ਹੇਜ ਟਾਊਨ ਵਿਚ ਕ੍ਰਿਸਮਸ ਲਾਈਟਾਂ ਦਾ ਆਰੰਭ

ਕ੍ਰਿਸਮਸ ਅਤੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਹੇਜ ਟਾਊਨ ਨੂੰ ਕੌਂਸਲ ਵਲੋਂ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਇਆ ਗਿਆ। ਇਸੇ ਸਬੰਧ ਵਿਚ ਪਿਛਲੇ ਹਫਤੇ ਲੰਡਨ...

ਲੰਡਨ (ਰਾਜਵੀਰ ਸਮਰਾ)- ਕ੍ਰਿਸਮਸ ਅਤੇ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਹੇਜ ਟਾਊਨ ਨੂੰ ਕੌਂਸਲ ਵਲੋਂ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਇਆ ਗਿਆ। ਇਸੇ ਸਬੰਧ ਵਿਚ ਪਿਛਲੇ ਹਫਤੇ ਲੰਡਨ ਬਾਰੋ ਆਫ ਗਾਲਿੰਗਡਨ ਦੇ ਮੇਅਰ ਜੌਨ ਮੌਰਗਨ ਵਲੋਂ ਕ੍ਰਿਸਮਸ ਲਾਈਟਾਂ ਦਾ ਉਦਘਾਟਨ ਕੀਤਾ।

ਇਸ ਤੋਂ ਪਹਿਲਾਂ ਹੇਜ ਦੇ ਵੱਖ-ਵੱਖ ਸਕੂਲਾਂ ਤੋਂ ਆਏ ਬੱਚਿਆਂ ਨੇ ਧਾਰਮਿਕ ਗੀਤ ਗਾਏ। ਇਨ੍ਹਾਂ ਬੱਚਿਆਂ ਵਿਚ ਪੰਜਾਬੀ ਬੱਚੇ ਵੀ ਸ਼ਾਮਲ ਸਨ। ਕੌਂਸਲਰ ਰਾਜੂ ਸੰਸਾਰ ਪੁਰੀ ਨੇ ਦੱਸਿਆ ਕਿ ਇਹ ਲਾਈਟਾਂ ਦੀਵਾਲੀ ਤੋਂ ਪਹਿਲਾਂ ਹੀ ਲਾ ਦਿੱਤੀਆਂ ਗਈਆਂ ਸਨ ਪਰ ਰਸਮੀ ਸ਼ੁਰੂਆਤ ਹੁਣ ਕੀਤੀ ਗਈ।

  • Heze Town
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ