ਹੀਰਿਆਂ ਨਾਲ ਜੜੀ ਬਿਕਨੀ ਪਾ ਕੇ ਐਲਸਾ ਨੇ ਕੀਤੀ ਕੈਟਵਾਕ

ਨਿਊਯਾਰਕ ''''ਚ 8 ਨਵੰਬਰ ਤੋਂ ਵਿਕਟੋਰੀਆ ਸੇਕ੍ਰੇਟ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਗਿਆ, ਜਿਸ ''''ਚ ਸੁਪਰ ਮਾਡਲ ਐਲਸਾ ਹੋਸਕ ਇਕ ਸਪੈਸ਼ਲ ਬਿਕਨੀ ਡਰੈੱਸ ਪਾ ਕੇ ਰੈਂਪ ਵਾਕ ''''ਤੇ ਕੈਟਵਾਕ ਕਰਦੀ...

ਲਾਂਸ ਏਜਲਸ (ਬਿਊਰੋ)—ਨਿਊਯਾਰਕ 'ਚ 8 ਨਵੰਬਰ ਤੋਂ ਵਿਕਟੋਰੀਆ ਸੇਕ੍ਰੇਟ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸੁਪਰ ਮਾਡਲ ਐਲਸਾ ਹੋਸਕ ਇਕ ਸਪੈਸ਼ਲ ਬਿਕਨੀ ਡਰੈੱਸ ਪਾ ਕੇ ਰੈਂਪ ਵਾਕ 'ਤੇ ਕੈਟਵਾਕ ਕਰਦੀ ਦਿਸੀ। ਇਸ ਦੀ ਖਾਸੀਅਤ ਹੈ ਬਿਕਨੀ ਦੀ ਕੀਮਤ ਅਤੇ ਡਿਜ਼ਾਈਨ। ਜੀ ਹਾਂ, ਇਸ ਬਿਕਨੀ ਸੈੱਟ ਦੀ ਕੀਮਤ 72 ਲੱਖ ਰੁਪਏ ਹੈ, ਜਿਸ ਨੂੰ ਖਾਸ ਤੌਰ 'ਤੇ ਸਵਾਰੋਵਸਕੀ ਹੀਰੇ ਜੜ ਕੇ ਬਣਾਇਆ ਗਿਆ ਹੈ। ਇਸ ਨੂੰ ਤਿਆਰ ਕਰਨ 'ਚ 930 ਘੰਟਿਆਂ ਦਾ ਸਮਾਂ ਲੱਗਿਆ ਹੈ।

PunjabKesari
ਦੱਸ ਦੇਈਏ ਕਿ ਐਲਸਾ ਹੋਸਕ ਨੇ 7 ਨਵੰਬਰ ਨੂੰ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਐਲਸਾ ਨੇ ਇਸ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤੀ ਹੈ। ਸਵੀਡਨ ਦੀ ਮਾਡਲ ਹੋਸਕ 2011 ਤੋਂ ਵਿਕਟੋਰੀਆ ਸੇਕ੍ਰੇਟ ਨਾਲ ਕੰਮ ਕਰ ਰਹੀ ਹੈ। ਸਾਲ 2014 'ਚ ਪਹਿਲੀ ਵਾਰ ਉਸ ਨੂੰ ਵਿੰਗਸ ਦਾ ਸੈੱਟ ਅਤੇ ਵਿਕਟੋਰਿਆ ਸੇਕ੍ਰੇਟ ਏਂਜਲ ਦਾ ਟਾਈਟਲ ਵੀ ਮਿਲੀਆ ਸੀ। ਸਵਾਰੋਵਸਕੀ ਕ੍ਰਿਸਟਲਯੁਕਤ ਬਿਕਨੀ ਵਿਕਟੋਰੀਆ ਸੇਕ੍ਰੇਟ ਸਟੋਰ ਦੇ ਕੁਝ ਸਟੋਰਾਂ ਅਤੇ ਆਨਲਾਈਨ ਮਿਲੇਗੀ। ਇਸ ਦੀ ਕੀਮਤ ਗਾਹਕਾਂ ਨੂੰ ਕਰੀਬ 18 ਹਜ਼ਾਰ ਰੁਪਏ ਦੇਣੇ ਹੋਣਗੇ।

PunjabKesari

  • Elsa
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ