ਪਤਨੀ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ’ਤੇ ਪਤੀ ਵਿਰੁੱਧ ਕੇਸ ਦਰਜ

ਪਤਨੀ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ’ਤੇ ਪਤੀ ਵਿਰੁੱਧ ਥਾਣਾ ਛਾਜਲੀ ’ਚ ਕੇਸ ਦਰਜ ਕੀਤਾ ਗਿਆ ਹੈ...

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਪਤਨੀ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ’ਤੇ ਪਤੀ ਵਿਰੁੱਧ ਥਾਣਾ ਛਾਜਲੀ ’ਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਕਮਲਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਕੁਲਵਿੰਦਰ ਕੌਰ ਵਾਸੀ ਛਾਜਲੀ ਨੇ ਇਕ ਦਰਖਾਸਤ ਐੱਸ. ਐੱਸ. ਪੀ. ਸੰਗਰੂਰ ਨੂੰ ਦਿੱਤੀ ਕਿ ਉਸ ਦਾ ਵਿਆਹ ਕਰੀਬ 4 ਸਾਲ ਪਹਿਲਾਂ ਜਗਰਾਜ ਸਿੰਘ ਵਾਸੀ ਚੱਠਾ ਨਨਹੇਡ਼ਾ ਨਾਲ ਹੋਇਆ ਸੀ। ਵਿਆਹ ਦੇ ਕਰੀਬ ਇਕ ਸਾਲ ਬਾਅਦ ਜਗਰਾਜ ਸਿੰਘ ਉਸ ਨਾਲ ਦਾਜ ਲਈ ਝਗਡ਼ਾ ਕਰਨ ਲੱਗਾ। ਉਕਤ ਝਗੜੇ ਦੇ ਪੰਚਾਇਤੀ ਰਾਜ਼ੀਨਾਮੇ ਦੌਰਾਨ ਤੈਅ ਹੋਇਆ ਕਿ ਜਗਰਾਜ ਸਿੰਘ ਉਸ ਨੂੰ 4 ਲੱਖ 20 ਹਜ਼ਾਰ ਰੁ. ਦੇ ਕੇ ਤਲਾਕ ਦੇਵੇਗਾ ਪਰ ਮੁੱਦਈ ਤਲਾਕ ਲੈਣ ਦੇ ਹੱਕ ’ਚ ਨਹੀਂ ਸੀ, ਜਿਸ ਕਾਰਨ ਪੰਚਾਇਤੀ ਰਾਜ਼ੀਨਾਮਾ ਹੋਣ ਕਾਰਨ ਪਤਵੰਤਿਆਂ ਦੇ ਕਹਿਣ ਅਨੁਸਾਰ ਮੁੱਦਈ ਫਿਰ ਤੋਂ ਜਗਰਾਜ ਸਿੰਘ ਦੇ ਘਰ ਚਲੀ ਗਈ ਸੀ ਪਰ ਜਗਰਾਜ ਸਿੰਘ ਫਿਰ ਮੁੱਦਈ ਨੂੰ ਦਾਜ ਲਈ ਪ੍ਰੇਸ਼ਾਨ ਕਰਨ ਲੱਗਾ। ਪੁਲਸ ਨੇ ਮੁੱਦਈ ਦੀ ਦਰਖਾਸਤ ਦੀ ਜਾਂਚ ਕਰਨ ਉਪਰੰਤ ਜਗਰਾਜ ਸਿੰਘ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

  • harassment
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ