ਪੰਡਯਾ ਦੇ ਬਚਾਅ 'ਚ ਉਤਰੇ ਪਿਤਾ ਨੇ ਕਿਹਾ- ਮੇਰਾ ਬੇਟਾ ਮਾਸੂਮ ਤੇ ਮਜ਼ਾਕੀਆ

ਮਸ਼ਹੂਰ ਸ਼ੋਅ ''''ਕਾਫੀ ਵਿਦ ਕਰਨ'''' ਵਿਚ ਮਹਿਲਾਵਾਂ ਨੂੰ ਲੈ ਕੇ ਵਿਵਾਦਕ ਬਿਆਨ ਦੇਣ ਤੋਂ ਬਾਅਦ ਵਿਵਾਦਾਂ ''''ਚ ਘਿਰੇ ਕੇ. ਐੱਲ. ਰਾਹੁਲ ਲਈ...

ਸਪੋਰਟਸ ਡੈਸਕ : ਮਸ਼ਹੂਰ ਸ਼ੋਅ 'ਕਾਫੀ ਵਿਦ ਕਰਨ' ਵਿਚ ਮਹਿਲਾਵਾਂ ਨੂੰ ਲੈ ਕੇ ਵਿਵਾਦਕ ਬਿਆਨ ਦੇਣ ਤੋਂ ਬਾਅਦ ਵਿਵਾਦਾਂ 'ਚ ਘਿਰੇ ਕੇ. ਐੱਲ. ਰਾਹੁਲ ਲਈ ਬੁਰੀ ਖਬਰਾਂ ਦੀ ਲਾਈਨ ਲੱਗ ਗਈ ਹੈ, ਜਿਸ ਕਾਰਨ ਸ਼ਨੀਵਾਰ ਤੋਂ ਆਸਟਰੇਲੀਆ ਖਿਲਾਫ ਵਨਡੇ 'ਚ ਨਹੀਂ ਖੇਡ ਸਕੇ। ਮੁਅੱਤਲ ਕੀਤੇ ਜਾਣ ਤੋਂ ਬਾਅਦ ਹੁਣ ਆਸਟਰੇਲੀਆ ਤੋਂ ਪੰਡਯਾ ਨੂੰ ਵਾਪਸ ਭਾਰਤ ਭੇਜ ਦਿੱਤਾ ਜਾਵੇਗਾ। ਅਜਿਹੇ 'ਚ ਹੁਣ ਪੰਡਯਾ ਦੇ ਪਿਤਾ ਆਪਣੇ ਬੇਟੇ ਦੇ ਬਚਾਅ 'ਚ ਉੱਤਰ ਗਏ ਹਨ।

PunjabKesari

ਹਾਰਦਿਕ ਦੇ ਪਿਤਾ ਹਿਮਾਂਸ਼ੂ ਪੰਡਯਾ ਦਾ ਕਹਿਣਾ ਹੈ ਕਿ ਉਸ ਦੇ ਬੇਟੇ ਦਾ ਇਰਾਦਾ ਕਿਸੇ ਨੂੰ ਦੁੱਖ ਦੇਣ ਦਾ ਨਹੀਂ ਸੀ ਅਤੇ ਜੋ ਵੀ ਉਸ ਨੇ ਕਿਹਾ ਸਿਰਫ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਕਿਹਾ ਸੀ। ਇਕ ਵੈਬਸਾਈਟ ਨਾਲ ਗੱਲਬਾਤ ਦੌਰਾਨ ਹਿਮਾਂਸ਼ੂ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਕਿ ਲੋਕਾਂ ਨੂੰ ਉਸ ਦੀਆਂ ਟਿੱਪਣੀਆਂ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਇਹ ਇਕ ਮਨੋਰੰਜਕ ਸ਼ੋਅ ਸੀ ਅਤੇ ਉਸ ਨੇ ਇਹ ਗੱਲਾਂ ਹਲਕੇ ਮਿਜਾਜ਼ ਵਿਚ ਕਹੀਆਂ ਸਨ। ਉਹ ਇਕ ਮਾਸੂਮ ਅਤੇ ਮਜ਼ਾਕੀਆਂ ਲੜਕਾ ਹੈ।

PunjabKesari

ਦੋਵਾਂ ਖਿਡਾਰੀਆਂ ਖਿਲਾਫ ਬੋਰਡ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਪੂਰੀ ਹਣ ਤੱਕ ਦੋਵੇਂ ਖਿਡਾਰੀ ਟੀਮ ਤੋਂ ਬਾਹਰ ਰਹਿਣਗੇ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਖਿਡਾਰੀ ਮੌਜੂਦਾ ਆਸਟਰੇਲੀਆ ਸੀਰੀਜ਼ ਦੇ ਨਾਲ-ਨਾਲ ਆਗਾਮੀ ਨਿਊਜ਼ੀਲੈਂਡ ਦੌਰੇ ਤੋਂ ਵੀ ਬਾਹਰ ਹੋ ਸਕਦੇ ਹਨ। ਕਈ ਸਾਬਕਾ ਖਿਡਾਰੀਆਂ ਨੇ ਵੀ ਦੋਵੇਂ ਖਿਡਾਰੀਆਂ ਦੀ ਟਿੱਪਣੀਆਂ 'ਤੇ ਇਤਰਾਜ਼ ਕੀਤਾ ਸੀ।

  • Pandya
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ