ਖੂਬਸੂਰਤ ''ਮੋਹਾਲੀ'' ਸ਼ਹਿਰ ''ਚ ਲੱਗਣਗੇ ਕੂੜੇ ਦੇ ਢੇਰ!

ਆਪਣੀ ਸੁੰਦਰਤਾ ਲਈ ਮਸ਼ਹੂਰ ਮੋਹਾਲੀ ਸ਼ਹਿਰ ''''ਚ ਹੁਣ ਤੁਹਾਨੂੰ ਗੰਦ ਪਿਆ ਨਜ਼ਰ ਆ ਸਕਦਾ ਹੈ ਕਿਉਂਕਿ ਮੋਹਾਲੀ ਸਫਾਈ ਕਰਮਚਾਰੀ ਯੂਨੀਅਨ ਵਲੋਂ ਮੋਹਾਲੀ ਕਾਰਪੋਰੇਸ਼ਨ ''''ਚ ਧਰਨਾ ਦਿੱਤਾ

ਮੋਹਾਲੀ : ਆਪਣੀ ਸੁੰਦਰਤਾ ਲਈ ਮਸ਼ਹੂਰ ਮੋਹਾਲੀ ਸ਼ਹਿਰ 'ਚ ਹੁਣ ਤੁਹਾਨੂੰ ਗੰਦ ਪਿਆ ਨਜ਼ਰ ਆ ਸਕਦਾ ਹੈ ਕਿਉਂਕਿ ਮੋਹਾਲੀ ਸਫਾਈ ਕਰਮਚਾਰੀ ਯੂਨੀਅਨ ਵਲੋਂ ਮੋਹਾਲੀ ਕਾਰਪੋਰੇਸ਼ਨ 'ਚ ਧਰਨਾ ਦਿੱਤਾ ਗਿਆ ਹੈ। ਇਨ੍ਹਾਂ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਭ ਨੇ ਵਧੀਆ ਤਰੀਕੇ ਨਾਲ ਦੀਵਾਲੀ ਮਨਾਈ ਪਰ ਉਨ੍ਹਾਂ ਕੋਲ ਦੀਵੇ ਜਗਾਉਣ ਲਈ ਵੀ ਪੈਸੇ ਨਹੀਂ ਸਨ ਕਿਉਂਕਿ ਉਨ੍ਹਾਂ ਨੂੰ 5 ਤਰੀਕ ਤੱਕ ਆਪਣੀ ਤਨਖਾਹ ਚਾਹੀਦੀ ਸੀ ਪਰ ਅੱਜ 9 ਤਰੀਕ ਹੋਣ ਦੇ ਬਾਵਜੂਦ ਵੀ ਉਨ੍ਹਾਂ ਦੀ ਤਨਖਾਹ ਨਹੀਂ ਆਈ, ਜਿਸ ਕਾਰਨ ਉਨ੍ਹਾਂ ਦੀ ਦੀਵਾਲੀ ਫਿੱਕੀ ਰਹੀ। ਕਰਮਚਾਰੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਤਨਖਾਹ ਅੱਜ ਵੀ ਨਹੀਂ ਆਈ ਤਾਂ ਪੂਰੇ ਮੋਹਾਲੀ 'ਚ ਕੂੜਾ ਕਿਤਿਓਂ ਵੀ ਨਹੀਂ ਚੁੱਕਿਆ ਜਾਵੇਗਾ। ਕਰਮਚਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਹੱਕੀ ਮੰਗਾਂ ਵੀ ਪੰਜਾਬ ਸਰਕਾਰ ਪੂਰੀਆਂ ਨਹੀਂ ਕਰ ਰਹੀ।

ਉਨ੍ਹਾਂ ਦੱਸਿਆ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ 15 ਨਵੰਬਰ ਨੂੰ ਮਨਪ੍ਰੀਤ ਬਾਦਲ ਦੀ ਕੋਠੀ ਵੱਲ ਕੂਚ ਕਰਨਗੇ, ਜਿਸ 'ਚ ਪੰਜਾਬ ਦੀਆਂ ਬਹੁਤ ਸਾਰੀਆਂ ਯੂਨੀਅਨਾਂ ਹਿੱਸਾ ਲੈਣਗੀਆਂ। ਜਦੋਂ ਇਸ ਬਾਰੇ ਮੋਹਾਲੀ ਦੇ ਕਮਿਸ਼ਨਰ ਭੁਪਿੰਦਰ ਪਾਲ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ ਪਰ ਇੰਨਾ ਜ਼ਰੂਰ ਕਹਾ ਦਿੱਤਾ ਕਿ ਕਰਮਚਾਰੀਆਂ ਦਾ ਮਸਲਾ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ। 

  • city
  • Mohali
ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!