ਜੇਕਰ ਤੁਸੀਂ ਵੀ ਪਆਿਉਂਦੇ ਹੋ ਆਪਣੇ ਬੱਚਆਿਂ ਨੂੰ ‘ਠੰਡਾ’ ਤਾਂ ਹੋ ਜਾਓ ਸਾਵਧਾਨ !

ਦੁਨੀਆ ਭਰ ''''ਚ ਬੱਚਿਆਂ ਦੇ ਬਾਰੇ ''''ਚ ਇਕ ਹੈਰਾਨ ਕਰਨ ਵਾਲਾ ਅਧਿਐਨ ਸਾਹਮਣੇ ਆਇਆ ਹੈ। ਇਸ ਮੁਤਾਬਕ ਦੁਨੀਆ ''''ਚ ਹਰ 10 ''''ਚੋਂ 4 ਬੱਚੇ ਰੋਜ਼ਾਨਾ

ਲੰਡਨ—ਦੁਨੀਆ ਭਰ 'ਚ ਬੱਚਿਆਂ ਦੇ ਬਾਰੇ 'ਚ ਇਕ ਹੈਰਾਨ ਕਰਨ ਵਾਲਾ ਅਧਿਐਨ ਸਾਹਮਣੇ ਆਇਆ ਹੈ। ਇਸ ਮੁਤਾਬਕ ਦੁਨੀਆ 'ਚ ਹਰ 10 'ਚੋਂ 4 ਬੱਚੇ ਰੋਜ਼ਾਨਾ ਮਿੱਠਾ ਪਦਾਰਥ ਪੀਂਦੇ ਹਨ। ਵਿਸ਼ਵ ਸਿਹਤ ਸੰਗਠਨ ਦੀ ਸੰਸਾਰਕ ਪੋਸ਼ਣ ਰਿਪੋਰਟ 2018 'ਚ ਕਿਹਾ ਗਿਆ ਹੈ ਕਿ ਸਕੂਲ ਜਾਣ ਵਾਲੇ 30 ਫੀਸਦੀ ਬੱਚਿਆਂ ਨੂੰ ਚਾਹੇ ਰੋਜ਼ ਇਕ ਫਲ ਖਾਣ ਨੂੰ ਨਾ ਮਿਲੇ ਪਰ ਅਜਿਹੇ 44 ਫੀਸਦੀ ਬੱਚੇ ਰੋਜ਼ਾਨਾ ਮਿੱਠੇ ਪਦਾਰਥ ਪੀਂਦੇ ਹਨ। ਰਿਪੋਰਟ 'ਚ ਚਿਤਾਵਨੀ ਦਿੱਤੀ ਗਈ ਹੈ ਕਿ ਸਾਫਟ ਡਰਿੰਕ ਪੀਣ ਨਾਲ ਬੱਚਿਆਂ 'ਚ ਮੋਟਾਪਾ, ਖੂਨ ਅਤੇ ਸੂਖਮ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਅਤੇ ਉਹ ਬੌਨੇਪਨ ਦਾ ਸ਼ਿਕਾਰ ਹੋ ਜਾਂਦੇ ਹਨ। ਰਿਪੋਰਟ ਮੁਤਾਬਕ ਜ਼ਿਆਦਾ ਮਿੱਠਾ ਪਦਾਰਥ ਪੀਣ ਨਾਲ ਬੱਚਿਆਂ 'ਚ ਸ਼ੂਗਰ ਦੀ ਸਮੱਸਿਆ ਵੀ ਹੋ ਸਕਦੀ ਹੈ। 

PunjabKesari
ਯੂਨੀਵਰਸਿਟੀ ਆਫ ਲੰਡਨ 'ਚ ਸੈਂਟਰ ਫਾਰ ਫੂਡ ਪਾਲਿਸੀ ਦੇ ਨਿਰਦੇਸ਼ਕ ਹਾਕਸ ਮੁਤਾਬਕ ਇਸ ਦੇ ਚੱਲਦੇ ਬੱਚਿਆਂ 'ਚ ਬੌਨੇਪਨ ਦੀ ਸਮੱਸਿਆ ਪੈਦਾ ਹੋ ਰਹੀ ਹੈ। ਅਧਿਐਨ ਮੁਤਾਬਕ ਭਾਰਤ 'ਚ ਕੁਪੋਸ਼ਣ ਦੇ ਮੱਦੇਨਜ਼ਰ ਦੁਨੀਆ ਦੇ ਇਕ-ਤਿਹਾਈ ਬੱਚੇ ਬੌਨੇਪਨ ਦੀ ਸਮੱਸਿਆ ਨਾਲ ਜੂਝ ਰਹੇ ਹਨ। ਭਾਰਤ 4.66 ਕਰੋੜ ਬੌਨੇ ਬੱਚਿਆਂ ਨੂੰ ਲੈ ਕੇ ਦੁਨੀਆ 'ਚ ਪਹਿਲੇ ਨੰਬਰ 'ਤੇ ਹੈ। ਉਸ ਤੋਂ ਬਾਅਦ ਨਾਈਜ਼ੀਰਆ (1.39 ਕਰੋੜ) ਅਤੇ ਪਾਕਿਸਤਾਨ (1.7 ਕਰੋੜ) ਹੈ। ਰਿਪੋਰਟ ਮੁਤਾਬਕ ਕਮੋਬੇਸ਼ ਇਹੀਂ ਹਾਲ ਕਈ ਹੋਰ ਦੇਸ਼ਾਂ ਦਾ ਵੀ ਹੈ। ਕੁਪੋਸ਼ਣ ਨਾਲ ਭਾਰਤ 'ਚ ਕਰੀਬ 4.6 ਕਰੋੜ ਬੱਚਿਆਂ ਦੀ ਲੰਬਾਈ ਘੱਟ ਰਹਿ ਗਈ, ਜਦੋਂ ਕਿ ਕਰੀਬ 2.6 ਕਰੋੜ ਬੱਚਿਆਂ ਦਾ ਭਾਰ ਵੀ ਲੰਬਾਈ ਦੇ ਮੁਤਾਬਕ ਬਹੁਤ ਘੱਟ ਹੈ।

PunjabKesari
ਭਾਰਤ 'ਚ ਕੁਪੋਸ਼ਣ ਦੇ ਚੱਲਦੇ ਖੂਨ ਦੀ ਕਮੀ, ਜਨਮ ਦਰ ਵਰਗੀਆਂ ਸਮੱਸਿਆ ਪੈਦਾ ਹੋ ਜਾਂਦੀਆਂ ਹਨ। ਮੌਤ ਦਰ 'ਚ ਵਾਧਾ ਹੋ ਜਾਂਦਾ ਹੈ ਅਤੇ ਜਨਮ ਲੈਣ ਵਾਲੇ ਬੱਚਿਆਂ 'ਤੇ ਵੀ ਅਸਰ ਪੈਂਦਾ ਹੈ। ਅਜਿਹੇ ਬੱਚਿਆਂ ਦੀ ਦਿਮਾਗੀ ਵਿਕਾਸ ਰੁੱਕ ਜਾਂਦਾ ਹੈ। ਸਰੀਰਿਕ ਵਾਧੇ 'ਤੇ ਵੀ ਅਸਰ ਪੈਂਦਾ ਹੈ। ਰਿਪੋਰਟ ਮੁਤਾਬਕ ਦੁਨੀਆ ਭਰ 'ਚ 15.08 ਕਰੋੜ ਬੱਚੇ ਬੌਨੇਪਨ ਦਾ ਸ਼ਿਕਾਰ ਹੈ, ਜਦੋਂ ਕਿ 5.05 ਕਰੋੜ ਬੱਚਿਆਂ ਦਾ ਭਾਰ ਉਨ੍ਹਾਂ ਦੀ ਲੰਬਾਈ ਦੇ ਮੁਤਾਬਕ ਨਹੀਂ ਹੈ, ਭਾਵ ਘੱਟ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਏਸ਼ੀਆ 'ਚ ਬੌਨੇਪਨ ਦੀ ਸਮੱਸਿਆ 'ਚ ਕਮੀ ਆਈ ਹੈ। ਇਹ ਅੰਕੜਾ 2000 ਦੇ 38 ਫੀਸਦੀ ਦੇ ਮੁਕਾਬਲੇ 2017 'ਚ 23 ਫੀਸਦੀ ਰਹਿ ਗਿਆ ਹੈ। 

PunjabKesari
ਭਾਰਤ ਉਨ੍ਹਾਂ ਦੇਸ਼ਾਂ 'ਚ ਵੀ ਸ਼ਾਮਲ ਹੈ, ਜਿਥੇ ਦਸ ਲੱਖ ਤੋਂ ਜ਼ਿਆਦਾ ਬੱਚੇ ਮੋਟਾਪੇ ਦਾ ਸ਼ਿਕਾਰ ਹਨ। ਹੋਰ ਦੇਸ਼ਾਂ 'ਚ ਚੀਨ, ਇੰਡੋਨੇਸ਼ੀਆ, ਭਾਰਤ, ਮਿਸਰ, ਅਮਰੀਕਾ, ਬ੍ਰਾਜ਼ੀਲ ਅਤੇ ਪਾਕਿਸਤਾਨ ਹੈ। ਰਿਪੋਰਟ 'ਚ ਜਿਨ੍ਹਾਂ 141 ਦੇਸ਼ਾਂ ਦਾ ਵਿਸ਼ਲੇਸ਼ਨ ਕੀਤਾ ਗਿਆ, ਉਨ੍ਹਾਂ 'ਚੋਂ 88 ਫੀਸਦੀ ਤੋਂ ਜ਼ਿਆਦਾ ਦੇਸ਼ਾਂ 'ਚ ਕਈ ਤਰ੍ਹਾਂ ਦਾ ਕੁਪੋਸ਼ਣ ਪਾਇਆ ਗਿਆ ਹੈ। 

    children,soft drink ,
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ