ਮਹੰਤ ਯੋਗੀ ਭਾਸਕਰਨਾਥ ਬਣੇ ਸ਼ਿਵ ਸੈਨਾ ਹਿੰਦ ਦੇ ਕੌਮੀ ਧਰਮ ਗੁਰੂ

ਸ਼ਿਵ ਸੈਨਾ ਹਿੰਦ ਦੀ ਮੀਟਿੰਗ ਖਰਡ਼ ਵਿਖੇ ਪੱਤਰਕਾਰ ਸੰਘ ਦੇ ਦਫਤਰ ’ਚ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੀ ਅਗਵਾਈ ਵਿਚ ਹੋਈ

ਚੰਡੀਗੜ੍ਹ (ਰਣਬੀਰ, ਅਮਰਦੀਪ)- ਸ਼ਿਵ ਸੈਨਾ ਹਿੰਦ ਦੀ ਮੀਟਿੰਗ ਖਰਡ਼ ਵਿਖੇ ਪੱਤਰਕਾਰ ਸੰਘ ਦੇ ਦਫਤਰ ’ਚ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਦੀ ਅਗਵਾਈ ਵਿਚ ਹੋਈ। ਇਸ ਮੌਕੇ ਸ਼੍ਰੀ ਸ਼੍ਰੀ 108 ਮਹੰਤ ਯੋਗੀ ਭਾਸਕਰਨਾਥ (ਮਾਂ ਵੈਸ਼ਣੋ ਦਰਬਾਰ) ਲੁਧਿਆਣਾ ਨੂੰ ਸੰਗਠਨ ਦੀ ਵੱਡੀ ਜ਼ਿੰਮੇਵਾਰੀ ਸੌਂਪਦੇ ਹੋਏ ਨਿਸ਼ਾਂਤ ਸ਼ਰਮਾ ਨੇ ਉਨ੍ਹਾਂ ਨੂੰ ਸ਼ਿਵ ਸੈਨਾ ਹਿੰਦ ਦਾ ਕੌਮੀ ਧਰਮ ਗੁਰੂ ਨਿਯੁਕਤ ਕੀਤਾ। ਇਸ ਮੌਕੇ ਕੌਮੀ ਚੇਅਰਮੈਨ ਓਂਕਾਰ ਸਰਸਵਤੀ, ਕੌਮੀ ਚੇਅਰਮੈਨ ਮਹਿਲਾ ਵਿੰਗ ਆਸ਼ਾ ਕਾਲੀਆ, ਕੀਰਤ ਸਿੰਘ ਮੋਹਾਲੀ ਕੌਮੀ ਜਨਰਲ ਸਕੱਤਰ, ਰਾਜਿੰਦਰ ਧਾਰੀਵਾਲ ਉੱਤਰ ਭਾਰਤ ਚੇਅਰਮੈਨ, ਆਫਿਸ ਇੰਚਾਰਜ ਸੋਨੂ ਰਾਣਾ ਤੇ ਵਪਾਰ ਮੰਡਲ ਪੰਜਾਬ ਪ੍ਰਧਾਨ ਰਾਜੇਸ਼ ਗੁਪਤਾ ਵੀ ਮੌਜੂਦ ਸਨ। ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਮਹੰਤ ਯੋਗੀ ਭਾਸਕਰਨਾਥ ਨੂੰ ਸਨਾਤਨ ਸੰਸਕ੍ਰਿਤੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਯੋਗੀ ਦੇਸ਼ ਭਰ ਦੇ ਸਾਧੂ-ਸੰਤਾਂ, ਮਹੰਤਾਂ ਦੇ ਡੇਰਿਆਂ, ਆਸ਼ਰਮਾਂ ਵਿਚ ਜਾ ਕੇ ਸਾਧੂ-ਸੰਤਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋਡ਼ ਕੇ ਚੱਲਣ ਵਿਚ ਸਹਿਯੋਗ ਦੇਣਗੇੇੇ। ਇਸ ਮੌਕੇ ਮਹੰਤ ਯੋਗੀ ਭਾਸਕਰਨਾਥ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਮੰਦਰ ਉਸਾਰੀ ਲਈ ਸ਼ਿਵ ਸੈਨਾ ਹਿੰਦ ਬਹੁਤ ਜਲਦ 108 ਸਾਧੂ-ਸੰਤਾਂ ਦੀ ਵੱਡੀ ਸੰਕਲਪ ਸਭਾ ਦਾ ਆਯੋਜਨ ਕਰੇਗੀ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦ ਦੇਸ਼ ਭਰ ਵਿਚ ਇਕ ਸੇਵਾ ਨੰਬਰ ਜਾਰੀ ਕਰੇਗੀ, ਜਿਸ ਨੂੰ ਸਮੁੱਚੇ ਆਸ਼ਰਮਾਂ ਦੇ ਅੰਦਰ ਬੋਰਡਾਂ ’ਤੇ ਲਿਖ ਕੇ ਲਾਇਆ ਜਾਵੇਗਾ ਤਾਂ ਜੋ ਜਦੋਂ ਵੀ ਸਾਧੂ-ਸੰਤਾਂ ਨੂੰ ਕਿਸੇ ਵੀ ਦੇਵੀ ਕਾਰਜ ਵਿਚ ਸ਼ਿਵ ਸੈਨਿਕਾਂ ਦੀ ਲੋਡ਼ ਪਏ ਤਾਂ ਸ਼ਿਵ ਸੈਨਾ ਵਧ-ਚਡ਼੍ਹ ਕੇ ਸਾਧੂ-ਸੰਤਾਂ ਦੀ ਸੇਵਾ ਦਾ ਮੌਕਾ ਪ੍ਰਾਪਤ ਕਰ ਸਕੇ। ਮਹੰਤ ਯੋਗੀ ਭਾਸਕਰਨਾਥ ਨੇ ਕਿਹਾ ਕਿ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ, ਉਸ ਨੂੰ ਉਹ ਪੂਰੀ ਮਿਹਨਤ ਨਾਲ ਨਿਭਾਉਣਗੇ।

  • Mahant Yogi Bhaskaran Nath
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ