ਰੋਜ਼ਾਨਾ ਇਕ ਮੁੱਠੀ ਅਖਰੋਟ ਖਾਓ, ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਪਾਓ

ਅਖਰੋਟ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਇਸ ਨੂੰ ਵਿਟਾਮਿਨਸ ਦਾ ਰਾਜਾ ਵੀ ਕਿਹਾ ਜਾਂਦਾ ਹੈ। ਅਖਰੋਟ ''''ਚ ਪ੍ਰੋਟੀਨ ਦੇ ਇਲਾਵਾ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਕਾਪਰ, ਸੇਲੇਨਿਯਮ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ....

ਨਵੀਂ ਦਿੱਲੀ—ਅਖਰੋਟ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਇਸ ਨੂੰ ਵਿਟਾਮਿਨਸ ਦਾ ਰਾਜਾ ਵੀ ਕਿਹਾ ਜਾਂਦਾ ਹੈ। ਅਖਰੋਟ 'ਚ ਪ੍ਰੋਟੀਨ ਦੇ ਇਲਾਵਾ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਕਾਪਰ, ਸੇਲੇਨਿਯਮ ਵਰਗੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਵਾਲਾਂ ਅਤੇ ਚਮੜੀ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ 'ਚ ਮੌਜੂਦ ਓਮੇਗਾ 3 ਫੈਟੀ ਐਸਿਡ ਸਰੀਰ ਨੂੰ ਅਸਥਮਾ, ਆਰਥਰਾਈਟਸ, ਸਕਿਨ ਪ੍ਰਾਬਲਮਸ, ਐਗਜ਼ੀਮਾ ਅਤੇ ਸੋਰਾਇਸਿਸ ਵਰਗੀਆਂ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਇਸ ਤੋਂ ਇਲਾਵਾ ਵੀ ਅਖਰੋਟ ਖਾਣ ਦੇ ਅਨੇਕ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਆਓ ਜਾਣਦੇ ਇਨ੍ਹਾਂ ਬਾਰੇ...
 

ਅਖਰੋਟ ਖਾਣ ਦੇ ਫਾਇਦੇ
 

1. ਭਾਰ ਘੱਟ ਕਰੇ 
ਅਕਸਰ ਲੋਕਾਂ ਨੂੰ ਲੱਗਦਾ ਹੈ ਕਿ ਅਖਰੋਟ ਨਟਸ ਜਾਤੀ ਦਾ ਹੈ ਤਾਂ ਇਸ 'ਚ ਫੈਟ ਵੀ ਬਹੁਤ ਜ਼ਿਆਦਾ ਮਾਤਰਾ 'ਚ ਹੋਵੇਗੀ ਪਰ ਇਸ ਦੇ ਉਲਟ ਅਖਰੋਟ ਭਾਰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ 'ਚ ਸਹੀ ਮਾਤਰਾ 'ਚ ਪ੍ਰੋਟੀਨ, ਫੈਟਸ ਅਤੇ ਕੈਲੋਰੀਜ਼ ਮੌਜੂਦ ਹੈ ਅਤੇ ਇਹ ਭਾਰ ਘੱਟ ਕਰਨ 'ਚ ਬੇਹੱਦ ਫਾਇਦੇਮੰਦ ਹੁੰਦਾ ਹੈ। ਇਹ ਮੋਟਾਪਾ ਨੂੰ ਕੁਝ ਹੀ ਦਿਨਾਂ 'ਚ ਦੂਰ ਕਰ ਦਿੰਦਾ ਹੈ। 
 

2. ਦਿਲ ਸਬੰਧੀ ਰੋਗਾਂ ਨੂੰ ਦੂਰ ਕਰੇ 
ਅਖਰੋਟ ਦਿਲ ਨੂੰ ਵੀ ਤੰਦਰੁਸਤ ਅਤੇ ਨਿਰੋਗ ਰੱਖਦਾ ਹੈ। ਅਖਰੋਟ 'ਚ ਓਮੇਗਾ-3 ਫੈਟੀ ਐਸਿਡ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਰੋਜ਼ਾਨਾ ਅਖਰੋਟ ਖਾਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਇਸ ਲਈ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। 
 

3. ਦਿਮਾਗ ਤੇਜ਼ ਕਰੇ 
ਅਖਰੋਟ ਦਿਮਾਗ ਲਈ ਬਹੁਤ ਹੀ ਲਾਭਕਾਰੀ ਹੈ। ਅਖਰੋਟ 'ਚ ਮੌਜੂਦ ਓਮੇਗਾ-3 ਫੈਟੀ ਐਸਿਡ ਦਿਮਾਗ ਲਈ ਵੀ ਚੰਗਾ ਹੁੰਦਾ ਹੈ। ਓਮੇਗਾ-3 ਫੈਟੀ ਐਸਿਡ ਨਾਲ ਸਮਰਿੱਧ ਭੋਜਨ ਖਾਣ ਨਾਲ ਪਾਚਨ ਤੰਤਰ ਸਹੀ ਢੰਗ ਨਾਲ ਕੰਮ ਕਰਦਾ ਹੈ ਅਤੇ ਤੁਹਾਡੀ ਯਾਦਦਾਸ਼ਤ 'ਚ ਸੁਧਾਰ ਹੁੰਦਾ ਹੈ। ਇਹ ਤਣਾਅ ਨੂੰ ਦੂਰ ਕਰਨ 'ਚ ਵੀ ਸਹਾਈ ਹੁੰਦਾ ਹੈ। 
 

4. ਕੈਂਸਰ ਦੇ ਇਲਾਜ 'ਚ ਅਖਰੋਟ ਹੈ ਲਾਭਕਾਰੀ 
ਅਖਰੋਟ ਖਾਣ ਨਾਲ ਬ੍ਰੈਸਟ ਕੈਂਸਰ ਦਾ ਖਤਰਾ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ। ਇਹ ਛੋਟੇ ਆਕਾਰ ਦਾ ਅਖਰੋਟ ਕੈਂਸਰ ਵਰਗੀ ਬੀਮਾਰੀ ਨੂੰ ਵੀ ਟੱਕਰ ਦੇਣ 'ਚ ਸਮਰੱਥ ਹੈ। ਕੈਂਸਰ ਇਕ ਖਤਰਨਾਕ ਬੀਮਾਰੀ ਹੈ ਜੋ ਇਕ ਸਿਹਤਮੰਦ ਜੀਵਨ ਸ਼ੈਲੀ ਦੀ ਸ਼ੁਰੂਆਤ ਨੂੰ ਰੋਕ ਸਕਦੀ ਹੈ। ਅਖਰੋਟ ਐਂਟੀ-ਆਕਸੀਡੈਂਟ ਨਾਲ ਭਰਪੂਰ ਹੈ। ਇਸ ਲਈ ਕੈਂਸਰ ਨਾਲ ਪੀੜਤ ਰੋਗੀ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।
 

5. ਹੱਡੀਆਂ ਦੀ ਮਜ਼ਬੂਤੀ ਲਈ 
ਅਖਰੋਟ ਹੱਡੀਆਂ ਨੂੰ ਸਿਹਤਮੰਦ ਅਤੇ ਮਜ਼ਬੂਤ ਰੱਖਣ ਦਾ ਇਕ ਬਹੁਤ ਹੀ ਵਧੀਆ ਤਰੀਕਾ ਹੈ। ਅਖਰੋਟ ਖਾਣ ਨਾਲ ਹੱਡੀਆਂ ਖਣਿਜਾਂ ਦਾ ਅਵਸ਼ੋਸ਼ਣ ਚੰਗੀ ਤਰ੍ਹਾਂ ਨਾਲ ਕਰ ਪਾਉਂਦੀਆਂ ਹਨ ਇਸ ਨਾਲ ਕੈਲਸ਼ੀਅਮ ਦੀ ਬਰਬਾਦੀ ਵੀ ਘੱਟ ਹੀ ਹੁੰਦੀ ਹੈ। ਹੱਡੀਆਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇਹ ਸਰੀਰ ਦੀ ਸੋਜ ਨੂੰ ਵੀ ਘੱਟ ਕਰਦੀ ਹੈ।
 

6. ਗਰਭ ਅਵਸਥਾ 'ਚ ਫਾਇਦੇਮੰਦ 
ਇਹ ਮਾਂ ਦੇ ਗਰਭ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਉਨ੍ਹਾਂ ਦੇ ਬੱਚੇ ਨੂੰ ਪੋਸ਼ਿਤ ਕਰ ਤੰਦਰੁਸਤ ਬਣਾਉਂਦਾ ਹੈ। ਇਹ ਬੱਚੇ ਦੇ ਦਿਮਾਗੀ ਵਿਕਾਸ ਲਈ ਵੀ ਬਹੁਤ ਹੀ ਜ਼ਿਆਦਾ ਲਾਭਕਾਰੀ ਹੈ। ਦਿਨ 'ਚ ਇਕ ਮੁੱਠੀ ਅਖਰੋਟ ਖਾਣ ਨਾਲ ਉਨ੍ਹਾਂ ਔਰਤਾਂ ਨੂੰ ਬਹੁਤ ਫਾਇਦਾ ਹੋ ਸਕਦਾ ਹੈ ਜੋ ਗਰਭਵਤੀ ਹਨ। 
 

    Nuts, magnesium, vitamins, ਅਖਰੋਟ ,ਮੈਗਨੀਸ਼ੀਅਮ,ਵਿਟਾਮਿਨਸ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ