Google Home App ਐਪ ਨੂੰ ਮਿਲੀ ਨਵੀਂ ਅਪਡੇਟ, ਕੀਤੇ ਇਹ ਵੱਡੇ ਬਦਲਾਅ

ਕੁਝ ਸਮਾਂ ਪਹਿਲਾਂ ਤੋਂ ਹੀ ਗੂਗਲ ਆਪਣੀ ਐਪਸ ਨੂੰ ਨਵੇਂ Material Theme UI ਦੇ ਨਾਲ ਅਪਡੇਟ ਕਰਨ ''''ਤੇ ਕੰਮ ਕਰ ਰਿਹਾ ਹੈ....

ਗੈਜੇਟ ਡੈਸਕ - ਕੁਝ ਸਮਾਂ ਪਹਿਲਾਂ ਤੋਂ ਹੀ ਗੂਗਲ ਆਪਣੀ ਐਪਸ ਨੂੰ ਨਵੇਂ Material Theme UI ਦੇ ਨਾਲ ਅਪਡੇਟ ਕਰਨ 'ਤੇ ਕੰਮ ਕਰ ਰਿਹਾ ਹੈ। ਇਹ ਨਵਾਂ Material Theme UI ਸਿਰਫ ਇਕ ਗੂਗਲ ਐਪ 'ਚ ਨਹੀਂ ਬਲਕਿ ਕਈ ਗੂਗਲ ਐਪਸ ਲਈ ਰਿਲੀਜ਼ ਕੀਤਾ ਜਾਣਾ ਹੈ, ਜਿਨ੍ਹਾਂ 'ਚ Android Messages,Calendar,Google Photos ਦੇ ਨਾਲ ਕਈ ਹੋਰ ਐਪਸ ਸ਼ਾਮਲ ਹਨ।

ਹੁਣ ਇਸ ਅਪਡੇਟ ਨੂੰ ਪਾਉਣ ਵਾਲੀ ਸਭ ਤੋਂ ਪਹਿਲੀ ਐਪ ਗੂਗਲ Home ਐਪ ਹੈ। ਐਪ ਨੂੰ ਬਿਲਕੁਲ ਨਵੇਂ ਤਰ੍ਹਾਂ ਨਾਲ ਰੀਡਿਜ਼ਾਈਨ ਕੀਤਾ ਗਿਆ ਹੈ। ਸਮਾਰਟਹੋਮ ਐਪਸ ਲਈ ਵੀ ਇਸ ਐਪ ਨੂੰ ਦੁਬਾਰਾ ਨਾਲ ਨਵੇਂ ਤਰ੍ਹਾਂ ਤੋਂ ਆਰਗੇਨਾਈਜ਼ ਕੀਤਾ ਗਿਆ ਹੈ। ਇਸ 'ਚ ਦਿੱਤੇ ਨਵੇਂ ਸਮਾਰਟਹੋਮ ਕੰਟਰੋਲ ਤੋਂ ਹਾਲ ਹੀ 'ਚ ਪੇਸ਼ ਕੀਤੇ ਗਏ ਗੂਗਲ ਹੋਮ ਨੌਬ ਦੇ ਨਵੇਂ ਫੀਚਰਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

XDA Developers ਦੇ ਮੁਤਾਬਕ ਐਪ 'ਚ font ਅਤੇ icon ਅਪਡੇਟ ਜਿਹੇ ਕੁਝ ਬੇਸਿਕ ਬਦਲਾਅ ਵੀ ਕੀਤੇ ਗਏ ਹਨ। ਹੁਣ ਐਪ ਨੂੰ ਖੋਲ੍ਹਦੇ ਹੀ ਯੂਜ਼ਰ ਨੂੰ ਹੋਮ ਪੇਜ 'ਚ ਸਾਰੀਆਂ ਸਮਾਰਟ ਡਿਵਾਈਸਿਜ਼ ਵਿਖਾਈ ਦੇਣਗੀਆਂ। ਇਸ ਦੇ ਨਾਲ ਹੀ ਇਸ ਚ ਹੁਣ Quick Actions ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜੋ ਕਿ ਸਕਰੀਨ ਦੇ ਟਾਪ 'ਚ ਵਿਖਾਈ ਦਿੰਦੇ ਹਨ। ਇਨ੍ਹਾਂ ਨੂੰ ਗੂਗਲ ਆਪਣੇ ਆਪ ਜਨਰੇਟ ਕਰਦਾ ਹੈ। ਨਾਲ ਹੀ ਇਨ੍ਹਾਂ ਨੂੰ ਕਸਟਮਾਈਜ਼ ਵੀ ਕੀਤਾ ਜਾ ਸਕਦਾ ਹੈ। ਇਸ ਅਪਡਟੇ ਤੋਂ ਬਾਅਦ ਯੂਜ਼ਰ ਲਈ ਆਪਣੀ ਸਾਰਿਆਂ ਸਮਾਰਟ ਡਿਵਾਈਸਿਜ਼ ਨੂੰ ਕੰਟਰੋਲ ਕਰਨਾ ਆਸਾਨ ਹੋ ਜਾਵੇਗਾ। ਐਪ 'ਚ ਦਿੱਤੇ ਕੰਟਰੋਲ ਨੂੰ ਵੀ ਨਵਾਂ ਯੂਜ਼ਰ ਇੰਟਰਫੇਸ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਇਸ ਅਪਡੇਟ 'ਚ ਖਾਸ ਗੱਲ ਇਹ ਹੈ ਕਿ ਹੁਣ ਯੂਜ਼ਰ ਇਸ 'ਚ ਆਪਣੇ ਤੋਂ ਇਲਾਵਾ ਦੂਸਰਿਆਂ ਨੂੰ ਵੀ ਸ਼ਾਮਲ ਕਰ ਸਕਦਾ ਹੈ ਤੇ ਆਪਣੇ ਸਮਾਰਟਹੋਮ ਦਾ ਐਕਸੇਸ ਦੇ ਸਕਦੇ ਹਨ। ਇਸ ਤੋਂ ਪਹਿਲਾਂ ਐਪ 'ਚ ਜੁੜੇ ਲੋਕਾਂ ਨੂੰ ਆਪਣੇ ਅਕਾਊਟ 'ਚ ਅਲਗ ਤੋਂ ਸਮਾਰਟ ਡਿਵਾਈਸ ਨੂੰ ਐਡ ਕਰਣਾ ਹੁੰਦਾ ਸੀ। ਹੁਣ ਯੂਜ਼ਰ ਦੇ ਦੁਆਰੇ ਜੋੜੇ ਗਏ ਮੈਂਬਰ ਪੂਰੇ ਸਮਾਰਟ ਹੋਮ ਨੂੰ ਕੰਟਰੋਲ ਕਰ ਸਕਦੇ ਹਨ। ਅਪਡੇਟ ਰੋਲ-ਆਉਟ ਸ਼ੁਰੂ ਹੋ ਚੁੱਕਿਆ ਹੈ ਤੇ ਇਹ ਪਲੇਅ ਸਟੋਰ ਤੋਂ ਅਪਡੇਟ ਜਾਂ ਡਾਊਨਲੋਡ ਕੀਤੀ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ XDA Developers ਦੀ ਵੈੱਬਸਾਈਟ ਤੋਂ ਵੀ ਇਸ ਐਪ ਦੀ APK ਫਾਈਲ ਡਾਊਨਲੋਡ ਕਰ ਕੇ ਆਪਣੇ ਸਮਾਰਟਫੋਨ 'ਚ ਸਾਈਡਲੋਡ (ਇੰਸਟਾਲ) ਕਰ ਸਕਦੇ ਹੋ।

  • Google
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ