ਹਾਲਾਤ ’ਚੋਂ ਨਿਕਲਣ ਦੇ ਯਤਨ ਕਰੋ

ਇਕ ਵਾਰ ਇਕ ਅਧਿਆਪਕ ਬੱਚਿਆਂ ਨੂੰ ਕੁਝ ਸਿਖਾ ਰਿਹਾ ਸੀ। ਉਨ੍ਹਾਂ  ਨੇ ...

ਇਕ ਵਾਰ ਇਕ ਅਧਿਆਪਕ ਬੱਚਿਆਂ ਨੂੰ ਕੁਝ ਸਿਖਾ ਰਿਹਾ ਸੀ। ਉਨ੍ਹਾਂ  ਨੇ ਇਕ ਛੋਟੇ ਭਾਂਡੇ ’ਚ ਪਾਣੀ ਭਰਿਆ ਅਤੇ ਉਸ ’ਚ ਇਕ ਡੱਡੂ ਨੂੰ ਪਾ ਦਿੱਤਾ। ਪਾਣੀ ’ਚ ਪਾਉਂਦੇ ਹੀ ਡੱਡੂ ਆਰਾਮ ਨਾਲ ਪਾਣੀ ’ਚ ਖੇਡਣ ਲੱਗਾ। ਹੁਣ ਅਧਿਆਪਕ ਨੇ ਉਸ ਭਾਂਡੇ ਨੂੰ ਗੈਸ ’ਤੇ ਰੱਖਿਆ ਅਤੇ ਹੇਠੋਂ ਗਰਮ ਕਰਨਾ ਸ਼ੁਰੂ ਕਰ ਦਿੱਤਾ। ਜਿਵੇਂ ਹੀ ਥੋੜ੍ਹਾ ਤਾਪਮਾਨ ਵਧਿਆ ਤਾਂ ਡੱਡੂ ਨੇ ਆਪਣੇ ਸਰੀਰ ਦੇ ਤਾਪਮਾਨ ਨੂੰ ਥੋੜ੍ਹਾ ਉਸੇ ਤਰ੍ਹਾਂ ਐਡਜਸਟ ਕਰ ਲਿਆ। ਹੁਣ ਜਿਵੇਂ ਹੀ ਭਾਂਡੇ ਦਾ ਥੋੜ੍ਹਾ ਤਾਪਮਾਨ ਵਧਦਾ ਤਾਂ ਡੱਡੂ ਆਪਣੇ ਸਰੀਰ ਦੇ ਤਾਪਮਾਨ ਨੂੰ ਵੀ ਉਸੇ ਤਰ੍ਹਾਂ ਢਾਲ ਲੈਂਦਾ ਅਤੇ ਉਸੇ ਭਾਂਡੇ ’ਚ ਮਜ਼ੇ ਨਾਲ ਪਿਆ ਰਹਿੰਦਾ।
ਹੌਲੀ-ਹੌਲੀ ਤਾਪਮਾਨ ਵਧਣਾ ਸ਼ੁਰੂ ਹੋਇਆ। ਇਕ ਸਮਾਂ ਅਜਿਹਾ ਵੀ ਆਇਆ ਜਦੋਂ ਪਾਣੀ ਉਬਲਣ ਲੱਗਾ। ਹੁਣ ਡੱਡੂ ਦੀ ਸਹਿਣਸ਼ੀਲਤਾ ਜਵਾਬ ਦੇਣ ਲੱਗੀ। ਹੁਣ ਭਾਂਡੇ ’ਚ ਰੁਕੇ ਰਹਿਣਾ ਸੰਭਵ ਨਹੀਂ ਸੀ। ਡੱਡੂ ਨੇ ਭਾਂਡੇ ’ਚੋਂ ਬਾਹਰ  ਨਿਕਲਣ ਲਈ ਛਲਾਂਗ ਲਗਾਈ ਪਰ ਅਫਸੋਸ ਅਜਿਹਾ ਹੋ ਨਹੀਂ ਸਕਿਆ। ਡੱਡੂ ਪੂਰੀ ਤਾਕਤ ਲਗਾਉਣ ਦੇ ਬਾਵਜੂਦ ਭਾਂਡੇ ’ਚੋਂ ਨਿਕਲ ਨਹੀਂ ਸੀ ਰਿਹਾ ਕਿਉਂਕਿ ਆਪਣੇ ਸਰੀਰ ਦਾ ਤਾਪਮਾਨ ਐਡਜਸਟ ਕਰਨ ’ਚ ਹੀ ਉਹ ਸਾਰੀ ਤਾਕਤ ਗੁਆ ਚੁੱਕਾ ਸੀ। ਕੁਝ ਹੀ ਦੇਰ ’ਚ ਗਰਮ ਪਾਣੀ ’ਚ ਪਏ-ਪਏ ਡੱਡੂ ਦੀ ਜਾਨ ਨਿਕਲ ਗਈ।
ਹੁਣ ਅਧਿਆਪਕ ਨੇ ਬੱਚਿਆਂ ਨੂੰ ਪੁੱਛਿਆ ਕਿ ਡੱਡੂ ਨੂੰ ਕਿਸਨੇ ਮਾਰਿਆ ਤਾਂ ਕੁਝ ਬੱਚਿਆਂ ਨੇ ਕਿਹਾ, ‘ਗਰਮ ਪਾਣੀ ਨੇ।’ 
ਪਰ ਅਧਿਆਪਕ ਨੇ ਦੱਸਿਆ ਕਿ ਡੱਡੂ ਨੂੰ ਗਰਮ ਪਾਣੀ ਨੇ ਨਹੀਂ ਮਾਰਿਆ ਸਗੋਂ  ਉਹ  ਖੁਦ ਆਪਣੀ ਸੋਚ ਕਾਰਨ ਮਰਿਆ । ਜਦੋਂ ਡੱਡੂ ਨੂੰ ਛਲਾਂਗ ਲਗਾਉਣ ਦੀ ਲੋੜ ਸੀ, ਉਸ ਸਮੇਂ  ਉਹ ਤਾਪਮਾਨ ਨੂੰ ਐਡਜਸਟ ਕਰਨ ’ਚ ਲੱਗਾ ਸੀ। ਉਸ ਨੇ ਆਪਣੀ ਤਾਕਤ ਦਾ ਇਸਤੇਮਾਲ ਨਹੀਂ ਕੀਤਾ ਪਰ ਜਦੋਂ ਤਾਪਮਾਨ ਬਹੁਤ ਜ਼ਿਆਦਾ ਵਧ ਗਿਆ ਉਦੋਂ ਤਕ ਉਹ ਕਮਜ਼ੋਰ ਹੋ ਚੁੱਕਾ ਸੀ।
ਇਹੋ ਤਾਂ ਸਾਰੇ ਲੋਕਾਂ ਦੀ ਜੀਵਨ ਦੀ ਕਹਾਣੀ ਹੈ। ਅਸੀਂ ਆਪਣੇ ਹਾਲਾਤ ਨਾਲ ਹਮੇਸ਼ਾ ਸਮਝੌਤਾ ਕਰਨ ’ਚ ਲੱਗੇ ਰਹਿੰਦੇ  ਹਾਂ, ਉਨ੍ਹਾਂ ’ਚੋਂ  ਨਿਕਲਣ ਦੀ ਕੋਸ਼ਿਸ਼ ਨਹੀਂ ਕਰਦੇ। ਜਦੋਂ ਹਾਲਾਤ ਸਾਨੂੰ ਬੁਰੀ ਤਰ੍ਹਾਂ ਘੇਰ ਲੈਂਦੇ ਹਨ, ਉਦੋਂ ਅਸੀਂ ਪਛਤਾਉਂਦੇ ਹਾਂ ਕਿ ਕਾਸ਼! ਅਸੀਂ ਵੀ ਸਮੇਂ ਸਿਰ ਛਲਾਂਗ ਲਗਾਈ ਹੁੰਦੀ।

 

    Dharm
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ