ਹੈਰੋਇਨ ਸਮੇਤ 2 ਕਾਬੂ, ਮਾਮਲੇ ਦਰਜ

ਥਾਣਾ ਸਦਰ ਪੁਲਸ  ਵੱਲੋਂ 12 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਦਿੰਦਿਅਾਂ ਐੱਸ. ਆਈ. ਮਨੋਹਰ ਲਾਲ ਨੇ ਦੱਸਿਆ ਗਸ਼ਤ ਦੌਰਾਨ ਪਿੰਡ ਖਟਕਡ਼ ਕਲਾਂ ਤੋਂ ਥਾਦੀਅਾਂ ਨੂੰ ਜਾ ਰਹੇ ਸਨ ਤਾਂ ਥਾਦੀਅਾਂ.....

ਬੰਗਾ, (ਚਮਨ ਲਾਲ/ਰਾਕੇਸ਼)- ਥਾਣਾ ਸਦਰ ਪੁਲਸ  ਵੱਲੋਂ 12 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਦਿੰਦਿਅਾਂ ਐੱਸ. ਆਈ. ਮਨੋਹਰ ਲਾਲ ਨੇ ਦੱਸਿਆ ਗਸ਼ਤ ਦੌਰਾਨ ਪਿੰਡ ਖਟਕਡ਼ ਕਲਾਂ ਤੋਂ ਥਾਦੀਅਾਂ ਨੂੰ ਜਾ ਰਹੇ ਸਨ ਤਾਂ ਥਾਦੀਅਾਂ ਸਾਈਡ ਤੋਂ ਇਕ ਮੋਟਰਸਾਈਕਲ ਸਵਾਰ  ਸਾਹਮਣੇ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਜਿਵੇਂ ਹੀ ਉਸਨੇ ਮੋਟਰਸਾਈਕਲ ਦੀ ਬਰੇਕ ਮਾਰੀ ਤਾਂ ਉਹ ਸਮੇਤ ਮੋਟਰਸਾਈਕਲ ਡਿੱਗ ਪਿਆ, ਜਿਸ ਨੂੰ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ।  ਸ਼ੁਰੂਆਤੀ ਪੁੱਛਗਿੱਛ ਦੌਰਾਨ ਉਸਨੇ ਆਪਣਾ ਨਾਂ ਗੋਬਿੰਦਾ ਪੁੱਤਰ ਜਸਵੀਰ ਰਾਮ ਵਾਸੀ ਪਿੰਡ ਥਾਦੀਅਾਂ ਦੱਸਿਆ।  ਉਕਤ ਨੌਜਵਾਨ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ  ਜੇਬ ਵਿਚ ਮੋਮੀ ਲਿਫਾਫੇ ਵਿਚੋਂ  12 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਥਾਣਾ ਅੌਡ਼ ਦੀ ਪੁਲਸ ਨੇ ਸਾਢੇ 3 ਗ੍ਰਾਮ ਹੈਰੋਇਨ ਸਣੇ 1 ਅੌਰਤ ਨੂੰ ਗ੍ਰਿਫਤਾਰ ਕੀਤਾ ਹੈ।  ਜਾਣਕਾਰੀ ਦਿੰਦਿਅਾਂ ਨਾਰਕੋਟਿਕ ਸੈੱਲ ਦੀ ਇੰਚਾਰਜ ਐੱਸ. ਆਈ. ਨਰੇਸ਼ ਕੁਮਾਰੀ ਨੇ ਦੱਸਿਆ ਕਿ ਮੁਲਜ਼ਮ ਅੌਰਤ ਅਮਨਦੀਪ ਕੌਰ ਅਾਪਣੇ ਘਰ ਬੈਠੀ ਸੀ ਤੇ ਪੁਲਸ ਨੂੰ ਦੇਖ ਕੇ ਉਹ  ਘਬਰਾ  ਗਈ ਤੇ ਉਸ ਦੇ ਹੱਥੋਂ ਮੋਮੀ ਲਿਫਾਫਾ ਡਿੱਗ ਗਿਆ,  ਨੂੰ ਚੈੱਕ ਕਰਨ ’ਤੇ ਉਸ ਵਿਚੋਂ 3 ਗ੍ਰਾਮ 500 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਅੌਰਤ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

    ਹੈਰੋਇਨ,ਕਾਬੂ,heroin,cases
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ