12 ਦਿਨਾਂ ਤੋਂ ਮੰਡੀਆਂ 'ਚ ਰੁਲ ਰਿਹਾ ਹੈ ਕਿਸਾਨ (ਵੀਡੀਓ)

6 ਮਹੀਨੇ ਪੁੱਤਰਾਂ ਵਾਂਗ ਖੂਨ-ਪਸੀਨੇ ਨਾਲ ਤਿਆਰ ਫਸਲ ਨੂੰ ਲੈ ਕੇ ਜਦ ਕਿਸਾਨ ਮੰਡੀ ਪਹੁੰਚਦਾ ਹੈ ਤਾਂ ਉੱਥੇ ਉਸ ਨੂੰ ਆਪਣੀ......

ਰੂਪਨਗਰ (ਸੱਜਣ ਕੁਮਾਰ) - 6 ਮਹੀਨੇ ਪੁੱਤਰਾਂ ਵਾਂਗ ਖੂਨ-ਪਸੀਨੇ ਨਾਲ ਤਿਆਰ ਫਸਲ ਨੂੰ ਲੈ ਕੇ ਜਦ ਕਿਸਾਨ ਮੰਡੀ ਪਹੁੰਚਦਾ ਹੈ ਤਾਂ ਉੱਥੇ ਉਸ ਨੂੰ ਆਪਣੀ ਫਸਲ ਦੀ ਕੀਮਤ ਲੈਣ ਲਈ ਰੁਲਣਾ ਪੈਂਦਾ ਹੈ। ਫਸਲ ਦੀ ਸਹੀ ਕੀਮਤ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਪੰਜਾਬ ਸਰਕਾਰ ਨੇ ਝੋਨੇ ਦੀ ਅਦਾਇਗੀ 48 ਘੰਟਿਆਂ ਤੇ ਲਿਫਟਿੰਗ 72 ਘੰਟਿਆਂ 'ਚ ਕਰਨ ਦੇ ਦਾਅਵੇ ਕੀਤੇ ਸਨ ਪਰ ਰੂਪਨਗਰ ਦੀਆਂ ਮੰਡੀਆਂ 'ਚ ਆਲਮ ਇਹ ਹੈ ਕਿ ਝੋਨੇ ਦੀਆਂ ਬੋਰੀਆਂ 'ਤੇ ਬੈਠੇ-ਬੈਠੇ ਕਿਸਾਨ ਥੱਕ ਗਏ ਹਨ। ਖਰੀਦ ਸ਼ੁਰੂ ਹੋਣ ਦੇ 12 ਦਿਨਾਂ ਬਾਅਦ ਵੀ ਅਦਾਇਗੀ ਦੇ ਨਾਂ 'ਤੇ ਉਨ੍ਹਾਂ ਨੂੰ ਇਕ ਰੁਪਿਆ ਵੀ ਅਦਾ ਨਹੀਂ ਕੀਤਾ।

ਦੱਸਣਯੋਗ ਹੈ ਕਿ ਮੰਡੀਆਂ 'ਚ ਜੋ ਝੋਨਾ ਲਿਆਂਦਾ ਜਾ ਰਿਹਾ ਹੈ, ਉਸ 'ਚ ਨਮੀ ਦੇ ਪੱਧਰ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ, ਜਿਸ ਕਾਰਨ ਲੇਬਰ ਕਾਫੀ ਪ੍ਰੇਸ਼ਾਨ ਹੋ ਰਹੇ ਹਨ। ਕਿਸਾਨ ਤੇ ਲੇਬਰ ਜਿੱਥੇ ਮੰਡੀ ਦੇ ਮਾੜੇ ਪ੍ਰਬੰਧਾਂ ਤੋਂ ਦੁਖੀ ਹਨ, ਉੱਥੇ ਅਧਿਕਾਰੀਆਂ ਨੂੰ ਸਾਰੇ ਪ੍ਰਬੰਧ ਮੁਕੰਮਲ ਨਜ਼ਰ ਆ ਰਹੇ ਹਨ। ਅਦਾਇਗੀ ਤੇ ਲਿਫਟਿੰਗ ਦੀ ਸਮੱਸਿਆ ਸੰਬੰਧੀ ਜਦੋਂ ਜ਼ਿਲਾ ਖੁਰਾਕ ਸਪਲਾਈਜ਼ ਕੰਟਰੋਲਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿਹਾ ਕਿ ਸਾਰੀਆਂ ਏਜੰਸੀਆਂ ਵੱਲੋਂ ਅੱਜ ਤੋਂ ਅਦਾਇਗੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲਿਫਟਿੰਗ ਦੀ ਕਾਰਵਾਈ ਵੀ ਜਲਦ ਸ਼ੁਰੂ ਕੀਤੀ ਜਾਵੇਗੀ।

    Rupnagar, Mandi, Farmar, ਮੰਡੀ, ਕਿਸਾਨ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ