ਪੰਜਾਬ ''ਚ ''ਲਿੰਗ ਜਾਂਚ'' ਕਰਾਉਣ ਵਾਲਿਆਂ ਦੀ ਖੈਰ ਨਹੀਂ

ਹਰਿਆਣਾ ਤੇ ਰਾਜਸਥਾਨ ਦੀਆਂ ਸਰਕਾਰਾਂ ਵਲੋਂ ਲਿੰਗ ਜਾਂਚ ''''ਤੇ ਕੀਤੀ ਗਈ ਸਖਤੀ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੀ ਇਸ ਮਾਮਲੇ ''''ਤੇ ਸਰਗਰਮ ਹੋ ਗਈ ਹੈ। ਵਿਭਾਗ ਦਾ ਅਕਸ ਸੁਧਾਰਨ

ਚੰਡੀਗੜ੍ਹ : ਹਰਿਆਣਾ ਤੇ ਰਾਜਸਥਾਨ ਦੀਆਂ ਸਰਕਾਰਾਂ ਵਲੋਂ ਲਿੰਗ ਜਾਂਚ 'ਤੇ ਕੀਤੀ ਗਈ ਸਖਤੀ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੀ ਇਸ ਮਾਮਲੇ 'ਤੇ ਸਰਗਰਮ ਹੋ ਗਈ ਹੈ। ਵਿਭਾਗ ਦਾ ਅਕਸ ਸੁਧਾਰਨ ਅਤੇ ਲਿੰਗ ਜਾਂਚ ਦਾ ਕਲੰਕ ਧੋਣ ਲਈ ਹੁਣ ਅਲਟਰਾਸਾਊਂਡ ਸੈਂਟਰਾਂ ਦਾ ਸਟਿੰਗ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਲਈ ਪ੍ਰਾਈਵੇਟ ਏਜੰਸੀਆਂ ਦਾ ਸਹਾਰਾ ਲਿਆ ਜਾਵੇਗਾ ਅਤੇ ਸੈਂਟਰ ਦਾ ਪਰਦਾਫਾਸ਼ ਕਰਨ 'ਤੇ 2 ਲੱਖ ਰੁਪਏ ਦਿੱਤੇ ਜਾਣਗੇ। ਪੰਜਾਬ 'ਚ ਪਿਛਲੇ 6 ਮਹੀਨਿਆਂ 'ਚ ਭੋਗਪੁਰ, ਜਲਾਲਾਬਾਦ ਸਮੇਤ 3 ਸੈਂਟਰ ਫੜ੍ਹੇ ਜਾ ਚੁੱਕੇ ਹਨ। ਇਸ ਕਾਰਨ ਪੰਜਾਬ ਦਾ ਰਾਸ਼ਟਰੀ ਪੱਧਰ 'ਤੇ ਅਕਸ ਵਿਗੜ ਰਿਹਾ ਹੈ। ਸਟਿੰਗ ਲਈ ਬਕਾਇਦਾ ਪ੍ਰਸਤਾਵ ਤਿਆਰ ਹੋ ਗਿਆ ਹੈ। ਸਿਹਤ ਵਿਭਾਗ 'ਚ ਇਸ ਨੂੰ ਵਿਭਾਗੀ ਪੱਧਰ 'ਤੇ ਕੀਤੇ ਜਾ ਰਹੇ ਰਿਫਾਰਮ ਦੀ ਸੂਚੀ 'ਚ ਰੱਖਿਆ ਗਿਆ ਹੈ। ਵਿਭਾਗ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਹੁਣ ਸਿਰਫ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਦੀ ਮੋਹਰ ਲੱਗਣੀ ਬਾਕੀ ਹੈ। 

  • Punjab
ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!