ਕਈ ਬੀਮਾਰੀਆਂ ਨੂੰ ਜੜ੍ਹੋਂ ਖਤਮ ਕਰਦਾ ਹੈ 'ਜੀਰਾ'

ਖਾਣੇ ''''ਚ ਜੀਰੇ ਦਾ ਤੜਕਾ ਲਗਾਉਣ ਨਾਲ ਸਬਜ਼ੀ ਦਾ ਸੁਆਦ ਦੋਗੁਣਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ ਕਿਉਂਕਿ ਇਸ ''''ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਫਲਾ....

ਨਵੀਂ ਦਿੱਲੀ— ਖਾਣੇ 'ਚ ਜੀਰੇ ਦਾ ਤੜਕਾ ਲਗਾਉਣ ਨਾਲ ਸਬਜ਼ੀ ਦਾ ਸੁਆਦ ਦੋਗੁਣਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ ਕਿਉਂਕਿ ਇਸ 'ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ, ਐਂਟੀ-ਇੰਫਲੇਮੇਟਰੀ ਅਤੇ ਐਂਟੀ-ਫਲਾਟੁਲੈਂਸ ਗੁਣ ਸਿਹਤ ਨੂੰ ਦਰੁਸਤ ਰੱਖਣ 'ਚ ਮਦਦਗਾਰ ਹੈ। ਜੀਰੇ 'ਚ ਲਗਭਗ 100 ਕੈਮੀਕਲਸ ਯੋਗਿਕ ਹੁੰਦੇ ਹਨ ਜੋ ਸਰੀਰ 'ਚ ਫਾਈਬਰ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਸੇਲੇਨਿਯਮ, ਜ਼ਿੰਕ, ਵਿਟਾਮਿਨ ਆਦਿ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਦਾ ਹੈ। 
 

- ਔਸ਼ਧੀ ਗੁਣਾਂ ਨਾਲ ਭਰਪੂਰ ਜੀਰਾ 
ਜੀਰੇ ਦਾ ਇਸਤੇਮਾਲ ਪਾਊਡਰ, ਬੀਜ ਅਤੇ ਤੇਲ ਦੇ ਰੂਪ 'ਚ ਵੀ ਕੀਤਾ ਜਾਂਦਾ ਹੈ। ਕਈ ਆਯੁਰਵੇਦਿਕ ਦਵਾਈਆਂ 'ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਪਾਚਨ ਕਿਰਿਆ ਨੂੰ ਦਰੁਸਤ ਰੱਖਣ, ਅਨੀਮੀਆ ਤੋਂ ਰਾਹਤ, ਬਲੱਡ ਸ਼ੂਗਰ ਕੰਟਰੋਲ ਕਰਨ, ਅਸਥਮਾ ਅਤੇ ਸਾਹ ਸਬੰਧੀ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਣ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਸਿਹਤ ਸਬੰਧੀ ਬੀਮਾਰੀਆਂ ਤੋਂ ਰਾਹਤ ਦਿਵਾਉਣ 'ਚ ਜੀਰਾ ਮਦਦਗਾਰ ਹੈ।
 

- ਜੀਰੇ ਦੇ ਫਾਇਦੇ 
ਖਾਣੇ 'ਚ ਜੀਰੇ ਦਾ ਇਸਤੇਮਾਲ ਕਰਨ ਨਾਲ ਬਹੁਤ ਫਾਇਦਾ ਮਿਲਦਾ ਹੈ ਪਰ ਇਸ ਦੀ ਤਾਸੀਰ ਗਰਮ ਹੁੰਦੀ ਹੈ। ਗਰਮੀਆਂ ਦੇ ਮੁਕਾਬਲੇ ਸਰਦੀਆਂ 'ਚ ਇਸ ਨੂੰ ਖਾਣਾ ਜ਼ਿਆਦਾ ਲਾਭਕਾਰੀ ਹੈ।
 

1. ਬਲੱਡ ਸ਼ੂਗਰ ਕੰਟਰੋਲ ਕਰਨ 'ਚ ਮਦਦਗਾਰ 
ਅੱਜਕਲ 10 'ਚੋਂ 6 ਲੋਕ ਡਾਇਬਿਟੀਜ਼ ਨਾਲ ਗ੍ਰਸਤ ਹਨ। ਜੀਰਾ ਇਸ ਰੋਗ ਨੂੰ ਘੱਟ ਕਰਨ 'ਚ ਮਦਦਗਾਰ ਹੈ। ਹੈਲਥ ਐਕਸਪਰਟ ਮੁਤਾਬਕ ਜੀਰੇ ਦਾ ਪਾਣੀ ਪੀਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ ਪਰ ਡਾਕਟਰੀ ਸਲਾਹ ਦੇ ਬਿਨਾ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ। 2 ਚੱਮਚ ਕਾਲਾ ਜੀਰਾ ਤਵੇ 'ਤੇ ਭੁੰਨ ਕੇ ਪਾਊਡਰ ਬਣਾ ਲਓ। ਚੁਟਕੀ ਭਰ ਇਸ ਪਾਊਡਰ ਦਾ ਸੇਵਨ ਪਾਣੀ ਨਾਲ ਦਿਨ 'ਚ ਦੋ ਵਾਰ ਕਰੋ।
 

2. ਪ੍ਰਤੀਰੋਧੀ ਸਮਰੱਥਾ ਵਧਾਏ
ਰੋਗਾਂ ਨਾਲ ਲੜਣ ਲਈ ਸਰੀਰ 'ਚ ਪ੍ਰਤੀਰੋਧੀ ਸਮਰੱਥਾ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਜੀਰੇ 'ਚ ਮੌਜੂਦ ਐਂਟੀ-ਆਕਸੀਡੈਂਟ ਸਰੀਰ ਨੂੰ ਫ੍ਰੀ ਰੈਡਿਕਲਸ ਨਾਲ ਫਾਈਟ ਕਰਨ 'ਚ ਮਦਦ ਕਰਦੇ ਹਨ, ਜਿਸ ਨਾਲ ਰੋਗਾਂ ਨਾਲ ਲੜਣ ਦੀ ਤਾਕਤ ਬਰਕਰਾਰ ਰਹਿੰਦੀ ਹੈ।
 

3. ਪਾਚਨ ਕਿਰਿਆ ਦਰੁਸਤ 
ਪਾਚਨ 'ਚ ਗੜਬੜੀ ਨੂੰ ਦੂਰ ਕਰਨ 'ਚ ਵੀ ਜੀਰਾ ਬੈਸਟ ਹੈ। ਇਸ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਜੋ ਲਾਰ ਪੈਦਾ ਕਰਦਾ ਹੈ ਅਤੇ ਇਸ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ। ਇਕ ਗਲਾਸ 'ਚ ਅੱਧਾ ਚੱਮਚ ਭੁੰਨਿਆ ਹੋਇਆ ਜੀਰਾ ਪਾ ਕੇ ਇਸ ਨੂੰ ਦਿਨ 'ਚ 2 ਵਾਰ ਪੀਓ। ਲੱਸੀ 'ਚ ਅੱਧਾ ਛੋਟਾ ਚੱਮਚ ਜੀਰਾ ਪਾਊਡਰ ਅਤੇ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਪੀਣ ਨਾਲ ਵੀ ਫਾਇਦਾ ਮਿਲਦਾ ਹੈ।
 

4. ਹੱਡੀਆਂ ਬਣਾਏ ਮਜ਼ਬੂਤ 
ਜੀਰਾ ਹੱਡੀਆਂ ਨੂੰ ਮਜ਼ਬੂਤੀ ਦੇਣ ਲਈ ਵੀ ਮਦਦਗਾਰ ਹੈ। ਇਸ 'ਚ ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨ ਬੀ 12 ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਨ 'ਚ ਲਾਭਕਾਰੀ ਹੈ। ਮਾਹਵਾਰੀ ਦੌਰਾਨ ਔਰਤਾਂ 'ਚ ਓਸਟੇਪੋਰੋਸਿਸ ਦੇ ਖਤਰੇ ਨੂੰ ਘੱਟ ਕਰਨ 'ਚ ਵੀ ਜੀਰਾ ਕਾਰਗਰ ਹੈ।
 

5. ਨੀਂਦ ਨਾ ਆਉਣ ਦੀ ਸਮੱਸਿਆ 
ਰਾਤ ਨੂੰ ਨੀਂਦ ਨਾ ਆਉਣ ਦੀ ਪ੍ਰੇਸ਼ਾਨੀ ਹੈ ਤਾਂ ਜੀਰਾ ਤੁਹਾਡੀ ਮਦਦ ਕਰ ਸਕਦਾ ਹੈ। ਇਸ 'ਚ ਮੌਜੂਦ ਮੈਲਾਟੋਨਿਨ ਨੀਂਦ ਲਈ ਮਦਦਗਾਰ ਹੈ। ਇਹ ਹਾਰਮੋਨ ਸੌਣ 'ਚ ਮਦਦ ਕਰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਜੀਰੇ ਨਾਲ ਬਣੀ ਹੋਈ ਚਾਹ ਪੀਣ ਨਾਲ ਫਾਇਦਾ ਮਿਲਦਾ ਹੈ।
 

6. ਅਸਥਮਾ ਦੇ ਮਰੀਜ਼ਾਂ ਲਈ ਫਾਇਦੇਮੰਦ 
ਦਮੇ ਦੇ ਮਰੀਜ਼ਾਂ ਨੂੰ ਇਸ ਦੇ ਭਰਪੂਰ ਲਾਭ ਮਿਲਦੇ ਹਨ। ਇਸ 'ਚ ਕਈ ਤੱਤ ਮੌਜੂਦ ਹੁੰਦੇ ਹਨ ਜੋ ਦਮੇ ਨੂੰ ਰੋਕਣ 'ਚ ਬਹੁਤ ਹੀ ਕਾਰਗਰ ਹੈ।
 

  • Zira
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ