ਵੈਂਡਰਾਂ ਨੂੰ ਲਾਇਸੈਂਸ ਦੇਣ ਦੇ ਵਿਰੋਧ ’ਚ ਉਤਰੇ ਦੁਕਾਨਦਾਰ

ਸ਼ਹਿਰ ਵਿਚ ਅਜੇ ਵੈਂਡਰਾਂ ਨੂੰ ਲਾਇਸੈਂਸ ਦੇਣੇ ਸ਼ੁਰੂ ਵੀ ਨਹੀਂ ਕੀਤੇ ਗਏ ਕਿ ਇਸ ਦੇ ਵਿਰੋਧ ਵਿਚ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਤੇ ਧਰਮ ਪ੍ਰਚਾਰ ਕਮੇਟੀ ਮੋਹਾਲੀ ਦੇ ਇੰਚਾਰਜ, ਪ੍ਰਧਾਨ ਅਤੇ ਹੋਰ ਮੈਂਬਰ ਇਸ ਦੇ ਵਿਰੋਧ ਵਿਚ ਉੱਤਰ ਆਏ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਫਡ਼੍ਹੀ ਵਾਲਿਆਂ ਨੂੰ ਪੱਕਾ ਲਾਇਸੈਂਸ ਦੇ ਕੇ ਮਾਰਕੀਟਾਂ ਵਿਚ ਬੈਠਾ ਦਿੱਤਾ ਜਾਵੇਗਾ ਤਾਂ ਉਸ ਨਾਲ ਉਨ

ਚੰਡੀਗੜ੍ਹ (ਰਾਣਾ)-ਸ਼ਹਿਰ ਵਿਚ ਅਜੇ ਵੈਂਡਰਾਂ ਨੂੰ ਲਾਇਸੈਂਸ ਦੇਣੇ ਸ਼ੁਰੂ ਵੀ ਨਹੀਂ ਕੀਤੇ ਗਏ ਕਿ ਇਸ ਦੇ ਵਿਰੋਧ ਵਿਚ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ ਤੇ ਧਰਮ ਪ੍ਰਚਾਰ ਕਮੇਟੀ ਮੋਹਾਲੀ ਦੇ ਇੰਚਾਰਜ, ਪ੍ਰਧਾਨ ਅਤੇ ਹੋਰ ਮੈਂਬਰ ਇਸ ਦੇ ਵਿਰੋਧ ਵਿਚ ਉੱਤਰ ਆਏ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਫਡ਼੍ਹੀ ਵਾਲਿਆਂ ਨੂੰ ਪੱਕਾ ਲਾਇਸੈਂਸ ਦੇ ਕੇ ਮਾਰਕੀਟਾਂ ਵਿਚ ਬੈਠਾ ਦਿੱਤਾ ਜਾਵੇਗਾ ਤਾਂ ਉਸ ਨਾਲ ਉਨ੍ਹਾਂ ਦੇ ਕੰਮਕਾਜ ਦਾ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ। ਉਥੇ ਹੀ ਨਗਰ ਨਿਗਮ ਵਲੋਂ ਜੋ ਸਟਰੀਟ ਐਂਡ ਵੈਂਡਰਜ਼ ਦਾ ਸਰਵੇ ਕਰਵਾਇਆ ਗਿਆ ਸੀ ਉਸ ਵਿਚ ਪ੍ਰਾਈਵੇਟ ਕੰਪਨੀ ਨੇ 993 ਵੈਂਡਰਾਂ ਦੇ ਨਾਂ ਦਿੱਤੇ ਹਨ, ਜਿਨ੍ਹਾਂ ਵਿਚੋਂ ਹੁਣ ਤਕ ਨਿਗਮ ਕੋਲ 500 ਵੈਂਡਰਾਂ ਨੇ ਆਪਣੇ ਡਾਕੂਮੈਂਟ ਜਮ੍ਹਾ ਕਰਵਾਉਣ ਦੇ ਨਾਲ-ਨਾਲ 100 ਰੁਪਏ ਫੀਸ ਵੀ ਜਮ੍ਹਾ ਕਰਵਾ ਦਿੱਤੀ ਹੈ। ਨਿਗਮ ਨੇ ਕਿਹਾ ਕਿ ਜਨਵਰੀ ਤਕ ਬਚੇ ਵੈਂਡਰਾਂ ਨੇ ਆਪਣੇ ਡਾਕੂਮੈਂਟ ਜਮ੍ਹਾ ਨਾ ਕਰਵਾਏ ਤਾਂ ਉਨ੍ਹਾਂ ਦੇ ਲਾਇਸੈਂਸ ਕੈਂਸਲ ਕਰ ਦਿੱਤੇ ਜਾਣਗੇ। ਫਡ਼੍ਹੀ ਵਾਲਿਆਂ ਨੂੰ ਕਿਰਾਏ ਤੇ ਟੈਕਸ ’ਚ ਛੂਟ ਕਿਉਂ ਕਲਗੀਧਾਰ ਸੇਵਕ ਜਥੇ ਦੇ ਪ੍ਰਧਾਨ ਤੇ ਧਰਮ ਪ੍ਰਚਾਰ ਕਮੇਟੀ ਮੋਹਾਲੀ ਦੇ ਇੰਚਾਰਜ ਜਤਿੰਦਰਪਾਲ ਸਿੰਘ, ਮੀਤ ਪ੍ਰਧਾਨ ਅਸ਼ੋਕ ਬੰਸਲ, ਸੈਕਟਰੀ ਗੁਰਪ੍ਰੀਤ ਸਿੰਘ, ਜੁਆਇੰਟ ਸੈਕਟਰੀ ਵਰਿੰਦਰ ਸਿੰਘ, ਐਡਵਾਈਜ਼ਰ ਸੁਰਿੰਦਰ ਸਿੰਘ, ਮੈਂਬਰ ਅਭਿਸ਼ਾਂਤ ਅਤੇ ਸਤਿੰਦਰ ਨੇ ਮਾਰਕੀਟਾਂ ਦੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ, ਜਿਸ ਵਿਚ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਗਰੀਬਾਂ ਦੇ ਖਿਲਾਫ ਨਹੀਂ ਹਨ ਪਰ ਜੋ ਮੋਹਾਲੀ ਨਗਰ ਨਿਗਮ ਵਲੋਂ 993 ਸਟਰੀਟ ਵੈਂਡਰਾਂ ਨੂੰ ਪੱਕਾ ਲਾਇਸੈਂਸ ਦੇ ਕੇ ਸ਼ਹਿਰ ਦੀਅਾਂ ਮਾਰਕੀਟਾਂ ਵਿਚ ਬਿਠਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉਸ ਨਾਲ ਮਾਰਕੀਟ ਵਿਚਲੇ ਦੁਕਾਨਦਾਰਾਂ ਦੇ ਢਿੱਡ ’ਤੇ ਲੱਤ ਮਾਰਨ ਦਾ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਸਟਰੀਟ ਵੈਂਡਰਾਂ ਨੂੰ ਨਿਗਮ ਸ਼ੋਅਰੂਮਾਂ ਤੇ ਦੁਕਾਂਨਾਂ ਦੇ ਸਾਹਮਣੇ ਜਗ੍ਹਾ ਦੇਵੇਗਾ। ਜੇ. ਪੀ. ਨੇ ਕਿਹਾ ਕਿ ਜੋ ਸਾਮਾਨ ਸ਼ੋਅਰੂਮਾਂ ਵਾਲੇ ਵੇਚ ਰਹੇ ਹਨ, ਉਹੋ ਹੀ ਸਾਮਾਨ ਹਲਕੀ ਕੁਆਲਟੀ ਵਿਚ ਉਨ੍ਹਾਂ ਦੇ ਸਾਹਮਣੇ ਫਡ਼੍ਹੀ ਵਾਲੇ ਰੱਖ ਕੇ ਹੁਣ ਤਾਂ ਡਰ ਨਾਲ ਵੇਚ ਰਹੇ ਹਨ ਪਰ ਲਾਇਸੈਂਸ ਮਿਲਣ ਤੋਂ ਬਾਅਦ ਉਹ ਸ਼ਰੇਆਮ ਵੇਚਣਗੇ। ਲੋਕਾਂ ਨੂੰ ਜਿਥੇ ਸਾਮਾਨ ਸਸਤਾ ਮਿਲੇਗਾ ਉਹ ਉਥੇ ਜਾਣਗੇ ਤੇ ਉਹ ਇਹ ਨਹੀਂ ਵੇਖਦੇ ਕਿ ਜੋ ਸਾਮਾਨ ਉਹ ਲੈ ਰਹੇ ਹਨ, ਉਹ ਹਲਕੀ ਕੁਆਲਟੀ ਦਾ ਹੈ ਜਾਂ ਵਧੀਆ, ਜਦੋਂਕਿ ਲਾਇਸੈਂਸ ਮਿਲਣ ਤੋਂ ਬਾਅਦ ਸਾਰੇ ਫਡ਼੍ਹੀ ਵਾਲੇ ਫ੍ਰੀ ਵਿਚ ਬੈਠੇ ਹੋਣਗੇ। ਮਾਰਕੀਟ ਦੇ ਪ੍ਰਧਾਨ ਤੇ ਹੋਰ ਮੈਂਬਰਾਂ ਨੇ ਕਿਹਾ ਕਿ ਫਡ਼੍ਹੀ ਵਾਲਿਆਂ ਕਾਰਨ ਜੋ ਨੁਕਸਾਨ ਉਨ੍ਹਾਂ ਨੂੰ ਹੋਵੇਗਾ ਉਸ ਦੀ ਭਰਪਾਈ ਕੌਣ ਕਰੇਗਾ? ਦੁਕਾਨਦਾਰਾਂ ਦਾ ਕੰਮ ਠੱਪ ਕਰਨ ਵਾਲਾ ਕੰਮ ਕਰ ਰਿਹੈ ਨਿਗਮ ਜੇ. ਪੀ. ਨੇ ਕਿਹਾ ਕਿ ਨਿਗਮ ਤੇ ਵੈਂਡਰਾਂ ਲਈ ਬਣਾਈ ਕਮੇਟੀ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੁਕਾਨਦਾਰਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਜਾਵੇ, ਇਸ ਲਈ 993 ਵੈਂਡਰਾਂ ਤੋਂ ਇਲਾਵਾ ਜੇਕਰ ਨਵੇਂ ਵੈਂਡਰਾਂ ਨੇ ਵੀ ਆਪਣਾ ਨਾਂ ਅਪਲਾਈ ਕਰਨਾ ਹੈ ਤਾਂ ਉਸ ਲਈ ਵੀ ਛੇਤੀ ਫਿਰ ਸਰਵੇ ਕਰਵਾਇਆ ਜਾਣਾ ਹੈ। ਇਕ ਵਾਰ ਨਗਰ ਨਿਗਮ ਦੇ ਸਾਬਕਾ ਕਮਿਸ਼ਨਰ ਉਮਾ ਸ਼ੰਕਰ ਵਲੋਂ ਵੀ ਸ਼ਹਿਰ ਵਿਚ ਲੱਗ ਰਹੀਅਾਂ ਰੇਹਡ਼ੀ-ਫਡ਼੍ਹੀ ਵਾਲਿਆਂ ਤੇ ਉਨ੍ਹਾਂ ਨੂੰ ਲਗਵਾਉਣ ਵਾਲਿਆਂ ਦੀ ਲਿਸਟ ਤਿਆਰ ਕੀਤੀ ਗਈ ਸੀ ਤੇ ਜਦੋਂ ਉਸ ਲਿਸਟ ਨੂੰ ਹਾਊਸ ਦੀ ਮੀਟਿੰਗ ਵਿਚ ਸਾਬਕਾ ਕਮਿਸ਼ਨਰ ਦੀ ਟੀਮ ਵਲੋਂ ਪਡ਼੍ਹਨਾ ਸ਼ੁਰੂ ਕੀਤਾ ਗਿਆ ਤਾਂ ਸ਼ੁਰੂਆਤ ਵਿਚ ਹੀ ਹਾਊਸ ਦੀ ਮੀਟਿੰਗ ਵਿਚ ਬੈਠੇ ਕੁਝ ਕੌਂਸਲਰਾਂ ਨੇ ਹੰਗਾਮਾ ਕਰ ਦਿੱਤਾ। ਉਮਾ ਸ਼ੰਕਰ ਦੇ ਨਾਲ ਮੀਟਿੰਗ ਵਿਚ ਕਾਫ਼ੀ ਕਿਹਾ-ਸੁਣੀ ਵੀ ਹੋਈ, ਜਿਸ ਤੋਂ ਬਾਅਦ ਸਾਬਕਾ ਕਮਿਸ਼ਨਰ ਵਲੋਂ ਪੁਲਸ ਨੂੰ ਸੂਚਿਤ ਕਰਕੇ ਮੌਕੇ ’ਤੇ ਬੁਲਾਇਆ ਗਿਆ ਤੇ ਉਨ੍ਹਾਂ ਨੇ ਉਸ ਸਬੰਧੀ ਐੱਸ. ਐੱਸ. ਪੀ. ਨੂੰ ਵੀ ਲਿਖਤੀ ਵਿਚ ਸ਼ਿਕਾਇਤ ਦਿੱਤੀ ਸੀ। 500 ਨੂੰ ਦਸੰਬਰ ’ਚ ਦੇ ਦਿੱਤੇ ਜਾਣਗੇ ਲਾਇਸੈਂਸ ਨਗਰ ਨਿਗਮ ਦੇ ਸੁਪਰਡੈਂਟ ਜਸਵਿੰਦਰ ਸਿੰਘ ਨੇ ਕਿਹਾ ਕਿ ਜੋ ਪ੍ਰਾਈਵੇਟ ਕੰਪਨੀ ਵਲੋਂ ਸਟਰੀਟ ਵੈਂਡਰਾਂ ਦਾ ਸਰਵੇ ਕਰਵਾਇਆ ਗਿਆ ਸੀ, ਉਸ ਵਿਚ 993 ਵੈਂਡਰਜ਼ ਸਨ ਪਰ ਉਨ੍ਹਾਂ ਕੋਲ ਅਜੇ ਤਕ 500 ਨੇ ਹੀ ਆਪਣੇ ਡਾਕੂਮੈਂਟਸ ਦੇ ਨਾਲ 100 ਰੁਪਏ ਫੀਸ ਜਮਾ ਕਰਵਾਈ ਹੈ। ਜਿਹੜੇ ਵੈਂਡਰਾਂ ਦਾ ਲਿਸਟ ਵਿਚ ਨਾਂ ਹੈ ਜੇਕਰ ਉਨ੍ਹਾਂ ਵਲੋਂ ਜਨਵਰੀ ਤਕ ਆਪਣੇ ਡਾਕੂਮੈਂਟ ਤੇ 100 ਰੁਪਏ ਜਮਾ ਨਾ ਕਰਵਾਏ ਗਏ ਤਾਂ ਉਨ੍ਹਾਂ ਸਾਰਿਅਾਂ ਦੇ ਲਾਇਸੈਂਸ ਕੈਂਸਲ ਕਰ ਦਿੱਤੇ ਜਾਣਗੇ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਦੂਜਾ ਮੌਕਾ ਨਹੀਂ ਦਿੱਤਾ ਜਾਵੇਗਾ। ਪਹਿਲਾਂ ਵੈਂਡਰਾਂ ਨੂੰ ਵੱਖਰੀ ਜਗ੍ਹਾ ਦੇਣ ਦੀ ਪਲਾਨਿੰਗ ਬਣਾਈ ਜਾ ਰਹੀ ਸੀ, ਜੋ ਨਿਗਮ ਵਲੋਂ ਸਟਰੀਟ ਵੈਂਡਰਾਂ ਲਈ ਬਣਾਈ ਗਈ ਕਮੇਟੀ ਦੀ ਮੀਟਿੰਗ ’ਚ ਪਾਸ ਨਹੀਂ ਹੋ ਸਕਿਆ। ਇਸ ਕਾਰਨ ਇਸ ਸਮੇਂ ਜਿਥੇ-ਜਿਥੇ ਫਡ਼੍ਹੀ ਵਾਲੇ ਬੈਠੇ ਹਨ, ਉਨ੍ਹਾਂ ਨੂੰ ਉਥੇ ਹੀ ਜਾਂ ਫਿਰ ਉਸ ਦੇ ਨੇੜੇ ਹੀ ਜਗ੍ਹਾ ਦਿੱਤੀ ਜਾਵੇਗੀ।

  • shopkeepers
  • vendors
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ