ਧੋਖੇ ਨਾਲ 7 ਕਰੋਡ਼ ਦੀ ਜ਼ਮੀਨ ਹਡ਼ੱਪਣ ਦੇ ਦੋਸ਼ਾਂ ਤਹਿਤ 2 ਅੌਰਤਾਂ ਸਣੇ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ

ਰਿਹਾਇਸ਼ੀ ਕਾਲੋਨੀ ਕੱਟਣ ਦੇ ਲਈ ਬਿਨਾਂ ਰਾਸ਼ੀ ਦਿੱਤੇ 7 ਏਕਡ਼ ਜ਼ਮੀਨ ਹਡ਼ੱਪ ਕਰਨ  ਦੇ ਦੋਸ਼ਾਂ ਤਹਿਤ ਪੁਲਸ ਨੇ 2 ਅੌਰਤਾਂ ਸਣੇ 5 ਵਿਅਕਤੀਆਂ  ਦੇ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।...

ਨਵਾਂਸ਼ਹਿਰ, (ਤ੍ਰਿਪਾਠੀ)- ਰਿਹਾਇਸ਼ੀ ਕਾਲੋਨੀ ਕੱਟਣ ਦੇ ਲਈ ਬਿਨਾਂ ਰਾਸ਼ੀ ਦਿੱਤੇ 7 ਏਕਡ਼ ਜ਼ਮੀਨ ਹਡ਼ੱਪ ਕਰਨ  ਦੇ ਦੋਸ਼ਾਂ ਤਹਿਤ ਪੁਲਸ ਨੇ 2 ਅੌਰਤਾਂ ਸਣੇ 5 ਵਿਅਕਤੀਆਂ  ਦੇ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। 
ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ’ਚ ਜਗਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮਡਿਆਣੀ ਹਾਲ ਵਾਸੀ ਪਿੰਡ ਸਿਆਣਾ (ਬਲਾਚੌਰ) ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਆਪਣੇ ਸਹੁਰੇ  ਘਰ ਪਰਿਵਾਰ ਸਣੇ ਰਹਿੰਦਾ  ਹੈ। ਉਸ ਦੀ ਪਤਨੀ ਆਪਣੇ ਮਾਤਾ-ਪਿਤਾ ਦੀ ਇਕਲੌਤੀ ਸੰਤਾਨ  ਹੈ ਜਿਸ ਕਾਰਨ ਪਰਿਵਾਰ ਦੀ ਸਾਰੀ ਜ਼ਮੀਨ ਉਸ ਦੇ ਨਾਮ ’ਤੇ ਹੈ। ਉਸ ਦੀ ਪਤਨੀ ਦੀ ਪਿੰਡ ਸਿਆਣਾ ’ਚ ਹਸਪਤਾਲ ਦੇ ਸਾਹਮਣੇ ਕਰੀਬ 8 ਏਕਡ਼ ਜ਼ਮੀਨ ਹੈ। ਉਸ ਨੇ ਦੱਸਿਆ ਕਿ ਪਿੰਡ ਢਾਹਾਂ ਵਾਸੀ ਟਿੱਕਾ ਸਿੰਘ ਪੁੱਤਰ ਸ਼੍ਰੀਰਾਮ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਮਿਲ ਕੇ ਇਕ ਸਾਜ਼ਿਸ਼ ਦੇ ਤਹਿਤ ਉਸ ਨੂੰ  ਅਤੇ ਉਸ ਦੀ ਪਤਨੀ ਨੂੰ ਗੁੰਮਰਾਹ ਕਰ ਕੇ ਉਕਤ 8 ਏਕਡ਼ ਜ਼ਮੀਨ ਦਾ ਪ੍ਰਤੀ  ਏਕਡ਼ 1 ਕਰੋਡ਼ ਰੁਪਏ ਦੇ ਹਿਸਾਬ ਨਾਲ ਸੌਦਾ ਕਰ ਕੇ ਕਾਲੋਨੀ ਕੱਟਣ ਦੇ ਲਈ ਕੰਪਨੀ ਦੇ ਤਹਿਤ ਬਿਨਾਂ ਕੋਈ ਰਾਸ਼ੀ ਚੁਕਾਏ ਜ਼ਮੀਨ ਲੈਕੇ  ਪਲਾਟ ਕੱਟ ਕੇ ਵੇਚ ਦਿੱਤੇ।  ਪੈਸੇ ਮੰਗਣ ’ਤੇ ਉਨ੍ਹਾਂ ਤਹਿਸੀਲ ਗਡ਼੍ਹਸ਼ੰਕਰ ਦੇ ਪਿੰਡ ਰਾਏਪੁਰ ਗੁਜਰਾਂ ’ਚ 14 ਏਕਡ਼ ਜ਼ਮੀਨ ਦਾ ਬਿਆਨਾ ਕਰਵਾਉਣ ਅਤੇ ਬਾਅਦ ’ਚ ਪੋਜੇਵਾਲ ਵਿਚ 8 ਏਕਡ਼ ਜ਼ਮੀਨ ਦੱਸਦੇ  ਹੋਏ ਕਿਹਾ ਕਿ ਜਦੋਂ ਉਕਤ ਜ਼ਮੀਨ ਵਿੱਕ ਜਾਵੇਗੀ ਤਾਂ ਉਨ੍ਹਾਂ ਦੀ ਰਾਸ਼ੀ ਦੇ ਦਿੱਤੀ ਜਾਵੇਗੀ। ਪਰ ਉਕਤ ਜ਼ਮੀਨ ’ਤੇ ਲੱਗੇ ਪਾਪੂਲਰ ਦੇ ਬੂਟਿਅਾਂ ਨੂੰ ਖੁਦ ਕੱਟਣਾ ਸ਼ੁਰੂ ਕਰ ਦਿੱਤਾ ਅਤੇ ਵਿਰੋਧ ਕਰਨ ’ਤੇ ਗਾਲੀ-ਗਲੋਚ ਅਤੇ  ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ।   ਸ਼ਿਕਾਇਤਕਰਤਾ ਨੇ ਦੱਸਿਆ ਕਿ ਆਪਣੇ ਪੇਕੇ ਪਰਿਵਾਰ ਦੀ ਪੂਰੀ ਜ਼ਮੀਨ ਖੁਰਦ-ਬੁਰਦ ਹੋਣ ਦੇ ਕਾਰਨ  ਉਸ ਦੀ ਪਤਨੀ ਦਿਮਾਗੀ ਤੌਰ ’ਤੇ ਡਿਪਰੈਸ਼ਨ ’ਚ ਚਲੀ ਗਈ ਹੈ ਅਤੇ ਆਪਣਾ ਹੋਸ਼ ਵੀ ਖੋਹ ਚੁੱਕੀ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਆਪਣੀ ਜ਼ਮੀਨ ਵਾਪਿਸ ਕਰਵਾਉਣ ਜਾਂ  ਦਿਵਾਉਣ  ਅਤੇ ਦੋਸ਼ੀਅਾਂ ਦੇ ਖਿਲਾਫ਼ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।  ਉਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. ਬਲਾਚੌਰ ਵਲੋਂ ਕਰਨ ਦੇ ਉਪਰੰਤ ਦਿੱਤੀ ਗਈ ਰਿਪੋਰਟ ਦੇ ਅਾਧਾਰ ’ਤੇ ਪੁਲਸ ਨੇ ਮਨਜੀਤ ਕੌਰ ਵਾਸੀ ਢੇਰ, ਟਿੱਕਾ ਸਿੰਘ ਪੁੱਤਰ ਸ਼੍ਰੀਰਾਮ ਵਾਸੀ ਢਾਹਾਂ, ਕੇਵਲ ਸਿੰਘ ਪੁੱਤਰ ਭਗਤ ਰਾਮ ਵਾਸੀ ਮਾਧੋਪੁਰ, ਸੁਖਦੇਵ ਸਿੰਘ ਪੁੱਤਰ ਭਗਤ ਰਾਮ ਵਾਸੀ ਮਾਧੋਪੁਰ ਅਤੇ ਸੁਖਦੀਪ ਕੌਰ ਪਤਨੀ ਕੇਵਲ ਸਿੰਘ ਵਾਸੀ ਮਾਧੋਪੁਰ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

  • persons
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ