ਗੀਜ਼ਾ ਪਿਰਾਮਿਡ ''ਤੇ ਨਿਊਡ ਹੋ ਕੇ ਕਪਲ ਨੇ ਚਾੜਿਆ ''ਚੰਨ''

ਮਿਸਰ ''''ਚ ਇੰਨੀ ਦਿਨੀਂ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ''''ਚ ਖਲਬਲੀ ਮਚੀ ਹੋਈ ਹੈ। ਅਸਲ ''''ਚ ਸੋਸ਼...

ਨਵੀਂ ਦਿੱਲੀ— ਮਿਸਰ 'ਚ ਇੰਨੀ ਦਿਨੀਂ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ 'ਚ ਖਲਬਲੀ ਮਚੀ ਹੋਈ ਹੈ। ਅਸਲ 'ਚ ਸੋਸ਼ਲ ਮੀਡੀਆ 'ਤੇ ਇਕ ਵਿਦੇਸ਼ੀ ਕਪਲ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਦੋਵੇਂ ਗੀਜ਼ਾ ਦੇ ਗ੍ਰੇਟ ਖੁਫੂ ਪਿਰਾਮਿਡ ਦੇ ਸਿਖਰ 'ਤੇ ਨਿਊਡ ਹੋ ਕੇ ਸਬੰਧ ਬਣਾ ਰਹੇ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨੀਂਦ ਉਡ ਗਈ ਹੈ ਤੇ ਤੁਰੰਤ ਮਾਮਲੇ ਦੇ ਸਬੰਧ 'ਚ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹੁਣ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀ ਵੀਡੀਓ ਰਾਹੀਂ ਕਪਲ ਦੀ ਪਛਾਣ ਕਰਨ 'ਚ ਲੱਗੇ ਹੋਏ ਹਨ।

ਮੀਡੀਆ ਰਿਪੋਰਟ ਮੁਤਾਬਕ ਇਹ ਵੀਡੀਓ ਰਾਤ ਦੇ ਹਨੇਰੇ 'ਚ ਬਣਾਇਆ ਗਿਆ ਹੈ। ਤਿੰਨ ਮਿੰਟਾਂ ਦੇ ਇਸ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਇਕ ਵਿਦੇਸ਼ੀ ਕਪਲ ਗੀਜ਼ਾ ਦੇ ਗ੍ਰੇਟ ਖੁਫੂ ਪਿਰਾਮਿਡ ਦੇ ਉਪਰ ਚੜਿਆ ਹੋਇਆ ਹੈ। ਬੈਕਰਾਊਂਡ 'ਚ ਕਾਹਿਰਾ ਦੀ ਆਕਾਸ਼ਗੰਗਾ ਦਿਖਾਈ ਦੇ ਰਹੀ ਹੈ। ਜਿਵੇਂ ਹੀ ਇਹ ਜੋੜਾ ਪਿਰਾਮਿਡ ਦੇ ਸਿਖਰ 'ਤੇ ਪਹੁੰਚਦਾ ਹੈ ਔਰਤ ਆਪਣੀ ਸਕਰਟ ਉਤਾਰਦੀ ਹੈ ਤੇ ਦੋਵੇਂ ਆਪਣੇ ਸਾਰੇ ਕੱਪੜੇ ਲਾਹ ਕੇ ਸਰੀਰਕ ਸਬੰਧ ਬਣਾਉਣ ਲੱਗ ਜਾਂਦੇ ਹਨ। ਪਿਰਾਮਿਡ ਦੇ ਉਪਰ ਬਿਨਾਂ ਕੱਪੜਿਆਂ ਦੇ ਦੋਵਾਂ ਦੇ ਸਬੰਧ ਬਣਾਉਣ ਦੀ ਇਸ ਵੀਡੀਓ ਨੂੰ ਲੈ ਕੇ ਇੰਨੀ ਦਿਨੀਂ ਕੋਹਰਾਮ ਮਚਿਆ ਹੋਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਮਿਸਰ 'ਚ ਗ੍ਰੇਟ ਖੁਫੂ ਪਿਰਾਮਿਡ ਦੇ ਉਪਰ ਚੜਨਾ ਬੈਨ ਹੈ। ਸਟੇਟ ਮੀਡੀਆ ਦੇ ਮੁਤਾਬਕ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਮਿਸਰ ਦੇ ਪੁਰਾਤੱਤ ਮੰਤਰੀ ਖਾਲਿਦ ਅਲ-ਅਨਾਨੀ ਨੇ ਇਸ ਮਾਮਲੇ 'ਚ ਜਾਂਚ ਲਈ ਪ੍ਰੋਸੀਕਿਊਟਰ ਜਨਰਲ ਨੂੰ ਦੇ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿਰਾਮਿਡ ਦੇ ਉਪਰ ਇਸ ਤਰ੍ਹਾਂ ਦੀ ਵੀਡੀਓ ਬਣਾਉਣਾ ਨੈਤਿਕਤਾ ਦੇ ਨਿਯਮਾਂ ਦਾ ਉਲੰਘਣ ਹੈ। ਖਾਲਿਦ ਨੇ ਕਿਹਾ ਕਿ ਇਸ ਵੀਡੀਓ ਤੇ ਘਟਨਾ ਦੀ ਜਾਂਚ ਅਟਾਰਨੀ ਜਨਰਲ ਨੂੰ ਦੇ ਦਿੱਤੀ ਗਈ ਹੈ।

  • Gippo
  • Kapil
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ