ਪ੍ਰੇਮ ਨਗਰ ’ਚੋਂ ਮਿਲਿਆ ਭਰੂਣ

ਸ਼ਹਿਰ ਦੇ ਮੁਹੱਲਾ ਪ੍ਰੇਮ ਨਗਰ ਵਿਖੇ ਇਕ ਬੱਚੇ ਦੇ ਭਰੂਣ ਨੂੰ ਮੂੰਹ ਵਿਚ ਪਾ ਕੇ ਲਿਜਾਂਦੇ ਕੁੱਤੇ ਨੂੰ ਵੇਖ ਕੇ ਸਨਸਨੀ ਫੈਲ ਗਈ...

 ਕੋਟਕਪੂਰਾ,(ਨਰਿੰਦਰ)-ਸ਼ਹਿਰ ਦੇ ਮੁਹੱਲਾ ਪ੍ਰੇਮ ਨਗਰ ਵਿਖੇ ਇਕ ਬੱਚੇ ਦੇ ਭਰੂਣ ਨੂੰ ਮੂੰਹ ਵਿਚ ਪਾ ਕੇ ਲਿਜਾਂਦੇ ਕੁੱਤੇ ਨੂੰ ਵੇਖ ਕੇ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਮੁਹੱਲਾ ਪ੍ਰੇਮ ਨਗਰ ਦੇ ਸਾਈਂ ਮੰਦਰ ਵਾਲੀ ਸਡ਼ਕ ’ਤੇ ਰੂਡ਼ੀਆਂ ਕੋਲ ਜਦੋਂ ਕੁਝ ਲੋਕਾਂ ਨੇ ਇਕ ਕੁੱਤੇ ਨੂੰ ਬੱਚੇ ਦਾ ਭਰੂਣ ਮੂੰਹ ਵਿਚ ਪਾ ਕੇ ਲਿਜਾਂਦੇ ਵੇਖਿਆ ਤਾਂ ਉਨ੍ਹਾਂ ਨੇ ਕੁੱਤੇ ਨੂੰ ਘੇਰ ਕੇ ਭਰੂਣ ਨੂੰ ਛੁਡਵਾ ਲਿਆ। ਪਤਾ ਲੱਗਾ ਹੈ ਕਿ ਇਹ ਭਰੂਣ ਸਡ਼ਕ ਕੰਢੇ ਲੱਗੀ ਹੋਈ ਰੂਡ਼ੀ ’ਤੇ ਪਿਆ ਸੀ, ਜਿੱਥੋਂ ਕੁੱਤੇ ਨੇ ਉਸ ਨੂੰ ਚੁੱਕ ਲਿਆ। ਭਰੂਣ ਮਿਲਣ ਦੀ ਖਬਰ ਸੁਣ ਕੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਅਤੇ ਲੋਕਾਂ ਵੱਲੋਂ ਇਸ ਦੀ ਸੂਚਨਾ ਥਾਣਾ ਸਿਟੀ ਕੋਟਕਪੂਰਾ ਦੇ ਐੱਸ. ਐੱਚ. ਓ. ਕੇ. ਸੀ. ਪਰਾਸ਼ਰ ਨੂੰ ਦਿੱਤੀ ਗਈ। ਜਾਣਕਾਰੀ ਮਿਲਣ ਤੋਂ ਬਾਅਦ ਐੱਸ. ਐੱਚ. ਓ. ਪੁਲਸ ਪਾਰਟੀ ਨਾਲ ਮੌਕੇ ਪਹੁੰਚੇ ਅਤੇ ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਵੀ ਮੌਕੇ ’ਤੇ ਬੁਲਾਇਆ। ਇਸ ਸਬੰਧੀ ਐੱਸ. ਐੱਚ. ਓ. ਨੇ ਦੱਸਿਆ ਕਿ ਇਹ ਭਰੂਣ 4-5 ਮਹੀਨਿਅਾਂ ਦਾ ਦੱਸਿਆ ਜਾ ਰਿਹਾ ਹੈ, ਜਿਸ ਨੂੰ ਕਬਜ਼ੇ ਵਿਚ ਲੈ ਕੇ ਇਸ ਦਾ ਪੋਸਟਮਾਰਟਮ ਅਤੇ ਹੋਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦਿਅਾਂ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ। ਇਸ ਬਾਰੇ ਡੀ. ਐੱਸ. ਪੀ.  ਨੇ ਦੱਸਿਆ ਕਿ ਸਰਕਾਰੀ ਹਸਪਤਾਲ ਅਤੇ ਇਲਾਕੇ ਦੀਆਂ ਨਰਸਾਂ ਆਦਿ ਤੋਂ ਗਰਭਵਤੀ ਅੌਰਤਾਂ ਬਾਰੇ ਜਾਣਕਾਰੀ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਕੁਝ ਲੋਕਾਂ ਨੇ ਦੱਸਿਆ ਕਿ ਮਿਲਿਆ ਇਹ ਭਰੂਣ ਲਡ਼ਕਾ ਦੱਸਿਆ ਜਾ ਰਿਹਾ ਹੈ, ਜਿਸ ਤੋਂ ਇਹ ਕਿਸੇ ਅਣ-ਵਿਆਹੀ ਮਾਂ ਵੱਲੋਂ ਕੀਤਾ ਗਿਆ ਘਿਨਾਉਣਾ ਕੰਮ ਹੋ ਸਕਦਾ ਹੈ। 

  • Fetus
  • Prem Nagar
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ