲਾਲ ਕਾਲੋਨੀ ਸਰੋਦ ਰੋਡ ਮਾਲੇਰਕੋਟਲਾ, ਚਰਨਜੀਤ ਸਿੰਘ ਉਰਫ ਭੰਗੂ ਪੁੱਤਰ ਜਸਵੰਤ ਸਿੰਘ ਵਾਸੀ ਸਿੱਧੂਵਾਲ ਭਾਦਸੋਂ ਰੋਡ ਪਟਿਆਲਾ ਅਤੇ ਵਾਰਿਸ ਅਲੀ ਉਰਫ ਅਲੀ ਪੁੱਤਰ ਨਜੀਰ ਮੁਹੰਮਦ ਵਾਸੀ ਬਾਦਸ਼ਾਹਪੁਰ ਮੰਡਿਆਲਾ ਚਿੱਟਾ (ਹੈਰੋਇਨ) ਵੇਚਣ ਦਾ ਧੰਦਾ ਕਰਦੇ ਹਨ ਅਤੇ ਅੱਜ ਇਹ ਤਿੰਨੋਂ ਜਣੇ ਇਕ ਡਿਸਕਵਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਪੁਲ ਡਰੇਨ ਆਦਮਵਾਲ ਰੋਡ ਪਾਸ ਬੈਠੇ ਹਨ ਅਤੇ ਹੈਰੋਇਨ ਵੇਚਣ ਲਈ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ। ਇਸ ਇਤਲਾਹ ’ਤੇ ਸਹਾਇਕ ਥਾਣੇਦਾਰ ਨਿਰਭੈ ਸਿੰਘ ਨੇ ਸਮੇਤ ਪੁਲਸ ਪਾਰਟੀ ਉਕਤ ਜਗ੍ਹਾ ’ਤੇ ਰੇਡ ਕੀਤੀ ਤਾਂ ਉਕਤ ਤਿੰਨੋਂ ਵਿਅਕਤੀਆਂ ਨੂੰ ਮੌਕੇ ’ਤੇ ਕਾਬੂ ਕੀਤਾ, ਜਿਨ੍ਹਾਂ ਦੀ ਤਲਾਸ਼ੀ ਕਰਨ ’ਤੇ ਉਨ੍ਹਾਂ ਪਾਸੋਂ 5/5 ਗ੍ਰਾਮ ਹੈਰੋਇਨ ਕੁੱਲ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਸ਼ੀਆਂ ਨੂੰ ਸਮੇਤ ਮੋਟਰਸਾਈਕਲ ਮੌਕੇ ’ਤੇ ਗ੍ਰਿਫਤਾਰ ਕਰ ਕੇ ਇਨ੍ਹਾਂ ਵਿਰੁੱਧ ਥਾਣਾ ਸਿਟੀ 1 ਮਾਲੇਰਕੋਟਲਾ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਦੋਸ਼ੀ ਚਰਨਜੀਤ ਸਿੰਘ ਤੋਂ ਪੁੱਛਗਿੱਛ ’ਚ ਖੁਲਾਸਾ ਹੋਇਆ ਹੈ ਕਿ ਇਸ ਵਿਰੁੱਧ ਪਹਿਲਾ ਵੀ ਬਰਨਾਲਾ ਅਤੇ ਪਟਿਆਲਾ ਵਿਖੇ ਨਸ਼ਾ ਸਮੱਗਲਿੰਗ ਦੇ ਮੁਕੱਦਮੇ ਦਰਜ ਹਨ ਅਤੇ ਇਹ ਮਾਣਯੋਗ ਅਦਾਲਤ ਪਾਸੋਂ ਜ਼ਮਾਨਤ ’ਤੇ ਰਿਹਾਅ ਹੋ ਕੇ ਆਇਆ ਹੋਇਆ ਹੈ। ਦੋਸ਼ੀਆਂ ਨੂੰ ਅੱਜ ਅਦਾਲਤ  ਵਿਚ  ਪੇਸ਼  ਕਰ ਕੇ ਪੁਲਸ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

    ਹੈਰੋਇਨ, ਕਾਬੂ, Heroine, Arrest
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ