ਸੰਯੁਕਤ ਫੌਜੀ ਅਭਿਆਸ ਲਈ ਪਾਕਿਸਤਾਨ ਪਹੁੰਚੇ ਚੀਨੀ ਸੁਰੱਖਿਆ ਬਲ

ਪਾਕਿਸਤਾਨ ''''ਚ ਛੇਵੇਂ ਸੰਯੁਕਤ ਦੋ-ਪੱਖੀ ਫੌਜੀ ਸਿਖਲਾਈ ਅਭਿਆਸ ''''ਚ ਹਿੱਸਾ ਲੈਣ ਲਈ ਚੀਨੀ ਫੌਜੀ ਸ਼...

ਇਸਲਾਮਾਬਾਦ— ਪਾਕਿਸਤਾਨ 'ਚ ਛੇਵੇਂ ਸੰਯੁਕਤ ਦੋ-ਪੱਖੀ ਫੌਜੀ ਸਿਖਲਾਈ ਅਭਿਆਸ 'ਚ ਹਿੱਸਾ ਲੈਣ ਲਈ ਚੀਨੀ ਫੌਜੀ ਸ਼ਨੀਵਾਰ ਨੂੰ ਇਸਲਾਮਾਬਾਦ ਪਹੁੰਚ ਗਏ ਹਨ। ਪਾਕਿਸਤਾਨੀ ਫੌਜ ਨੇ ਇਹ ਜਾਣਕਾਰੀ ਦਿੱਤੀ। ਦੋਵਾਂ ਫੌਜਾਂ ਦੇ ਵਿਸ਼ੇਸ਼ ਸੇਵਾ ਸਮੂਹਾਂ ਦੇ ਜਵਾਨ ਤਿੰਨ ਹਫਤਿਆਂ ਤੱਕ ਚੱਲਣ ਵਾਲੇ ਫੌਜੀ ਅਭਿਆਸ 'ਵਾਰੀਅਰ- ਡਕਡ 2018' 'ਚ ਹਿੱਸਾ ਲੈਣਗੇ।

ਪਾਕਿਸਤਾਨੀ ਫੌਜ ਨੇ ਕਿਹਾ ਕਿ ਪਾਕਿਸਤਾਨ-ਚੀਨ ਸੰਯੁਕਤ ਫੌਜੀ ਅਭਿਆਸ 'ਚ ਹਿੱਸਾ ਲੈਣ ਲਈ ਪੀਪਲ ਲਿਬਰੇਸ਼ਨ ਆਰਮੀ ਚਾਈਨਾ ਦਾ ਵਿਸ਼ੇਸ਼ ਫੌਜੀ ਦਲ ਇਥੇ ਸ਼ਨੀਵਾਰ ਨੂੰ ਪਹੁੰਚਿਆ। ਉਸ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਦੋ-ਪੱਖੀ ਫੌਜੀ ਅਭਿਆਸ ਦੇ ਤਹਿਤ ਇਹ ਛੇਵਾਂ ਸੰਯੁਕਤ ਫੌਜੀ ਅਭਿਆਸ ਹੈ। ਫੌਜ ਨੇ ਕਿਹਾ ਕਿ ਸੰਯੁਕਤ ਅਭਿਆਸ ਦਾ ਟੀਚਾ ਅੱਤਵਾਦ ਰੋਕੂ ਮੁਹਿੰਮਾਂ ਦੇ ਖੇਤਰ 'ਚ ਅਨੁਭਵਾਂ ਨੂੰ ਸਾਂਝਾ ਕਰਨਾ ਤੇ ਇਕ-ਦੂਜੇ ਤੋਂ ਸਿਖਣਾ ਹੈ। ਪਾਕਿਸਤਾਨ ਵੱਖ-ਵੱਖ ਦੇਸ਼ਾਂ ਦੇ ਨਾਲ ਲਗਾਤਾਰ ਫੌਜੀ ਕੌਸ਼ਲ ਅਭਿਆਸ 'ਚ ਹਿੱਸਾ ਲੈਂਦਾ ਰਹਿੰਦਾ ਹੈ। ਰੂਸ ਤੇ ਪਾਕਿਸਤਾਨੀ ਫੌਜ ਦੇ ਵਿਚਾਲੇ ਇਸੇ ਤਰ੍ਹਾਂ ਦਾ ਸੰਯੁਕਤ ਫੌਜੀ ਅਭਿਆਸ ਨਵੰਬਰ ਦੇ ਪਹਿਲੇ ਹਫਤੇ 'ਚ ਪੂਰਾ ਹੋਇਆ ਹੈ।

  • Chinese
  • security forces
  • Pakistan
  • military exercise
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ