ਹਾਰਬੀ ਸੰਘਾ ਨੂੰ ਸਦਮਾ, ਮਾਤਾ ਜੀ ਦਾ ਹੋਇਆ ਦਿਹਾਂਤ

ਪੰਜਾਬੀ ਅਦਾਕਾਰ ਤੇ ਕਾਮੇਡੀਅਨ ਹਾਰਬੀ ਸੰਘਾ ਨੂੰ ਡੂੰਘਾ ਸਦਮਾ ਲੱਗਾ ਹੈ। ਉਨ੍ਹਾਂ ਦੀ ਮਾਤਾ ਪ੍ਰੀਤਮਾ ਜੀ ਦਾ ਬੀਤੇ ਸ਼ਨੀਵਾਰ ਦਿਹਾਂਤ ਹੋ ਗਿਆ। ਇਸ ਗੱਲ ਦੀ ਜਾਣਕਾਰੀ ਹਾਰਬੀ...

ਜਲੰਧਰ (ਬਿਊਰੋ)— ਪੰਜਾਬੀ ਅਦਾਕਾਰ ਤੇ ਕਾਮੇਡੀਅਨ ਹਾਰਬੀ ਸੰਘਾ ਨੂੰ ਡੂੰਘਾ ਸਦਮਾ ਲੱਗਾ ਹੈ। ਉਨ੍ਹਾਂ ਦੀ ਮਾਤਾ ਪ੍ਰੀਤਮਾ ਜੀ ਦਾ ਬੀਤੇ ਸ਼ਨੀਵਾਰ ਦਿਹਾਂਤ ਹੋ ਗਿਆ। ਇਸ ਗੱਲ ਦੀ ਜਾਣਕਾਰੀ ਹਾਰਬੀ ਸੰਘਾ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਹਾਰਬੀ ਸੰਘਾ ਦੀ ਮਾਤਾ ਜੀ ਦਾ ਅੱਜ ਮਾਡਲ ਟਾਊਨ, ਜਲੰਧਰ ਵਿਖੇ ਅੰਤਿਮ ਸੰਸਕਾਰ ਹੋਇਆ।

PunjabKesari

ਹਾਰਬੀ ਸੰਘਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਮਾਂ ਹੁੰਦੀ ਏ ਮਾਂ ਦੁਨੀਆ ਓ ਵਾਲਿਓ। ਅੱਜ ਮੇਰੀ ਮਾਂ ਪ੍ਰਤੀਮਾ ਸਾਨੂੰ ਛੱਡ ਕੇ ਸਦਾ ਲਈ ਚਲੇ ਗਏ। ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ। ਅੱਜ ਮੈਂ ਜੋ ਕੁਝ ਵੀ ਹਾਂ ਆਪਣੀ ਮਾਂ ਦੇ ਆਸ਼ੀਰਵਾਦ ਦੀ ਬਦੌਲਤ ਹਾਂ। ਮੇਰੀ ਮਾਂ ਮੇਰੀ ਸੋਚ 'ਚ ਅਮਰ ਰਹੇਗੀ।'

PunjabKesari

ਦੱਸਣਯੋਗ ਹੈ ਕਿ ਹਾਰਬੀ ਸੰਘਾ ਕਈ ਮਸ਼ਹੂਰ ਪੰਜਾਬੀ ਫਿਲਮਾਂ 'ਚ ਅਦਾਕਾਰੀ ਦਾ ਜੌਹਰ ਦਿਖਾ ਚੁੱਕੇ ਹਨ। 'ਲਾਵਾਂ ਫੇਰੇ', 'ਰਾਂਝਾ ਰਫਿਊਜੀ' ਤੇ 'ਪ੍ਰਾਹੁਣਾ' ਹਾਰਬੀ ਦੀਆਂ ਮਸ਼ਹੂਰ ਪੰਜਾਬੀ ਫਿਲਮਾਂ ਹਨ।

  • Harbi Sangha
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ