ਸਹਾਇਤਾ ਵੰਡ ਸਮਾਰੋਹ ਕਰਵਾਇਆ

ਅਕਾਲ ਅਕੈਡਮੀ ਖਮਾਣੋਂ ਵਿਖੇ ਸਟੂਡੈਂਟ ਐਜ਼ੂਕੇਸ਼ਨ ਵੈੱਲਫੇਅਰ ਸੋਸਾਇਟੀ (ਰਜਿ.) ਖਮਾਣੋਂ ਵਲੋਂ ਸਹਾਇਤਾ ਵੰਡ ਸਮਾਰੋਹ......

ਚੰਡੀਗੜ੍ਹ (ਅਰੋਡ਼ਾ)- ਅਕਾਲ ਅਕੈਡਮੀ ਖਮਾਣੋਂ ਵਿਖੇ ਸਟੂਡੈਂਟ ਐਜ਼ੂਕੇਸ਼ਨ ਵੈੱਲਫੇਅਰ ਸੋਸਾਇਟੀ (ਰਜਿ.) ਖਮਾਣੋਂ ਵਲੋਂ ਸਹਾਇਤਾ ਵੰਡ ਸਮਾਰੋਹ ਦੌਰਾਨ 13 ਵਿਦਿਆਰਥੀਆਂ ਨੂੰ 78 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ । ਇਸ ਤੋਂ ਇਲਾਵਾ ਅਕੈਡਮੀ ਦੇ ਵੱਖ-ਵੱਖ ਵਿਦਿਆਰਥੀਆਂ ਵਲੋਂ ਖੇਡਾਂ ’ਚ ਹਿੱਸਾ ਲੈਣ ਵਾਲਿਆਂ ਨੂੰ 5 ਹਜ਼ਾਰ ਰੁਪਏ ਦਿੱਤੇ ਗਏ । ਸਮਾਗਮ ਦੀ ਪ੍ਰਧਾਨਗੀ ਡਾ. ਮਨਜੀਤ ਸਿੰਘ ਕੰਗ ਸਾਬਕਾ ਉਪ ਕੁਲਪਤੀ ਖੇਤੀਬਾਡ਼੍ਹੀ ਯੂਨੀਵਰਸਿਟੀ ਲੁਧਿਆਣਾ ਨੇ ਕੀਤੀ । ਸੋਸਾਇਟੀ ਦੇ ਉੁਪ ਪ੍ਰਧਾਨ ਭਜਨੀਕ ਸਿੰਘ , ਡਿਪਟੀ ਉਪ ਪ੍ਰਧਾਨ ਬਲੌਰ ਸਿੰਘ ਰਿਟਾ. ਪ੍ਰਿੰਸੀਪਲ , ਹਰੀ ਚੰੰਦ ਭਾਮੀਆਂ ਵਾਲੇ, ਰਛਪਾਲ ਸਿੰਘ, ਮਾ. ਭਗਤ ਸਿੰਘ , ਮੋਹਣ ਸਿੰਘ, ਸਾਧੂ ਸਿੰਘ, ਹਰਬੰਸ ਸਿੰਘ ਸਾਬਕਾ ਡਿਪਟੀ ਡਾਇਰੈਕਟਰ, ਬਲਵਿੰਦਰ ਸਿੰਘ ਖਮਾਣੋਂ, ਦਰਬਾਰਾ ਸਿੰਘ ਸਾਬਕਾ ਡਿਪਟੀ ਡਾਇਰੈਕਟਰ, ਜਸਵੰਤ ਸਿੰਘ ਸਾਬਕਾ ਮੈਨੇਜਰ, ਅਮਰਜੀਤ ਕੌਰ ਪ੍ਰਿੰਸੀਪਲ ਆਦਿ ਹਾਜ਼ਰ ਸਨ। ਸਕੂਲ ਦੇ ਵਿਦਿਆਰਥੀਅਾਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ।

  • festival
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ