Google ਨੇ ਬਦਲਿਆ ਆਪਣੀ ਇਸ ਪ੍ਰਸਿੱਧ ਐਪ ਦਾ ਨਾਂ

ਗੂਗਲ ਨੇ ਆਪਣੀ ਪ੍ਰਸਿੱਧ ਐਪ Files Go ਦਾ ਨਾਂ ਬਦਲ ਕੇ Files ਰੱਖ ਦਿੱਤਾ ਹੈ...

ਗੈਜੇਟ ਡੈਸਕ–ਗੂਗਲ ਨੇ ਆਪਣੀ ਪ੍ਰਸਿੱਧ ਐਪ Files Go ਦਾ ਨਾਂ ਬਦਲ ਕੇ Files ਰੱਖ ਦਿੱਤਾ ਹੈ। ਗੂਗਲ ਨੇ ਇਕ ਬਲਾਗ ਪੋਸਟ ’ਚ ਲਿਖਿਆ ਹੈ ਕਿ ਇਕ ਸਾਲ ਤੋਂ ਘੱਟ ਸਮੇਂ ’ਚ Files Go ਐਪ ਤੇਜ਼ੀ ਨਾਲ ਵਿਕਸਿਤ ਹੋਈ ਹੈ। ਹੁਣ ਹਰ ਮਹੀਨੇ 3 ਕਰੋੜ ਤੋਂ ਜ਼ਿਆਦਾ ਲੋਕ ਇਸ ਨੂੰ ਇਸਤੇਮਾਲ ਕਰਦੇ ਹਨ। ਅਸੀਂ ਪਾਇਆ ਕਿ ਦੁਨੀਆ ਭਰ ਦੇ ਲੋਕ ਇਸ ਐਪ ਨੂੰ ਇਸਤੇਮਾਲ ਕਰ ਰਹੇ ਹਨ। ਚਾਹੇ ਉਨ੍ਹਾਂ ਕੋਲ ਕੋਈ ਵੀ ਹੈਂਡਸੈੱਟ ਹੋਵੇ ਜਾਂ ਕਿਸੇ ਤਰ੍ਹਾਂ ਦਾ ਇੰਟਰਨੈੱਟ ਕੁਨੈਕਸ਼ਨ। ਇਸ ਦੇ ਨਾਲ ਕੰਪਨੀ ਨੇ ਇਹ ਵੀ ਦੱਸਿਆ ਕਿ ਦੁਨੀਆ ਭਰ ’ਚ ਹਰ ਮਹੀਨੇ ਇਸ ਐਪ ਨੂੰ 3 ਕਰੋੜ ਤੋਂ ਜ਼ਿਆਦਾ ਲੋਕ ਇਸਤੇਮਾਲ ਕਰਦੇ ਹਨ। 

PunjabKesari

ਨਾਂ ਬਦਲਣ ਦਾ ਕਾਰਨ
Google ਨੇ ਇਸ ਐਪ ਦਾ ਨਾਂ ਬਦਲਣ ਦਾ ਕਾਰਨ ਫਿਲਹਾਲ ਜਨਤਕ ਨਹੀਂ ਕੀਤਾ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੇ ਇਸ ਐਪ ਦੇ ਇਸਤੇਮਾਲ ਨੂੰ ਉਤਸ਼ਾਹ ਦੇਣ ਲਈ ਇਹ ਫੈਸਲਾ ਕੀਤਾ ਹੈ ਕਿਉਂਕਿ ਇਹ ਪਹਿਲਾਂ ਗੂਗਲ ਦੇ ਐਂਡਰਾਇਡ ਗੋਅ ਪ੍ਰੋਗਰਾਮ ਲਈ ਡਿਜ਼ਾਈਨ ਕੀਤਾ ਗਿਆ ਸੀ।

PunjabKesari

ਮਿਲਣਗੇ ਨਵੇਂ ਫੀਚਰਸ
ਨਾਂ ਬਦਲਣ ਤੋਂ ਇਲਾਵਾ ਗੂਗਲ ਨੇ ਇਸ ਨੂੰ ਰੀ-ਡਿਜ਼ਾਈਨ ਵੀ ਕਰ ਦਿੱਤਾ ਹੈ ਅਤੇ ਇਹ ਹੁਣ ਮਟੀਰੀਅਲ ਥੀਮ ਡਿਜ਼ਾਈਨ ਟ੍ਰੀਟਮੈਂਟ ਦੇ ਨਾਲ ਆਉਂਦਾ ਹੈ। ਫਾਈਲਸ ਐਪ ’ਚ ਗੂਗਲ ਸੈਂਸ ਫੋਂਟ ਦਾ ਇਸਤੇਮਾਲ ਹੋਇਾ ਹੈ ਅਤੇ ਨਾਲ ਹੀ ਨਵੇਂ ਆਈਕਨਸ ਵੀ ਦਿੱਤੇ ਗਏ ਹਨ। ਇਸ ਤੋਂ ਇਲਾਵਾ ਐਪ ਦੇ ਬੈਕਗ੍ਰਾਊਂਡ ਨੂੰ ਵਾਈਟ ਰੰਗ ’ਚ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕੰਪਨੀ ਨੇ Files Go ਐਪ ਨੂੰ ਸਭ ਤੋਂ ਪਹਿਲਾਂ ਭਾਰਤ, ਬ੍ਰਾਈਜ਼ਲ ਅਤੇ ਨਾਈਜੀਰੀਆ ਵਰਗੇ ਵਿਕਾਸਸ਼ੀਲ ਬਾਜ਼ਾਰ ਦੇ ਕਿਫਾਇਤੀ ਹੈਂਡਸੈੱਟ ਲਈਪੇਸ਼ ਕੀਤਾ ਗਿਆ ਸੀ। 

  • Google
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ