ਸਮਾਰਟ ਵਾਚ ਹੋਵੇਗੀ ਮਹਿੰਗੀ, 17 ਪ੍ਰਾਡਕਟਸ ''ਤੇ 20% ਤਕ ਵਧੀ ਇੰਪੋਰਟ ਡਿਊਟੀ

ਸਰਕਾਰ ਨੇ ਰੁਪਏ ਨੂੰ ਮਜਬੂਤ ਕਰਨ ਅਤੇ ਚਾਲੂ ਖਾਤਾ ਘਾਟਾ ਕੰਟਰੋਲ ਕਰਨ ਦੇ ਮੱਦੇਨਜ਼ਰ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਇੰਪਰੋਟ ਡਿਊਟੀ ਵਧਾਉਣ ਦੀ ਦੂਜੀ ਲਿਸਟ ਜਾਰੀ ਕਰ ਦਿੱ...

ਨਵੀਂ ਦਿੱਲੀ— ਸਰਕਾਰ ਨੇ ਰੁਪਏ ਨੂੰ ਮਜਬੂਤ ਕਰਨ ਅਤੇ ਚਾਲੂ ਖਾਤਾ ਘਾਟਾ ਕੰਟਰੋਲ ਕਰਨ ਦੇ ਮੱਦੇਨਜ਼ਰ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਇੰਪਰੋਟ ਡਿਊਟੀ ਵਧਾਉਣ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਸਰਕਾਰ ਨੇ ਕੁੱਲ 17 ਪ੍ਰਾਡਕਟਸ 'ਤੇ ਇੰਪੋਰਟ ਡਿਊਟੀ ਵਧਾਈ ਹੈ। ਜਾਣਕਾਰੀ ਮੁਤਾਬਕ, ਇਸ ਲਿਸਟ 'ਚ 7 ਪ੍ਰਾਡਕਟਸ 'ਤੇ ਇੰਪੋਰਟ ਡਿਊਟੀ 10 ਫੀਸਦੀ ਤੋਂ ਵਧਾ ਕੇ 20 ਫੀਸਦੀ ਕੀਤੀ ਗਈ ਹੈ।

8 ਪ੍ਰਾਡਕਟਸ 'ਤੇ ਇੰਪੋਰਟ ਡਿਊਟੀ ਜ਼ੀਰੋ ਤੋਂ ਵਧਾ ਕੇ 10 ਫੀਸਦੀ ਕੀਤੀ ਗਈ ਹੈ। ਮੋਬਾਇਲ ਫੋਨਾਂ ਦੇ ਇਲਾਵਾ ਕੁਝ ਸਾਮਾਨਾਂ ਦੇ ਪ੍ਰਿੰਟਡ ਸਰਕਟ ਬੋਰਡ (ਪੀ. ਸੀ. ਬੀ. ਏ.) 'ਤੇ 10 ਫੀਸਦੀ ਡਿਊਟੀ ਲਗਾਈ ਗਈ ਹੈ। ਜਿਨ੍ਹਾਂ ਪ੍ਰਾਡਕਟਸ 'ਤੇ ਇੰਪੋਰਟ ਡਿਊਟੀ 10 ਫੀਸਦੀ ਤੋਂ 20 ਫੀਸਦੀ ਕੀਤੀ ਗਈ ਹੈ, ਉਨ੍ਹਾਂ 'ਚ ਸਮਾਰਟ ਵਾਚ (ਘੜੀ) ਅਤੇ ਟੈਲੀਕਾਮ ਉਪਕਰਣ ਵੀ ਸ਼ਾਮਲ ਹਨ। ਪੀ. ਸੀ. ਬੀ. ਏ. 'ਤੇ ਇੰਪੋਰਟ ਡਿਊਟੀ ਵਧਣ ਨਾਲ ਟੈਲੀਵਿਜ਼ਨ, ਕੰਪਿਊਟਰ, ਲੈਪਟਾਪ, ਮਿਊਜ਼ਿਕ ਸਿਸਟਮ ਵਰਗੇ ਇਲੈਕਟ੍ਰਾਨਿਕ ਪ੍ਰਾਡਕਟਸ ਮਹਿੰਗੇ ਹੋ ਸਕਦੇ ਹਨ।

ਜ਼ਿਕਰਯੋਗ ਹੈ ਕਿ ਸਰਕਾਰ ਨੇ 16 ਦਿਨਾਂ 'ਚ ਦੂਜੀ ਵਾਰ ਇੰਪੋਰਟ ਡਿਊਟੀ ਵਧਾਈ ਹੈ। ਇਸ ਤੋਂ ਪਹਿਲਾਂ 26 ਸਤੰਬਰ ਨੂੰ ਫਰਿੱਜ ਅਤੇ ਵਾਸ਼ਿੰਗ ਮਸ਼ੀਨ ਸਮੇਤ 19 ਵਸਤੂਆਂ 'ਤੇ ਡਿਊਟੀ ਵਧਾਈ ਸੀ। ਚਾਲੂ ਖਾਤੇ ਦੇ ਘਾਟੇ ਨੂੰ ਘੱਟ ਕਰਨ ਅਤੇ ਰੁਪਏ 'ਚ ਗਿਰਾਵਟ ਨੂੰ ਰੋਕਣ ਦੀ ਕੋਸ਼ਿਸ਼ 'ਚ ਸਰਕਾਰ ਨੇ ਇਹ ਕਦਮ ਚੁੱਕਿਆ। ਅਪ੍ਰੈਲ-ਜੂਨ 'ਚ ਚਾਲੂ ਖਾਤਾ ਘਾਟਾ ਜੀ. ਡੀ. ਪੀ. ਦਾ 2.4 ਫੀਸਦੀ ਤਕ ਹੋ ਗਿਆ ਸੀ। ਡਾਲਰ ਦੇ ਮੁਕਾਬਲੇ ਰੁਪਏ 'ਚ ਵੀ ਲਗਾਤਾਰ ਗਿਰਾਵਟ ਦੇਖਣ ਨੂੰ ਮਿਲਦੀ ਰਹੀ ਹੈ। ਫਿਲਹਾਲ ਡਾਲਰ ਦਾ ਮੁੱਲ 74 ਰੁਪਏ ਦੇ ਉਪਰ ਬਣਿਆ ਹੋਇਆ ਹੈ।

    customs duty, 17 items, ਸਮਾਰਟ ਵਾਚ, ਇੰਪੋਰਟ ਡਿਊਟੀ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ