'ਸਰਕਾਰ ਨਹੀਂ ਮੰਗ ਰਹੀ RBI ਤੋਂ 3.5 ਲੱਖ ਕਰੋੜ ਰੁਪਏ'

ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਾਰਤੀ ਰਿਜ਼ਰਵ ਬੈਂਕ ਤੋਂ 3.6 ਲੱਖ ਕਰੋੜ ਰੁਪਏ ਦੀ ਪੂੰਜੀ ਦੀ ਕੋਈ ਮੰਗ ਨਹੀਂ ਕਰ ਰਹੀ ਹੈ, ਸਗੋਂ ਉਹ ਸਿਰਫ ਕੇਂਦਰੀ ਬੈਂਕ ਦੀ ਆਰਥਿਕ ਪੂੰਜੀ ਵਿਵਸਥਾ

ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਾਰਤੀ ਰਿਜ਼ਰਵ ਬੈਂਕ ਤੋਂ 3.6 ਲੱਖ ਕਰੋੜ ਰੁਪਏ ਦੀ ਪੂੰਜੀ ਦੀ ਕੋਈ ਮੰਗ ਨਹੀਂ ਕਰ ਰਹੀ ਹੈ, ਸਗੋਂ ਉਹ ਸਿਰਫ ਕੇਂਦਰੀ ਬੈਂਕ ਦੀ ਆਰਥਿਕ ਪੂੰਜੀ ਵਿਵਸਥਾ ਤੈਅ ਕਰਨ ਬਾਰੇ ਚਰਚਾ ਕਰ ਰਹੀ ਹੈ। ਵਿੱਤ ਮੰਤਰਾਲੇ ਵਿਚ ਆਰਥਿਕ ਵਿਭਾਗ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਟਵੀਟ ਵਿਚ ਕਿਹਾ ਕਿ ਮੀਡੀਆ ਵਿਚ ਗਲਤ ਜਾਣਕਾਰੀ ਵਾਲੀਆਂ ਤਮਾਮ ਕਿਆਸਅਰਾਈਆਂ ਜਾਰੀ ਹਨ। ਸਰਕਾਰ ਦਾ ਫਿਸਕਲ ਲੇਖਾ-ਜੋਖਾ ਬਿਲਕੁਲ ਸਹੀ ਚੱਲ ਰਿਹਾ ਹੈ। ਕਿਆਸਅਰਾਈਆਂ ਦੇ ਉਲਟ ਸਰਕਾਰ ਦਾ ਆਰ.ਬੀ.ਆਈ. ਤੋਂ 3.6 ਜਾਂ ਇਕ ਲੱਖ ਕਰੋੜ ਰੁਪਏ ਮੰਗਣ ਦਾ ਕੋਈ ਪ੍ਰਸਤਾਵ ਨਹੀਂ ਹੈ।

ਗਰਗ ਨੇ ਕਿਹਾ ਕਿ ਇਸ ਸਮੇਂ ਸਿਰਫ ਇਕ ਪ੍ਰਸਤਾਵ 'ਤੇ ਹੀ ਚਰਚਾ ਚੱਲ ਰਹੀ ਹੈ ਅਤੇ ਉਹ ਰਿਜ਼ਰਵ ਬੈਂਕ ਦੀ ਆਰਥਿਕ ਪੂੰਜੀ ਦੀ ਵਿਵਸਥਾ ਤੈਅ ਕਰਨ ਦੀ ਚਰਚਾ ਹੈ। ਆਰਥਿਕ ਮਾਮਲਿਆਂ ਦੇ ਸਕੱਤਰ ਨੇ ਵਿਸ਼ਵਾਸ ਜਤਾਇਆ ਕਿ ਸਰਕਾਰ ਚਾਲੂ ਵਿੱਤੀ ਸਾਲ ਵਿਚ ਫਿਸਕਲ ਘਾਟੇ ਨੂੰ ਜੀ.ਡੀ.ਪੀ. ਦੇ 3.3 ਫੀਸਦੀ ਤੱਕ ਸੀਮਤ ਰੱਖਣ ਦੇ ਬਜਟ ਵਿਚ ਤੈਅ ਟੀਚੇ ਅੰਦਰ ਬਣਾਈ ਰੱਖਣ ਵਿਚ ਕਾਮਯਾਬ ਹੋਵੇਗੀ। ਗਰਗ ਨੇ ਕਿਹਾ ਕਿ ਸਰਕਾਰ ਦਾ ਫਿਸਕਲ ਲੇਖਾ-ਜੋਖਾ ਠੀਕ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਲ 2013-14 ਵਿਚ ਸਰਕਾਰ ਦਾ ਫਿਸਕਲ ਘਾਟਾ ਜੀ.ਡੀ.ਪੀ. ਦੇ 5.1 ਫੀਸਦੀ ਦੇ ਬਰਾਬਰ ਸੀ।

ਉਸ ਤੋਂ ਬਾਅਦ ਸਰਕਾਰ ਇਸ ਵਿਚ ਲਗਾਤਾਰ ਕਟੌਤੀ ਕਰਦੀ ਆ ਰਹੀ ਹੈ। ਅਸੀਂ ਵਿੱਤੀ ਸਾਲ 2018-19 ਦੇ ਅਖੀਰ ਵਿਚ ਫਿਸਕਲ ਘਾਟੇ ਨੂੰ 3.3 ਤੱਕ ਸੀਮਤ ਕਰ ਦੇਣਗੇ। ਉਨ੍ਹਾਂ ਨੇ ਫਿਸਕਲ ਟੀਚਿਆਂ ਨੂੰ ਲੈ ਕੇ ਕਿਆਸ ਅਰਾਈਆਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਦਰਅਸਲ ਬਜਟ ਵਿਚ ਇਸ ਸਾਲ ਬਾਜ਼ਾਰ ਤੋਂ ਕਰਜ਼ਾ ਇਕੱਠਾ ਕਰਨ ਦਾ ਜੋ ਅੰਦਾਜ਼ਾ ਰੱਖਿਆ ਸੀ ਉਸ ਵਿਚ 70,000 ਕਰੋੜ ਰੁਪਏ ਦੀ ਕਮੀ ਖੁਦ ਹੀ ਘੱਟ ਕਰ ਦਿੱਤੀ ਹੈ।

  • RBI
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ