ਮੰਗਾਂ ਮਨਵਾਉਣ ਲਈ ਜਲ ਸਪਲਾਈ ਤੇ ਸੈਨੀਟੇਸ਼ਨ ਕਾਮੇ ਦੇਣਗੇ ਲਗਾਤਾਰ ਧਰਨੇ

ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ’ਚ ਵਿਭਾਗ ਦੇ ਫ਼ੀਲਡ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ.....

ਚੰਡੀਗੜ੍ਹ (ਧੀਮਾਨ)- ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ’ਚ ਵਿਭਾਗ ਦੇ ਫ਼ੀਲਡ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਕਾਮਿਆਂ ਵਲੋਂ ਵਿਭਾਗ ਦੇ ਮੁੱਖ ਦਫਤਰ ਪਟਿਆਲਾ ਵਿਖੇ 11 ਤੋਂ 21 ਦਸੰਬਰ ਤਕ ਡਾਇਰੈਕਟਰ ਪ੍ਰਸ਼ਾਸਨ ਵਿਰੁੱਧ ਲਗਾਤਾਰ ਧਰਨੇ ਦਿੱਤੇ ਜਾਣਗੇ। ਇਸ ਸਬੰਧੀ ਇਕ ਮੀਟਿੰਗ ਦੌਰਾਨ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਮਲਾਗਰ ਸਿੰਘ ਖਮਾਣੋਂ ਨੇ ਮੋਰਿੰਡਾ ਵਿਖੇ ਰੋਸ ਧਰਨਿਆਂ ਦੀ ਤਿਆਰੀ ਹਿੱਤ ਬਲਾਕ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਬੰਧਤ ਡਾਇਰੈਕਟਰ ਵਲੋਂ ਫੀਲਡ ਮੁਲਾਜ਼ਮਾਂ ਦੇ ਪ੍ਰਮੋਸ਼ਨ ਕੇਸਾਂ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਕਾਮਿਆਂ ਦੇ ਸੀ. ਪੀ. ਐੱਫ. ਦੇ ਕਰੋਡ਼ਾਂ ਰੁਪਏ ਦੇ ਬਕਾਇਆ ਪਏ ਹਨ, ਸਗੋਂ ਮੁਲਾਜ਼ਮਾਂ ਦੇ ਵਾਧੇ ਸਬੰਧੀ ਇਨਕਰੀਮੈਂਟ ਸਬੰਧੀ ਪਿਛਲੇ ਪੰਜ ਸਾਲਾਂ ਦੇ ਰੋਲ ਦੀਆਂ ਬਿਨਾਂ ਵਜ੍ਹਾ ਸ਼ਰਤਾਂ ਮਡ਼੍ਹੀਆਂ ਜਾ ਰਹੀਆਂ ਹਨ। ਇਥੋਂ ਤਕ ਕਿ ਠੇਕਾ ਆਧਾਰਿਤ ਕਾਮਿਆਂ ਨੂੰ ਕਿਰਤ ਕਮਿਸ਼ਨਰ ਪੰਜਾਬ ਦੇ ਪੱਤਰਾਂ ਮੁਤਾਬਕ ਉਜਰਤਾਂ ਲਾਗੂ ਕਰਨ ਲਈ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਕਾਰਨ ਸਮੁੱਚੇ ਫੀਲਡ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੋਸ ਧਰਨਿਆਂ ਵਿਚ ਬਲਾਕ ਮੋਰਿੰਡਾ ਤੋਂ ਵੱਡੀ ਗਿਣਤੀ ਵਿਚ ਮੁਲਾਜ਼ਮ ਸ਼ਮੂਲੀਅਤ ਕਰਨਗੇ। ਮੀਟਿੰਗ ਵਿਚ ਆਗੂਆਂ ਨੇ ਕਿਹਾ ਕਿ ਜੇਕਰ ਉਪ ਮੰਡਲ ਇੰਜੀਨੀਅਰ ਭਵਨ ਤੇ ਮਾਰਗ ਮੋਰਿੰਡਾ ਵਲੋਂ ਸਰਕਾਰੀ ਬੇਲਦਾਰਾਂ, ਮੇਟਾਂ ਤੋਂ ਜਬਰਦਸਤੀ ਹੋਰ ਡਿਊਟੀ ਜਾਂ ਵਗਾਰ ਕਰਵਾਉਣੀ ਬੰਦ ਨਾ ਕੀਤੀ ਗਈ ਤਾਂ ਜਥੇਬੰਦੀ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਭਾਗ ਸਿੰਘ ਮਡ਼ੌਲੀ, ਸਤੀਸ਼ ਕੁਮਾਰ, ਜਸਪਾਲ ਸਿੰਘ, ਸ਼ਮਸ਼ੇਰ ਸਿੰਘ ਤੋਂ ਇਲਾਵਾ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਵਰਕਰ ਹਾਜ਼ਰ ਸਨ।

  • sanitation workers
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ