ਸਮੁੱਚੇ ਪੋਸ਼ਕ ਤੱਤਾਂ ਨਾਲ ਭਰਪੂਰ ਹੈ ''ਸਾਗ''

ਪੰਜਾਬ ਦਾ ਫੇਮਸ ਸਰ੍ਹੋਂ ਦਾ ਸਾਗ ਸਿਰਫ ਪੰਜਾਬ ਹੀ ਨਹੀਂ ਸਗੋਂ ਹੋਰਾਂ ਰਾਜਾਂ ''''ਚ ਵੀ ਬੜੇ ਚਾਅ ਨਾਲ ਖਾਦਾ ਜਾਂਦਾ ਹੈ। ਇਸ ਟੇਸਟੀ ਡਿਸ਼ ''''ਚ ਪੋਸ਼ਕ ਤੱਤ ਵੀ ਭਰਪੂਰ ਮਾਤਰਾ ''''ਚ ਸ਼ਾਮਲ ਹੁੰਦੇ ਹਨ, ਜੋ ਸਿਹਤ ਲਈ ਬਹੁਤ ਹੀ ਵਧੀਆ ਮੰਨਿ....

ਨਵੀਂ ਦਿੱਲੀ—ਪੰਜਾਬ ਦਾ ਫੇਮਸ ਸਰ੍ਹੋਂ ਦਾ ਸਾਗ ਸਿਰਫ ਪੰਜਾਬ ਹੀ ਨਹੀਂ ਸਗੋਂ ਹੋਰਾਂ ਰਾਜਾਂ 'ਚ ਵੀ ਬੜੇ ਚਾਅ ਨਾਲ ਖਾਦਾ ਜਾਂਦਾ ਹੈ। ਇਸ ਟੇਸਟੀ ਡਿਸ਼ 'ਚ ਪੋਸ਼ਕ ਤੱਤ ਵੀ ਭਰਪੂਰ ਮਾਤਰਾ 'ਚ ਸ਼ਾਮਲ ਹੁੰਦੇ ਹਨ, ਜੋ ਸਿਹਤ ਲਈ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ। ਇਸ ਨਾਲ ਪ੍ਰੋਟੀਨ, ਫਾਈਬਰ ਦੇ ਇਲਾਵਾ ਇਸ 'ਚ ਕੈਲੋਰੀ, ਫੈਟ, ਕਾਰਬੋਹਾਈਡ੍ਰੇਟ, ਫਾਈਬਰ, ਸ਼ੂਗਰ, ਪੋਟਾਸ਼ੀਅਮ, ਵਿਟਾਮਿਨ ਏ, ਸੀ, ਡੀ, ਬੀ 12, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ ਵਰਗੇ ਬਹੁਤ ਸਾਰੇ ਜ਼ਰੂਰੀ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਆਪਣੇ ਗੁਣਾਂ ਕਾਰਨ ਸਾਗ ਦਾ ਜ਼ਿਕਰ ਹਰੀਆਂ ਸਬਜ਼ੀਆਂ 'ਚ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਕੋਲੈਸਟਰੋਲ ਦਾ ਪੱਧਰ ਕੰਟਰੋਲ 'ਚ ਹੁੰਦਾ ਹੈ।
 

ਸਰ੍ਹੋਂ ਦੇ ਸਾਗ 'ਚ ਮੌਜੂਦ ਪੋਸ਼ਕ ਤੱਤ 
113 ਗ੍ਰਾਮ ਬਣੇ ਸਾਗ ਦੀ ਕੋਲੀ 'ਚ 2 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਇਸ ਦੇ ਇਲਾਵਾ ਇਸ 'ਚ 59.9 ਕੈਲੋਰੀ 499.5 ਐੱਮ.ਜੀ, ਸੋਡੀਅਮ, 6ਜੀ ਕਾਰਬੋਹਾਈਡ੍ਰੇਟ, 3ਜੀ ਸ਼ੂਗਰ,1ਜੀ ਫਾਈਬਰ ਪਾਇਆ ਜਾਂਦਾ ਹੈ। ਨਾਲ ਹੀ ਵਿਟਾਮਿਨ ਏ, ਸੀ, ਡੀ, ਬੀ12, ਮੈਗਨੀਸ਼ੀਅਮ, ਆਇਰਨ ਅਤੇ ਕੈਲਸ਼ੀਅਮ ਵਰਗੇ ਤੱਤ ਵੀ ਭਰਪੂਰ ਮਾਤਰਾ 'ਚ ਹੁੰਦੇ ਹਨ। 
 

ਸਾਗ ਖਾਣ ਦੇ ਫਾਇਦੇ 
 

1. ਅੱਖਾਂ ਦੀ ਰੌਸ਼ਨੀ ਵਧਾਏ 
ਸਾਗ ਨੂੰ ਵਿਟਾਮਿਨ ਏ ਦਾ ਪਾਵਰ ਹਾਊਸ ਮੰਨਿਆ ਜਾਂਦਾ ਹੈ, ਜੋ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਂਦਾ ਹੈ ਨਾਲ ਹੀ ਅੱਖਾਂ ਦੀ ਰੌਸ਼ਨੀ ਨੂੰ ਵੀ ਤੇਜ਼ ਕਰਦਾ ਹੈ। 
 

2. ਕੈਂਸਰ ਤੋਂ ਬਚਾਅ 
ਸਾਗ ਐਂਟੀ ਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਇਹ ਸਰੀਰ ਨੂੰ ਡੀਟਾਕਸੀਫਾਈ ਕਰ ਕੇ ਰੋਗ ਪ੍ਰਤੀਰੋਧੀ ਸਮਰੱਥਾ ਨੂੰ ਵਧਾਉਂਦਾ ਹੈ। ਇਸ ਦੇ ਸੇਵਨ ਨਾਲ ਸਰੀਰ ਨੂੰ 6 ਤਰ੍ਹਾਂ ਦੇ ਕੈਂਸਰ ਤੋਂ ਬਚਾਇਆ ਜਾ ਸਕਦਾ ਹੈ ਕਿਉਂਕਿ ਗੁਣਾਂ ਨਾਲ ਭਰਪੂਰ ਹੋਣ ਕਾਰਨ ਸਾਗ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਵਧਣ ਨਹੀਂ ਦਿੰਦਾ। 
 

3. ਦਿਲ ਲਈ ਫਾਇਦੇਮੰਦ 
ਸਾਗ ਖਾਣ ਨਾਲ ਸਰੀਰ 'ਚ ਕੋਲੈਸਟਰੋਲ ਦਾ ਪੱਧਰ ਘਟਦਾ ਹੈ ਅਤੇ ਫੋਲੇਟ ਦਾ ਨਿਰਮਾਣ ਜ਼ਿਆਦਾ ਹੁੰਦਾ ਹੈ। ਇਸ ਨਾਲ ਦਿਲ ਦਾ ਦੌਰਾ, ਹਾਈਪਰਟੈਂਸ਼ਰ ਅਤੇ ਦਿਲ ਸੰਬੰਧੀ ਹੋਰ ਗੰਭੀਰ ਬੀਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।
 

4. ਮੈਟਾਬਾਲੀਜ਼ਮ ਵਧਾਏ 
ਸਰ੍ਹੋਂ ਦੇ ਸਾਗ 'ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਸਰੀਰ ਦੀ ਮੈਟਾਬਾਲੀਜ਼ਮ ਦੇ ਪੱਧਰ ਨੂੰ ਵਧਾਉਂਦਾ ਹੈ। ਇਸ ਦੇ ਸੇਵਨ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ।
 

5. ਭਾਰ ਘਟਾਏ 
ਸਾਗ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਅਤੇ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਇਸ ਨਾਲ ਸਰੀਰ ਦਾ ਮੈਟਾਬਾਲੀਜ਼ਮ ਠੀਕ ਰਹਿੰਦਾ ਹੈ ਅਤੇ ਭਾਰ ਘਟਾਉਣ 'ਚ ਆਸਾਨੀ ਹੁੰਦੀ ਹੈ।
 

6. ਮਜ਼ਬੂਤ ਹੱਡੀਆਂ 
ਸਾਗ 'ਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਹੱਡੀਆਂ ਲਈ ਲਾਭਕਾਰੀ ਹੁੰਦੇ ਹਨ। ਹੱਡੀਆਂ ਦੇ ਰੋਗਾਂ ਦੀ ਰਿਕਵਰੀ ਲਈ ਸਾਗ ਦਾ ਸੇਵਨ ਕਰਨਾ ਚਾਹੀਦਾ ਹੈ।

    Nutrients, fiber, protein, ਪੋਸ਼ਕ ਤੱਤ,ਫਾਈਬਰ ,ਪ੍ਰੋਟੀਨ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ