ਟਾਵਰ ਤੋਂ ਪੈਰ ਫਿਸਲਣ ਕਾਰਨ ਹੌਲਦਾਰ ਦੀ ਮੌਤ

ਤਿੱਬੜੀ ਕੈਂਟ ਵਿਖੇ ਬੀਤੀ ਰਾਤ 66 ਆਰਮਡ ਯੂਨਿਟ ਦੇ ਹੌਲਦਾਰ ਦੀ ਅਚਾਨਕ ਟਾਵਰ ਤੋਂ ਪੈਰ ਫਿਸਲਣ ਕਾਰਨ ਮੌਤ ਹੋ ਗਈ। ਇਸ ਸੰਬੰਧੀ ਪ੍ਰਾਪਤ ਜਾਣਕਾਰੀ...

ਗੁਰਦਾਸਪੁਰ (ਵਿਨੋਦ) : ਤਿੱਬੜੀ ਕੈਂਟ ਵਿਖੇ ਬੀਤੀ ਰਾਤ 66 ਆਰਮਡ ਯੂਨਿਟ ਦੇ ਹੌਲਦਾਰ ਦੀ ਅਚਾਨਕ ਟਾਵਰ ਤੋਂ ਪੈਰ ਫਿਸਲਣ ਕਾਰਨ ਮੌਤ ਹੋ ਗਈ। ਇਸ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਹੌਲਦਾਰ ਧਰਮ ਸਿੰਘ ਪੁੱਤਰ ਸਾਗਰ ਸਿੰਘ ਪਿੰਡ ਦਾਰਾਪੁਰ ਪੁਲਸ ਸਟੇਸ਼ਨ ਪੁਰਾਣਾ ਸ਼ਾਲਾ ਦਾ ਰਹਿਣ ਵਾਲਾ ਸੀ ਜੋ ਕਿ ਤਿੱਬੜੀ ਕੈਂਟ ਵਿਖੇ 66 ਆਰਮਡ ਯੂਨਿਟ ਵਿਚ ਤਾਇਨਾਤ ਸੀ। 
ਬੀਤੀ ਰਾਤ ਉਸ ਦਾ ਆਪਣੀ ਡਿਊਟੀ ਦੌਰਾਨ ਟਾਵਰ 'ਤੇ ਚੜ੍ਹਨ ਸਮੇਂ ਅਚਾਨਕ ਪੈਰ ਫਿਸਲ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਿਲਟਰੀ ਅਧਿਕਾਰੀਆਂ ਅਤੇ ਪੁਰਾਣਾ ਸਾਲਾ ਪੁਲਸ ਦੇ ਅਧਿਕਾਰੀਆਂ ਨੇ ਮ੍ਰਿਤਕ ਦੀ ਲਾਸ਼ ਦਾ ਸਰਕਾਰੀ ਹਸਪਤਾਲ ਗੁਰਦਾਸਪੁਰ ਤੋਂ ਪੋਸਟ ਮਾਰਟਮ ਕਰਵਾ ਕੇ ਲਾਸ਼ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ।

  • Havildar
  • death
  • tower
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ