ਜਾਨੋਂ ਮਾਰਨ ਦੀ ਨਿਅਤ ਨਾਲ ਕੀਤੀ ਫਾਇਰਿੰਗ, 2 ਖਿਲਾਫ਼ ਮਾਮਲਾ ਦਰਜ

ਥਾਣਾ ਸਦਰ ਕੋਟਕਪੂਰਾ ਵਿਖੇ ਪਿੰਡ ਮੌਡ਼ ਨਿਵਾਸੀ ਭੁਪਿੰਦਰ ਸਿੰਘ ਪੁੱਤਰ ਸਾਧੂ ਸਿੰਘ ਦੀ ਸ਼ਿਕਾਇਤ ਦੇ ਆਧਾਰ...

ਕੋਟਕਪੂਰਾ, (ਨਰਿੰਦਰ)-ਥਾਣਾ ਸਦਰ ਕੋਟਕਪੂਰਾ ਵਿਖੇ ਪਿੰਡ ਮੌਡ਼ ਨਿਵਾਸੀ ਭੁਪਿੰਦਰ ਸਿੰਘ ਪੁੱਤਰ ਸਾਧੂ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੌਡ਼ ਦੇ ਸਾਬਕਾ ਸਰਪੰਚ ਜਤਿੰਦਰ ਸਿੰਘ ਮੌਡ਼ ਦੇ ਭਰਾ ਭੁਪਿੰਦਰ ਸਿੰਘ ਨੇ ਥਾਣਾ ਸਦਰ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਬੀਤੀ 3 ਦਸੰਬਰ ਨੂੰ ਸ਼ਾਮ ਨੂੰ ਕਰੀਬ 8:30 ਵਜੇ ਆਪਣੀ ਕਾਰ (ਨੰਬਰ ਡੀ ਐਲ 08 ਸੀ ਪੀ 4537)’ਤੇ ਆਪਣੇ ਖੇਤ ਮਜ਼ਦੂਰਾਂ ਦੀ ਰੋਟੀ ਲਿਜਾ ਰਿਹਾ ਸੀ। ਉਸ ਨੇ ਜਦੋਂ ਸਡ਼ਕ ਤੋਂ ਕੱਚੇ ਰਸਤੇ ਵੱਲ ਕਾਰ ਮੋਡ਼ੀ ਤਾਂ ਕਥਿਤ ਸ਼ਿਵਰਾਜ ਸਿੰਘ ਅਤੇ ਰਾਜਵਿੰਦਰ ਸਿੰਘ ਵਾਸੀਆਨ ਪਿੰਡ ਮੌਡ਼ ਨੇ ਲਲਕਾਰੇ ਮਾਰ ਕੇ ਉਸ ਨੂੰ ਜਾਨੋਂ ਮਾਰਨ ਦੀ ਨਿਅਤ ਨਾਲ ਉਸ ’ਤੇ ਪਿਸਤੌਲ ਨਾਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਸਮੇਂ ਮੁੱਦਈ ਨੇ ਕਾਰ ਵਿਚ ਨੀਵੀਂ ਪਾ ਲਈ ਅਤੇ ਕਾਰ ਨੂੰ ਸਟਾਰਟ ਛੱਡ ਕੇ ਬਾਰੀ ਖੋਲ੍ਹ ਕੇ ਮੇਲਾ ਸਿੰਘ ਦੇ ਘਰ ਜਾਨ ਬਚਾਉਣ ਲਈ ਦਾਖਲ ਹੋ ਗਿਆ।  ਮੌਕੇ ’ਤੇ ਉਕਤ ਵਿਅਕਤੀਆਂ ਨੇ ਕਾਰ ਦੀ ਵੀ ਭੰਨ-ਤੋਡ਼ ਕੀਤੀ ਅਤੇ ਕਾਫ਼ੀ ਜ਼ਿਆਦਾ ਫਾਇਰ ਕੀਤੇ। ਇਸ ਮੌਕੇ ਉਸ ਨੇ ਆਪਣੇ ਭਰਾ ਜਤਿੰਦਰ ਸਿੰਘ ਅਤੇ ਆਪਣੇ ਚਚੇਰੇ ਭਰਾ ਜਗਤਾਰ ਸਿੰਘ ਨੂੰ ਫੋਨ ਕੀਤਾ, ਜੋ ਮੇਲਾ ਸਿੰਘ ਦੇ ਘਰ ਪਹੁੰਚ ਕੇ ਮੁੱਦਈ ਨੂੰ ਆਪਣੇ ਨਾਲ ਘਰ ਲੈ ਗਏ। ਥਾਣਾ ਸਦਰ ਕੋਟਕਪੂਰਾ ਦੇ ਤਫਤੀਸ਼ੀ ਅਧਿਕਾਰੀ ਏ. ਐੱਸ. ਆਈ. ਚਰਨਜੀਤ ਸਿੰਘ ਅਨੁਸਾਰ ਦੋਵਾਂ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਜਾਰੀ ਹੈ।

  • firing incident
  • two
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ