ਮੁਕਤਸਰ ਦੇ ਸਰਕਾਰੀ ਸਕੂਲਾਂ ''ਚ ਅਧਿਆਪਕਾਂ ਦੀ ਘਾਟ, ਵਿਦਿਆਰਥੀ ਪ੍ਰੇਸ਼ਾਨ

ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪੇਂਡੂ ਖੇਤਰਾਂ ਨਾਲ ਸਬੰਧਿਤ ਸਰਕਾਰੀ ਹਾਈ ਸਕੂਲਾਂ ''''ਚ ਅਧਿਆਪਕਾਂ ਦੀਆਂ ਮੁੱਖ........

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪੇਂਡੂ ਖੇਤਰਾਂ ਨਾਲ ਸਬੰਧਿਤ ਸਰਕਾਰੀ ਹਾਈ ਸਕੂਲਾਂ 'ਚ ਅਧਿਆਪਕਾਂ ਦੀਆਂ ਮੁੱਖ ਵਿਸ਼ਿਆਂ ਵਾਲੀਆਂ ਅਨੇਕਾਂ ਅਸਾਮੀਆਂ ਖਾਲੀ ਪਈਆਂ ਹੋਈਆਂ ਹਨ, ਜਿਸ ਕਾਰਨ ਇਨ੍ਹਾਂ ਸਕੂਲਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬੇਹੱਦ ਨੁਕਸਾਨ ਹੋ ਰਿਹਾ ਹੈ। ਜ਼ਿਲੇ ਦੇ 28 ਸਰਕਾਰੀ ਹਾਈ ਸਕੂਲਾਂ 'ਚ ਬੱਚਿਆਂ ਨੂੰ ਹਿਸਾਬ ਪੜ੍ਹਾਉਣ ਲਈ ਮਾਸਟਰ ਨਹੀਂ ਹਨ। ਇਨ੍ਹਾਂ ਸਕੂਲਾਂ 'ਚ ਕਰਾਈਵਾਲਾ, ਫੁੱਲੂਖੇੜਾ, ਖੁੰਡੇ ਹਲਾਲ, ਖਾਨੇ ਦੀ ਢਾਬ, ਭੁਲੇਰੀਆ, ਫਕਰਸਰ ਥੇੜੀ, ਆਲਮ ਵਾਲਾ, ਥਰਾਜਵਾਲਾ, ਕਾਉਣੀ, ਕੁੱਤਿਆਵਾਲੀ, ਕਾਨਿਆਂਵਾਲੀ, ਮੱਲਣ, ਗੁਰੂਸਰ, ਪਿਉਰੀ ਆਦਿ ਸ਼ਾਮਲ ਹਨ। 

ਇਸ ਦੇ ਨਾਲ ਹੀ ਜ਼ਿਲੇ ਦੇ 30 ਸਰਕਾਰੀ ਹਾਈ ਸਕੂਲਾਂ 'ਚ ਸਾਇੰਸ ਮਾਸਟਰ ਹੀ ਨਹੀਂ ਹਨ, ਜਿੰਨਾਂ 'ਚ ਗੱਗੜ, ਮਾਲ, ਧੂਲਕੋਟ, ਚੱਕ ਗਿਲਜੇਵਾਲਾ, ਚੱਕ ਬਾਜਾ ਮਡਹਾਰ, ਚੰਨੂੰ, ਬਰੀਵਾਲਾ, ਨੰਦਗੜ੍ਹ, ਤਰਖਾਣ ਵਾਲਾ, ਚੱਕ ਮੋਤਲੇਵਾਲਾ, ਹਰੀਕੇ ਕਲਾਂ, ਬੂੜਾ ਗੁੱਜਰ , ਕੋਟਲੀ ਅਬਲੂ, ਸੂਰੇਵਾਲਾ, ਫਤੂਹੀ ਖੇੜਾ, ਸ੍ਰੀ ਮੁਕਤਸਰ ਸਾਹਿਬ ਲੜਕੇ ਆਦਿ ਸ਼ਾਮਲ ਹਨ। ਜ਼ਿਲੇ ਦੇ 37 ਸਰਕਾਰੀ ਹਾਈ ਸਕੂਲਾਂ 'ਚ ਡੀ. ਪੀ. ਈ. ਦੀਆਂ ਅਸਾਮੀਆਂ ਖਾਲੀ ਹਨ, ਜਿੰਨਾਂ 'ਚ ਖੁੱਡੀਆ ਗੁਲਾਬ ਸਿੰਘ, ਵੜਿੰਗਖੇੜਾ, ਮੋਹਲਾ, ਡਬਵਾਲੀ ਢਾਬ, ਸਿੰਘੇਵਾਲਾ, ਕਬਰਵਾਲਾ, ਕੰਦੂਖੇੜਾ, ਮਾਨ, ਰੱਤਾ ਟਿੱਬਾ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਜ਼ਿਲੇ ਭਰ ਦੇ ਸਰਕਾਰੀ ਹਾਈ ਸਕੂਲਾਂ 'ਚ ਐੱਸ. ਐੱਮ. ਮਾਸਟਰਾਂ ਦੀਆਂ 12 ਅਸਾਮੀਆਂ ਖਾਲੀ ਪਈਆਂ ਹਨ, ਜਿੰਨਾਂ 'ਚ ਪਿਉਰੀ, ਸੱਕਾਂਵਾਲੀ, ਖਾਨੇ ਕੀ ਢਾਬ, ਫੁੱਲੂ ਖੇੜਾ, ਮੁਕੰਦ ਸਿੰਘ ਵਾਲਾ, ਥਾਂਦੇਵਾਲਾ, ਲੰਬੀ ਢਾਬ, ਗੱਗੜ, ਪਿੰਡ ਮਲੋਟ ਆਦਿ ਸ਼ਾਮਲ ਹਨ। 

  • teachers
  • government schools
  • Muktsar
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ