ਇੰਗਲੈਂਡ 'ਚ ਪੰਜਾਬੀ ਬਾਬੇ ਦੀ ਦਲੇਰੀ, ਬੰਦੂਕਧਾਰੀ ਲੁਟੇਰੇ ਨੂੰ ਪਾਈਆਂ ਭਾਜੜਾਂ

ਇੰਗਲੈਂਡ ''''ਚ ਇਕ ਦੁਕਾਨ ਚਲਾ ਰਹੇ ਪੰਜਾਬੀ ਬਜ਼ੁਰਗ ਦੀ ਦੁਕਾਨ ਲੁੱਟਣ ਆਏ ਲੁਟੇਰੇ ਨੂੰ ਉਨ੍ਹਾਂ ਨੇ ਭਾਜੜਾਂ...

ਲੰਡਨ(ਏਜੰਸੀ)— ਇੰਗਲੈਂਡ 'ਚ ਇਕ ਦੁਕਾਨ ਚਲਾ ਰਹੇ ਪੰਜਾਬੀ ਬਜ਼ੁਰਗ ਦੀ ਦੁਕਾਨ ਲੁੱਟਣ ਆਏ ਲੁਟੇਰੇ ਨੂੰ ਉਨ੍ਹਾਂ ਨੇ ਭਾਜੜਾਂ ਪਾ ਦਿੱਤੀਆਂ। ਇੱਥੋਂ ਦੇ ਵੇਲਜ਼ ਦੇ ਇਲਾਕੇ ਰੀਲ੍ਹ ਦੀ ਵਲਿੰਗਟਨ ਰੋਡ 'ਤੇ ਸਥਿਤ ਦੁਕਾਨ ਚਲਾ ਰਹੇ ਪੰਜਾਬੀ ਬਾਬੇ ਨੇ ਦੱਸਿਆ ਕਿ ਬੀਤੇ ਦਿਨੀਂ ਇਕ ਬੰਦੂਕਧਾਰੀ ਵਿਅਕਤੀ ਉਨ੍ਹਾਂ ਦੀ ਦੁਕਾਨ 'ਤੇ ਆਇਆ ਅਤੇ ਉਨ੍ਹਾਂ ਨੂੰ ਧਮਕਾ ਕੇ ਨਕਦੀ ਦੀ ਮੰਗ ਕਰਨ ਲੱਗਾ। ਬਜ਼ੁਰਗ ਸੰਤੋਖ ਸਿੰਘ ਨੇ ਸਮਝਦਾਰੀ ਵਰਤਦਿਆਂ ਡੱਬਿਆਂ ਨਾਲ ਹੀ ਲੁਟੇਰੇ 'ਤੇ ਹਮਲਾ ਕਰਨਾ ਸ਼ੁਰੂ ਕੀਤਾ ਅਤੇ ਉਹ ਲੁਟੇਰੇ ਨੂੰ ਸੜਕ 'ਤੇ ਲੈ ਆਇਆ। ਸੜਕ 'ਤੇ ਆ ਕੇ ਬਾਬੇ ਨੇ ਆਪਣੇ ਨਾਲ ਦੇ ਦੁਕਾਨਦਾਰ ਨੂੰ ਪੁਲਸ ਨੂੰ ਫੋਨ ਕਰਨ ਲਈ ਕਿਹਾ ਅਤੇ ਪੁਲਸ ਦੇ ਆਉਣ ਦੀ ਗੱਲ ਸੁਣਦਿਆਂ ਹੀ ਲੁਟੇਰਾ ਭੱਜ ਗਿਆ।

ਪੁਲਸ ਨੇ ਕਿਹਾ ਕਿ ਖੁਸ਼ਕਿਸਮਤੀ ਨਾਲ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ। ਉੁਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੁਟੇਰਾ ਲੱਭਣ 'ਚ ਉਨ੍ਹਾਂ ਦੀ ਮਦਦ ਕਰਨ। ਬਜ਼ੁਰਗ ਸਿੱਖ ਨੇ ਦੱਸਿਆ ਕਿ ਲੁਟੇਰਾ ਲਗਭਗ 5 ਫੁੱਟ 5 ਇੰਚ ਉੱਚਾ ਸੀ। ਉਨ੍ਹਾਂ ਕਿਹਾ ਕਿ ਇਕ ਵਾਰ ਪਹਿਲਾਂ ਵੀ ਉਨ੍ਹਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਹਿਲੀ ਘਟਨਾ 10 ਮਾਰਚ , 2018 ਨੂੰ ਵਾਪਰੀ ਸੀ ਜਦ ਬਜ਼ੁਰਗ ਨੂੰ ਪਿਸਤੌਲ ਦੀ ਨੋਕ 'ਤੇ ਇਕ ਲੁਟੇਰੇ ਨੇ ਧਮਕਾਇਆ ਸੀ ਅਤੇ ਪੈਸੇ ਦੇਣ ਦੀ ਮੰਗ ਕੀਤੀ ਸੀ। ਉਸ ਸਮੇਂ ਉਨ੍ਹਾਂ ਦਾ ਪੁੱਤ ਵੀ ਦੁਕਾਨ 'ਤੇ ਹੀ ਸੀ ਅਤੇ ਬਜ਼ੁਰਗ ਨੇ ਬਿਨਾਂ ਕਿਸੇ ਹਥਿਆਰ ਦੇ ਲੁਟੇਰੇ ਨੂੰ ਸਬਕ ਸਿਖਾਇਆ ਸੀ। ਇਸ ਮਗਰੋਂ ਉਨ੍ਹਾਂ ਦੀ ਕਾਫੀ ਚਰਚਾ ਹੋਈ ਸੀ। ਇੱਥੇ ਰਹਿੰਦੇ ਪੰਜਾਬੀਆਂ ਦਾ ਕਹਿਣਾ ਹੈ ਕਿ ਇਕ ਵਾਰ ਫਿਰ ਬਜ਼ੁਰਗ ਬਾਬੇ ਨੇ ਲੁਟੇਰੇ ਨੂੰ ਭਾਜੜਾਂ ਪਾ ਦਿੱਤੀਆਂ ਅਤੇ ਆਪਣੀ ਦਲੇਰੀ ਨਾਲ ਵੱਡਾ ਨੁਕਸਾਨ ਹੋਣ ਤੋਂ ਬਚਾਅ ਲਿਆ। ਤੁਹਾਨੂੰ ਦੱਸ ਦਈਏ ਕਿ ਇੱਥੇ ਲੁੱਟ-ਖੋਹ ਵਰਗੇ ਕਾਫੀ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜਿਨ੍ਹਾਂ ਨੂੰ ਰੋਕਣ ਲਈ ਪੁਲਸ ਕੋਸ਼ਿਸ਼ਾਂ ਕਰ ਰਹੀ ਹੈ।

  • Punjab
  • Punjabi Babe
  • robber
  • gunfighters
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ