ਚੀਨ ਨੇ ਬਣਾਈ ਸਮੁੰਦਰ ਹੇਠਾਂ 288 ਫੁੱਟ ਡੂੰਘੀ ਸੁਰੰਗ, ਤਸਵੀਰਾਂ

ਚੀਨ ਨੇ ਦੁਨੀਆ ਸਾਹਮਣੇ ਇੰਜੀਨੀਅਰਿੰਗ ਦੀ ਇਕ ਹੋਰ ਮਿਸਾਲ ਪੇਸ਼ ਕੀਤੀ ਹੈ। ਹੁਣ....

ਬੀਜਿੰਗ (ਬਿਊਰੋ)— ਚੀਨ ਨੇ ਦੁਨੀਆ ਸਾਹਮਣੇ ਇੰਜੀਨੀਅਰਿੰਗ ਦੀ ਇਕ ਹੋਰ ਮਿਸਾਲ ਪੇਸ਼ ਕੀਤੀ ਹੈ। ਹੁਣ ਚੀਨ ਨੇ ਸਮੁੰਦਰ ਹੇਠਾਂ ਦੁਨੀਆ ਦੀ ਸਭ ਤੋਂ ਡੂੰਘੀ ਸੁਰੰਗ ਬਣਾਈ ਹੈ। 8.1 ਕਿਲੋਮੀਟਰ ਲੰਬੀ ਇਸ ਸੁਰੰਗ ਦਾ 3.49 ਕਿਲੋਮੀਟਰ ਹਿੱਸਾ ਸਮੁੰਦਰ ਦੇ ਹੇਠਾਂ ਹੈ। 88 ਮੀਟਰ ਡੂੰਘੀ ਸੁਰੰਗ ਕਵਿੰਗਦਾਓ ਸ਼ਹਿਰ ਦੀ ਜਿਓਝਾਊ ਖਾੜੀ ਵਿਚ ਬਣੀ ਹੈ। ਵਰਤਮਾਨ ਵਿਚ ਇਹ ਚੀਨ ਦੀ ਸਮੁੰਦਰ ਹੇਠਾਂ ਬਣੀ ਸਭ ਤੋਂ ਲੰਬੀ ਅਤੇ ਡੂੰਘੀ ਸੁਰੰਗ ਹੈ। ਹਾਂਗਕਾਂਗ, ਮਕਾਊ ਅਤੇ ਝੂਹਾਈ ਨੂੰ ਜੋੜਨ ਵਾਲੇ ਸਮੁੰਦਰ 'ਤੇ ਬਣੇ ਦੁਨੀਆ ਦੇ ਸਭ ਤੋਂ ਲੰਬੇ ਪੁਲ ਦੇ ਤਿਆਰ ਹੋਣ ਦੇ ਇਕ ਮਹੀਨੇ ਦੇ ਅੰਦਰ ਹੀ ਚੀਨ ਨੇ ਇਸ ਪੁਲ ਨੂੰ ਵੀ ਬਣਾ ਲੈਣ ਦਾ ਐਲਾਨ ਕੀਤਾ ਹੈ।

ਚੀਨ ਦੀ ਖਾਸ ਉਪਲਬਧੀ

PunjabKesari
ਆਪਣੀਆਂ ਕਈ ਸਫਲ ਯੋਜਨਾਵਾਂ ਨਾਲ ਦੁਨੀਆ ਨੂੰ ਹੈਰਾਨ ਕਰ ਦੇਣ ਵਾਲੇ ਚੀਨ ਨੂੰ ਇਸ ਸੁਰੰਗ ਨੂੰ ਬਣਾਉਣ ਵਿਚ ਕਾਫੀ ਮਿਹਨਤ ਕਰਨੀ ਪਈ। ਸੁਰੰਗ ਦੇ ਪ੍ਰਾਜੈਕਟ ਮੈਨੇਜਰ ਮੁਤਾਬਕ ਸਮੁੰਦਰ ਹੇਠਾਂ 290 ਫੁੱਟ 'ਤੇ ਦਬਾਅ ਬਹੁਤ ਸੀ, ਜਿਸ ਕਾਰਨ ਕੰਮ ਕਰਨਾ ਬਹੁਤ ਆਸਾਨ ਨਹੀਂ ਸੀ। ਪ੍ਰਤੀ ਵਰਗ ਮੀਟਰ ਇਹ ਦਬਾਅ 300 ਕਾਰਾਂ ਦੇ ਵਜ਼ਨ ਦੇ ਬਰਾਬਰ ਸੀ। ਪ੍ਰਤੀਕੂਲ ਹਾਲਤਾਂ ਵਿਚ ਇਹ ਉਪਲਬਧੀ ਖਾਸ ਹੈ।

ਸੁਰੰਗ 'ਚੋਂ ਲੰਘੇਗੀ ਮੈਟਰੋ

PunjabKesari
ਇਹ ਪ੍ਰਾਜੈਕਟ ਕਵਿੰਗਦਾਓ ਦੀ ਇਕ ਨੰਬਰ ਮੈਟਰੋ ਲਾਈਨ ਦਾ ਹਿੱਸਾ ਹੈ। ਇਸ ਸ਼ਹਿਰ ਦੀ ਆਬਾਦੀ 90 ਲੱਖ ਹੈ। ਜਰਮਨੀ ਦੇ ਬਸਤੀਵਾਦ ਰਹੇ ਇਸ ਸ਼ਹਿਰ ਨੂੰਚੀਨ ਦੀ ਬੀਅਰ ਰਾਜਧਾਨੀ ਵੀ ਕਹਿੰਦੇ ਹਨ। 37 ਮੀਲ ਲੰਬੀ ਸਬਵੇਅ ਲਾਈਨ ਵਿਚ 23 ਸਟਾਪ ਹਨ। ਸਾਲ 2020 ਵਿਚ ਇੱਥੇ ਮੈਟਰੋ ਚੱਲਣ ਲੱਗੇਗੀ। ਵਰਤਮਾਨ ਵਿਚ ਲੋਕਾਂ ਨੂੰ ਜਿਓਝਾਊ ਖਾੜੀ ਘੁੰਮ ਕੇ ਜਾਣਾ ਪੈਂਦਾ ਹੈ। ਜਿਸ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ। ਮੈਟਰੋ ਚੱਲਣ ਦੇ ਬਾਅਦ ਇਹ ਪੂਰਾ ਰਸਤਾ 6 ਮਿੰਟ ਵਿਚ ਤੈਅ ਕੀਤਾ ਜਾ ਸਕੇਗਾ।

ਪਹਿਲਾਂ ਦਾ ਰਿਕਾਰਡ

PunjabKesari
ਤੁਰਕੀ ਦੀ ਬਾਸਫੋਰਸ ਖਾੜੀ ਵਿਚ ਬਣੀ ਮਰਮਾਰਯ ਸੁਰੰਗ ਨੂੰ ਇਸ ਤੋਂ ਪਹਿਲਾਂ ਸਮੁੰਦਰ ਹੇਠਾਂ ਸਭ ਤੋਂ ਡੂੰਘੀ ਸੁਰੰਗ ਹੋਣ ਦਾ ਦਰਜਾ ਹਾਸਲ ਸੀ। ਇਹ 55 ਮੀਟਰ (180 ਫੁੱਟ) ਤੋਂ ਵੱਧ ਡੂੰਘੀ ਹੈ। 13.6 ਕਿਲੋਮੀਟਰ (8.5 ਮੀਲ) ਇਹ ਸੁਰੰਗ ਬਾਸਫੋਰਸ ਖਾੜੀ ਦੇ ਥਲਿਉਂ ਲੰਘਦੇ ਹੋਏ ਇਸਤਾਂਬੁਲ ਦੇ ਦੋਹਾਂ ਕਿਨਾਰਿਆਂ 'ਤੇ ਏਸ਼ੀਆ ਅਤੇ ਯੂਰਪ ਨੂੰ ਜੋੜਦੀ ਹੈ।

  • tunnel
  • China
  • sea
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ