ਆਬੂਧਾਬੀ ’ਚ ਪਹਿਲੇ ਹਿੰਦੂ ਮੰਦਰ ਦਾ ਨੀਂਹ ਪੱਥਰ ਅਪ੍ਰੈਲ ’ਚ ਰੱਖਿਆ ਜਾਵੇਗਾ

ਆਬੂਧਾਬੀ ’ਚ ਇਸ ਸਾਲ ਅਪ੍ਰੈਲ ’ਚ ਪਹਿਲੇ ਹਿੰਦੂ ਮੰਦਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਕ ਮੀਡੀਆ ਰਿਪੋਰਟ ’ਚ ਇਹ ਜਾਣਕਾਰੀ...

ਦੁਬਈ, (ਭਾਸ਼ਾ)-ਆਬੂਧਾਬੀ ’ਚ ਇਸ ਸਾਲ ਅਪ੍ਰੈਲ ’ਚ ਪਹਿਲੇ ਹਿੰਦੂ ਮੰਦਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਕ ਮੀਡੀਆ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ। ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਰਾਜਧਾਨੀ ’ਚ ਮੰਦਰ ਬਣਾਉਣ ਦੀ ਯੋਜਨਾ ਨੂੰ 2015 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਥੋਂ ਦੇ ਪਹਿਲੇ ਦੌਰੇ ਦੌਰਾਨ ਆਬੂਧਾਬੀ ਸਰਕਾਰ ਵਲੋਂ ਮਨਜ਼ੂਰੀ ਦਿੱਤੀ ਗਈ ਸੀ।

‘ਗਲਫ ਨਿਊਜ਼ ਦੀ ਖਬਰ ’ਚ ਕਿਹਾ ਗਿਆ ਹੈ ਕਿ ਵਿਸ਼ਵ ਪੱਧਰੀ ਹਿੰਦੂ ਧਾਰਮਿਕ ਤੇ ਨਾਗਰਿਕ ਸੰਗਠਨ ਬੀ. ਏ. ਪੀ. ਐੱਸ. ਸਵਾਮੀ ਨਾਰਾਇਣਨ ਸੰਸਥਾ ਵਲੋਂ ਮੰਦਰ ਦੀ ਉਸਾਰੀ ਕੀਤੀ ਜਾ ਰਹੀ ਹੈ। ਨੀਂਹ ਪੱਥਰ ਰੱਖਣ ਸਬੰਧੀ ਸਮਾਗਮ 20 ਅਪ੍ਰੈਲ ਨੂੰ ਹੋਵੇਗਾ। ਆਬੂਧਾਬੀ ਸਰਕਾਰ ਵਲੋਂ ਮੰਦਰ ਦੀ ਉਸਾਰੀ ਲਈ 13.5 ਏਕੜ ਜ਼ਮੀਨ ਤੋਹਫੇ ’ਚ ਦਿੱਤੀ ਗਈ ਹੈ। ਯੂ. ਏ. ਈ. ਸਰਕਾਰ ਨੇ ਇੰਨੀ ਹੀ ਜ਼ਮੀਨ ਮੰਦਰ ਕੰਪਲੈਕਸ ’ਚ ਪਾਰਕਿੰਗ ਦੀ ਉਸਾਰੀ ਲਈ ਦਿੱਤੀ।

 

  • Hindu Temple
  • Abu Dhabi
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ