ਫੁੱਟਬਾਲਰ ਨਾਥਨ ਦੀ ਗਰਲਫ੍ਰੈਂਡ ਨੂੰ ਅੰਡਰ-ਏਜ ਸਮਝ ਕੇ ਬਾਰ ਅਟੈਂਡਰ ਨੇ ਭੇਜਿਆ ਵਾਪਸ, ਗੁੱਸਾ

ਇੰਗਲੈਂਡ ਦੇ ਫੁੱਟਬਾਲਰ ਨਾਥਨ ਰੈਡਮੋਂਡ ਦੀ ਗਰਲਫ੍ਰੈਂਡ ਇਮਾ ਮਿਲਟਨ ਆਪਣੀ ਖੂਬਸੂਰਤੀ...

ਜਲੰਧਰ—ਇੰਗਲੈਂਡ ਦੇ ਫੁੱਟਬਾਲਰ ਨਾਥਨ ਰੈਡਮੋਂਡ ਦੀ ਗਰਲਫ੍ਰੈਂਡ ਇਮਾ ਮਿਲਟਨ ਆਪਣੀ ਖੂਬਸੂਰਤੀ ਤੋਂ ਇਲਾਵਾ ਇਨ੍ਹੀਂ ਦਿਨੀਂ ਵਾਈਨ ਸ਼ਾਪ 'ਤੇ ਹੋਏ ਉਕਤ ਘਟਨਾਕ੍ਰਮ ਲਈ ਵੀ ਚਰਚਾ 'ਚ ਆ ਗਈ ਹੈ, ਜਦੋਂ ਉਸ ਨੂੰ ਅਟੈਂਡਰ ਨੇ ਅੰਡਰ-ਏਜ ਸਮਝ ਕੇ ਵਾਈਨ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਦਰਅਸਲ ਇਮਾ ਦੋਸਤਾਂ ਨਾਲ ਪਾਰਟੀ ਦੇ ਮੂਡ 'ਚ ਸੀ । ਇਸ ਦੌਰਾਨ 23 ਸਾਲ ਦੀ ਇਮਾ ਵਿਨਚੈਸਟਰ ਦੇ ਟੈਸਕੋ ਏਕਟਰਾ ਵਾਈਨ ਸ਼ਾਪ 'ਤੇ ਗਈ। ਵਾਈਨ ਨਾ ਮਿਲਣ ਕਾਰਨ ਇਮਾ ਇੰਨੀ ਨਾਰਾਜ਼ ਹੋਈ ਕਿ ਉਸ ਨੇ ਸੋਸ਼ਲ ਸਾਈਟਸ 'ਤੇ ਇਸ ਸਬੰਧੀ ਪੋਸਟ ਤੱਕ ਪਾ ਦਿੱਤੀ।

PunjabKesariPunjabKesari

ਇਮਾ ਨੇ ਲਿਖਿਆ-ਉਹ ਫਿਰ ਕਦੇ ਉਕਤ ਸ਼ਾਪ 'ਚ ਨਹੀਂ ਜਾਵੇਗੀ। ਇਮਾ ਦੇ ਇਸ ਪੋਸਟ 'ਤੇ ਉਸ ਦੇ ਫੈਨਜ਼ ਦੀਆਂ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਵੀ ਆਈਆਂ। ਦੱਸ ਦੇਈਏ ਕਿ ਇਮਾ ਪਹਿਲੀ ਵਾਰ ਨਾਥਨ ਨੂੰ 2017 'ਚ ਮਿਲੀ ਸੀ, ਉਦੋਂ ਤੋਂ ਦੋਵੇਂ ਰਿਲੇਸ਼ਨਸ਼ਿਪ 'ਚ ਹਨ। ਇਮਾ ਫੁੱਟਬਾਲ ਖੇਡ ਨੂੰ ਬੇਹੱਦ ਪਸੰਦ ਕਰਦੀ ਹੈ, ਇਸ ਲਈ ਉਹ ਨਾਥਨ ਦੇ ਮੈਚਾਂ 'ਚ ਹਾਜ਼ਰੀ ਜ਼ਰੂਰ ਲਾਉਂਦੀ ਹੈ। ਇਮਾ ਸ਼ੋਪੋਹੋਲਿਕ ਹੋਣ ਦੇ ਨਾਲ ਲਗਜ਼ਰੀ ਆਈਟਸ ਪਹਿਨਣ ਦੀ ਵੀ ਸ਼ੌਕੀਨ ਹੈ। ਇਮਾ ਆਪਣੇ ਇੰਸਟਾਗ੍ਰਾਮ ਪੇਜ 'ਤੇ ਖੂਬ ਸਰਗਰਮ ਰਹਿੰਦੀ ਹੈ। ਘੁੰਮਣ-ਫਿਰਨ ਦੀ ਸ਼ੌਕੀਨ ਇਮਾ ਨੂੰ ਲਾਸ ਏਂਜਲਸ ਅਤੇ ਦੁਬਈ ਦੇ ਟੂਰਿਸਟ ਡੈਸਟੀਨੇਸ਼ਨ ਬਹੁਤ ਪਸੰਦ ਹਨ। ਇਮਾ ਨੂੰ ਅਕਸਰ ਮੈਨਚੈਸਟਰ ਦੇ ਸਭ ਤੋਂ ਮਹਿੰਗੇ ਮਾਰਕੀਟ ਨਾਰਦਰਨ ਕੁਆਰਟਰ ਏਰੀਆ 'ਚ ਵੇਖਿਆ ਜਾਂਦਾ ਹੈ। ਕਵੀਨ ਆਫ ਵੇਗ ਕੋਲਿਨ ਰੂਨੀ ਨਾਲ ਵੀ ਬੀਤੇ ਦਿਨੀਂ ਇਮਾ ਨੂੰ ਵੇਖਿਆ ਗਿਆ ਸੀ। ਇਮਾ ਕਈ ਨਾਮੀ ਬ੍ਰਾਂਡਸ ਲਈ ਵੀ ਮਾਡਲਿੰਗ ਕਰ ਚੁੱਕੀ ਹੈ। ਉਸ ਦਾ ਇੰਸਟਾਗ੍ਰਾਮ ਅਕਾਊਂਟ ਉਸ ਦੀਆਂ ਹੌਟ ਫੋਟਜ਼ ਨਾਲ ਭਰਿਆ ਹੈ। 

PunjabKesariPunjabKesari

  • Nathan
  • Girlfriend
  • Bar
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ