ਚੌਲਾਂ ਦੀ ਜਾਅਲੀ ਮਿਲਿੰਗ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇਗਾ : ਭਾਰਤ ਭੂਸ਼ਣ ਆਸ਼ੂ

ਵਿਭਾਗ ਵਲੋਂ ਚਲਾਈ ਜਾ ਰਹੀ ਜਾਂਚ ਕਾਰਵਾਈ ਦੇ ਦੂਜੇ ਪੜਾਅ ਤੋਂ ਬਾਅਦ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ, ਪੰਜਾਬ.....

ਚੰਡੀਗੜ੍ਹ (ਭੁੱਲਰ) - ਵਿਭਾਗ ਵਲੋਂ ਚਲਾਈ ਜਾ ਰਹੀ ਜਾਂਚ ਕਾਰਵਾਈ ਦੇ ਦੂਜੇ ਪੜਾਅ ਤੋਂ ਬਾਅਦ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ, ਪੰਜਾਬ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਸੂਬੇ 'ਚ ਜਾਅਲੀ ਮਿਲਿੰਗ ਦਾ ਕੰਮ ਜ਼ੋਰਾਂ 'ਤੇ ਚਲ ਰਿਹਾ ਹੈ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਲਗਾਤਾਰ ਘਾਟਾ ਪੈ ਰਿਹਾ ਹੈ ਅਤੇ ਨਿੱਜੀ ਖਜ਼ਾਨੇ ਭਰੇ ਜਾ ਰਹੇ ਹਨ। ਅਜਿਹੀਆਂ ਚਾਲਾਂ ਅਤੇ ਜਾਅਲੀ ਖਰੀਦ-ਵੇਚ ਦੀਆਂ ਕਾਰਵਾਈਆਂ ਨਾ ਸਹਿਣਯੋਗ ਹਨ, ਜਿਨ੍ਹਾਂ 'ਤੇ ਰੋਕ ਲਗਾਉਣ ਦੀ ਲੋੜ ਹੈ । ਉਨ੍ਹਾਂ ਦੱਸਿਆ ਕਿ ਜਲਾਲਾਬਾਦ, ਜ਼ਿਲਾ ਫਾਜ਼ਿਲਕਾ ਅਤੇ ਜ਼ੀਰਾ, ਜ਼ਿਲਾ ਫਿਰੋਜ਼ਪੁਰ 'ਚ ਪੈਂਦੀਆਂ ਚੌਲ ਮਿੱਲਾਂ ਵਿਖੇ ਸ਼ਨੀਵਾਰ ਨੂੰ ਕੀਤੀ ਗਈ ਛਾਪੇਮਾਰੀ ਦੌਰਾਨ ਏਰੀਏ 'ਚੋਂ ਚੌਲਾਂ ਦੇ 23500 ਥੈਲੇ ਮਿਲੇ ਜਦਕਿ ਇਸ ਤੋਂ ਪਹਿਲਾਂ ਵਿਭਾਗ ਦੀਆਂ ਟੀਮਾਂ ਨੂੰ ਵੀਰਵਾਰ ਦੇ ਦਿਨ ਛਾਪੇਮਾਰੀ ਦੌਰਾਨ ਗੈਰ ਕਾਨੂੰਨੀ ਢੰਗ ਨਾਲ ਭੰਡਾਰ ਕੀਤੇ ਚੌਲਾਂ 'ਤੇ 91000 ਬੈਗ ਮਿਲੇ।

ਉਨ੍ਹਾਂ ਦੱਸਿਆ ਕਿ ਵਿਭਾਗ ਦੀ ਮੁੱਖ ਵਿਜੀਲੈਂਸ ਅਧਿਕਾਰੀ ਨੇ ਆਪਣੀ ਟੀਮ ਨਾਲ ਜ਼ੀਰਾ ਵਿਖੇ ਸਥਿਤ ਟਾਟਾ ਰਾਈਸ ਮਿੱਲ 'ਤੇ ਛਾਪੇਮਾਰੀ ਕੀਤੀ, ਜਿਥੇ ਏ ਗਰੇਡ ਝੋਨੇ ਦੇ 15000 ਥੈਲੇ (ਹਰੇਕ 35 ਕਿਲੋ) ਜੋ 7000 ਚੌਲਾਂ ਦੇ ਥੈਲਿਆਂ ਦੇ ਬਰਾਬਰ ਹਨ ਅਤੇ ਪਿਛਲੇ ਸਾਲ ਦੇ ਗਰੇਡ ਏ ਦੇ 8500 ਥੈਲੇ (ਹਰੇਕ 50 ਕਿਲੋ) ਮਿੱਲ 'ਚ ਗੈਰ ਕਾਨੂੰਨੀ ਢੰਗ ਨਾਲ ਭੰਡਾਰ ਕੀਤੇ ਮਿਲੇ। ਮਾਲਕ ਕੋਲ ਖਰੀਦੇ ਗਏ ਝੋਨੇ ਅਤੇ ਚੌਲਾਂ ਦੀ ਪੁਸ਼ਟੀ ਸਬੰਧੀ ਲੋੜੀਂਦੇ ਦਸਤਾਵੇਜ਼ ਵੀ ਨਹੀਂ ਸਨ। ਇਸੇ ਤਰ੍ਹਾਂ ਟੀਮ ਨੂੰ ਐੱਸ.ਵੀ. ਪਲਾਈਵੁੱਡ ਫੈਕਟਰੀ ਵਿਚ ਭੰਡਾਰ ਕੀਤੇ ਚੌਲਾਂ ਦੇ 8000 ਥੈਲੇ ਮਿਲੇ।

ਜ਼ੀਰਾ ਵਿਖੇ ਗੋਲਡਨ ਰਾਈਸ ਮਿੱਲ 'ਤੇ ਵੀ ਛਾਪੇਮਾਰੀ ਕੀਤੀ ਗਈ, ਜਿੱਥੇ ਮਿੱਲਰ ਵਲੋਂ ਮਿੱਲ ਨੂੰ ਤਾਲਾ ਲਗਾ ਕੇ ਭੱਜਣ ਦੀ ਸੂਚਨਾ ਮਿਲੀ ਹੈ। ਇਕ ਹੋਰ ਛਾਪੇਮਾਰੀ ਜ਼ੀਰਾ ਵਿਖੇ ਅਨਿਲ ਨਰੂਲਾ ਰਾਈਸ ਮਿੱਲਜ਼ ਵਿਖੇ ਕੀਤੀ, ਜਿੱਥੇ ਮਾਲਕ ਅਤੇ ਸਟਾਫ ਨੇ ਟੀਮ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਸਗੋਂ ਟੀਮ ਨਾਲ ਮਾੜਾ ਵਰਤਾਓ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

    Chandigarh, Bharat Bhushan Ashu, Rice, Fake Milling, ਭਾਰਤ ਭੂਸ਼ਣ ਆਸ਼ੂ ,ਚੌਲ, ਜਾਅਲੀ ਮਿਲਿੰਗ,
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ