ਏ. ਟੀ. ਐੱਮ. ਬਦਲ ਕੇ 60 ਹਜ਼ਾਰ ਦੀ ਮਾਰੀ ਠੱਗੀ

ਏ. ਟੀ. ਐੱਮ. ਬਦਲ ਕੇ 60 ਹਜ਼ਾਰ ਦੀ ਠੱਗੀ ਮਾਰਨ ’ਤੇ ਇਕ ਨਾਮਜ਼ਦ ਅਤੇ ਇਕ ਅਣਪਛਾਤੇ ਵਿਅਕਤੀ...

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਏ. ਟੀ. ਐੱਮ. ਬਦਲ ਕੇ 60 ਹਜ਼ਾਰ ਦੀ ਠੱਗੀ ਮਾਰਨ ’ਤੇ ਇਕ ਨਾਮਜ਼ਦ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਥਾਣਾ ਸਿਟੀ ਸੁਨਾਮ ’ਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਅਜੈਬ ਸਿੰਘ ਨੇ ਦੱਸਿਆ ਕਿ ਮੁੱਦਈ ਰਾਜੀਵ ਕੁਮਾਰ ਵਾਸੀ ਸੁਨਾਮ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਆਪਣੀ ਪਤਨੀ ਦਾ ਏ. ਟੀ. ਐੱਮ. ਲੈ ਕੇ ਐਕਟੀਵੇਟ ਕਰਨ ਲਈ ਐੱਸ. ਬੀ. ਆਈ. ਮੇਨ ਬ੍ਰਾਂਚ ਸੁਨਾਮ ਦੇ ਏ. ਟੀ. ਐੱਮ. ’ਤੇ ਗਿਆ ਸੀ। ਮੁੱਦਈ ਤੋਂ ਏ. ਟੀ. ਐੱਮ. ਅਾਪਰੇਟ ਨਾ ਹੋਣ ਕਾਰਨ ਇਕ ਅਣਪਛਾਤੇ ਵਿਅਕਤੀ ਨੇ ਉਸ ਦਾ ਏ. ਟੀ. ਐੱਮ. ਅਾਪਰੇਟ ਕਰਦੇ ਸਮੇਂ ਉਸ ਦਾ ਏ. ਟੀ. ਐੱਮ. ਕਾਰਡ ਬਦਲ ਕੇ ਖਾਤੇ ’ਚੋਂ 20 ਹਜ਼ਾਰ ਰੁਪਏ ਨਕਦ ਅਤੇ 40 ਹਜ਼ਾਰ ਰੁਪਏ ਇਕ ਖਾਤੇ ’ਚ ਟਰਾਂਸਫਰ ਕਰ ਲਏ। ਜਾਂਚ ਦੌਰਾਨ ਮੁੱਦਈ ਨੂੰ ਪਤਾ ਲੱਗਾ ਕਿ ਉਕਤ ਖਾਤਾ ਗੁਰਬਾਜ ਸਿੰਘ ਵਾਸੀ ਪੰਧੇਰ ਜ਼ਿਲਾ ਬਰਨਾਲਾ ਦੇ ਨਾਂ ’ਤੇ ਹੈ। ਪੁਲਸ ਨੇ ਮੁੱਦਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਗੁਰਬਾਜ ਸਿੰਘ  ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।  

    ਏ ਟੀ ਐੱਮ, ਠੱਗੀ, Fraud
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ