ਗੁਰੂ ਘਰ ''ਚ ਚੋਰੀ ਕਰਨ ਵਾਲਾ ਕਾਬੂ

ਬੀਤੀ ਰਾਤ ਪਿੰਡ ਭੁੱਲਰਵਾਲਾ ਦੇ ਗੁਰਦੁਆਰਾ ਸਾਹਿਬ ''''ਚ ਪੈਸੇ ਚੋਰੀ ਕਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਕਾਬੂ ਕਰਕੇ ਮਾਮਲਾ ਦਰਜ ਕਰ...

ਮਲੋਟ (ਗੋਇਲ) : ਬੀਤੀ ਰਾਤ ਪਿੰਡ ਭੁੱਲਰਵਾਲਾ ਦੇ ਗੁਰਦੁਆਰਾ ਸਾਹਿਬ 'ਚ ਪੈਸੇ ਚੋਰੀ ਕਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਭੁੱਲਰਵਾਲਾ ਦੇ ਗੁਰਦੁਆਰਾ ਸਾਹਿਬ ਦੇ ਗੰ੍ਰਥੀ ਨੇ ਦੱਸਿਆ ਕਿ ਸਵੇਰੇ ਕਰੀਬ 4 ਵਜੇ ਜਦੋਂ ਉਨ੍ਹਾਂ ਨੇ ਉੱਠ ਕੇ ਦੇਖਿਆ ਤਾਂ ਗੁਰਦੁਆਰਾ ਸਾਹਿਬ ਦੇ ਗੇਟ ਅਤੇ ਗੋਲਕ ਦਾ ਤਾਲਾ ਟੁੱਟਿਆ ਹੋਇਆ ਸੀ। ਗੁਰੂਘਰ ਦੇ ਗੰ੍ਰਥੀ ਅਨੁਸਾਰ ਚੋਰ ਗੋਲਕ ਵਿਚ ਪਈ ਲਗਪਗ 2500 ਰੁਪਏ ਦੀ ਦਾਨ ਰਾਸ਼ੀ ਚੋਰ ਕਰਕੇ ਲੈ ਗਿਆ ਸੀ। 
ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਮਿਲਣ ਤੋਂ ਬਾਅਦ ਪੁਲਸ ਨੇ ਗੁਰਦੁਆਰਾ ਸਾਹਿਬ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਗੁਰਜੀਤ ਸਿੰਘ ਉਰਫ ਪੱਪੂ ਪੁੱਤਰ ਰੰਗ ਸਿੰਘ ਵਾਸੀ ਪਿੰਡ ਹਾਕੂਵਾਲਾ ਨੂੰ ਕਾਬੂ ਕਰਕੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

  • master
  • guru
  • house
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ