ਸੂਡਾਨ ''ਚ ਸੋਨੇ ਦੀ ਖਦਾਨ ਧੱਸੀ, 3 ਦੀ ਮੌਤ ਤੇ 10 ਜ਼ਖਮੀ

ਸੂਡਾਨ ਦੇ ਨਰਹਾਲ ਨੀਲ ਸੂਬੇ ਵਿਚ ਸੋਨੇ ਦੀ ਖਦਾਨ ਧੱਸਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 10 ਹੋਰ ਅਜੇ ਵੀ ਫਸੇ ਹੋਏ ਹਨ। ਸੂਡਾਨ ਦੀ ਖਣਜ ਸੰਸਾਧਨ ਕੰਪਨੀ ਨੇ ਸ਼ੁੱਕਰਵਾਰ ਰਾਤ...

ਖਾਰਤੂਮ (ਏਜੰਸੀ)- ਸੂਡਾਨ ਦੇ ਨਰਹਾਲ ਨੀਲ ਸੂਬੇ ਵਿਚ ਸੋਨੇ ਦੀ ਖਦਾਨ ਧੱਸਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 10 ਹੋਰ ਅਜੇ ਵੀ ਫਸੇ ਹੋਏ ਹਨ। ਸੂਡਾਨ ਦੀ ਖਣਜ ਸੰਸਾਧਨ ਕੰਪਨੀ ਨੇ ਸ਼ੁੱਕਰਵਾਰ ਰਾਤ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਬਿਆਨ ਵਿਚ ਕਿਹਾ ਕਿ ਉੱਤਰੀ ਸੂਡਾਨ ਵਿਚ ਨਰਹਾਲ-ਨੀਲ ਸੂਬੇ ਨੇੜੇ ਕਬਕਬਾ ਖੇਤਰ ਵਿਚ ਵੀਰਵਾਰ ਨੂੰ ਇਕ ਖਦਾਨ ਧੱਸ ਗਈ, ਜਿਸ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਲੋਕ ਫੱਟੜ ਹੋ ਗਏ।

ਘੱਟੋ-ਘੱਟ 10 ਮਜ਼ਦੂਰ ਅਦਜੇ ਵੀ ਖਦਾਨ ਵਿਚ ਫਸੇ ਹੋਏ ਹਨ, ਜਿਨ੍ਹਾਂ ਤੋਂ ਰਾਤ ਅਤੇ ਬਚਾਅ ਪਾਰਟੀ ਨੇ ਸੰਪਰਕ ਸਥਾਪਿਤ ਕੀਤਾ ਹੈ। ਜ਼ਖਮੀ ਮਜ਼ਦੂਰਾਂ ਦੀ ਹਾਲਤ ਠੀਕ ਹੈ। ਜ਼ਿਕਰਯੋਗ ਹੈ ਕਿ ਲਗਭਗ 20 ਲੱਗਭਗ ਸੂਡਾਨੀ ਮੁਲਾਜ਼ਮ ਰਸਮੀ ਖਦਾਨ ਉਦਯੋਗ ਵਿਚ ਕੰਮ ਕਰਦੇ ਹਨ ਅਤੇ ਦੇਸ਼ ਦੇ ਲਗਭਗ 90 ਫੀਸਦੀ ਸੋਨੇ ਦਾ ਉਤਪਾਦਨ ਕਰਦੇ ਹਨ। ਸਾਲ 2011 ਵਿਚ ਦੱਖਣੀ ਸੂਡਾਨ ਦੇ ਵੱਖ ਹੋਣ ਤੋਂ ਬਾਅਦ ਦੋ ਤਿਹਾਈ ਤੇਲ ਦਾ ਭੰਡਾਰ ਉਸ ਦੇ ਹਿੱਸੇ ਵਿਚ ਚਲੇ ਜਾਣ ਕਾਰਨ ਹੁਣ ਸੂਡਾਨ ਸੋਨੇ ਦੀ ਖੁਦਾਈ ਤੋਂ ਮਿਲੇ ਮਾਲੀਏ 'ਤੇ ਨਿਰਭਰ ਹੈ।
 

  • Sudan
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ