ਡਰਾਈ ਫਰੂਟ ਦੇ ਰਾਜੇ ਕਾਜੂ ਦੀ ਵਰਤੋਂ ਹੈ ਸਰੀਰ ਲਈ ਬੇਹੱਦ ਲਾਭਕਾਰੀ

ਕਾਜੂ ਨੂੰ ਡਰਾਈ ਫਰੂਟ ਦਾ ਰਾਜਾ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਾਜੂ ਖਾਣੇ ਦੇ ਸੁਆਦ ਦੇ ਨਾਲ ਹੀ ਸਿਹਤ ਦਾ ਵੀ ਧਿਆਨ ਰੱਖਦੇ ਹਨ। ਕਾਜੂ ਦਾ ਇਸਤੇਮਾਲ ਮਿਠਾਈ ਤੇ ਸਬਜ਼ੀ ਦੀ ਗ੍ਰੇਵੀ ਨੂੰ ਸੁਆਦ ਬਣਾਉਣ ਲਈ ....

ਨਵੀਂ ਦਿੱਲੀ—ਕਾਜੂ ਨੂੰ ਡਰਾਈ ਫਰੂਟ ਦਾ ਰਾਜਾ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਾਜੂ ਖਾਣੇ ਦੇ ਸੁਆਦ ਦੇ ਨਾਲ ਹੀ ਸਿਹਤ ਦਾ ਵੀ ਧਿਆਨ ਰੱਖਦੇ ਹਨ। ਕਾਜੂ ਦਾ ਇਸਤੇਮਾਲ ਮਿਠਾਈ ਤੇ ਸਬਜ਼ੀ ਦੀ ਗ੍ਰੇਵੀ ਨੂੰ ਸੁਆਦ ਬਣਾਉਣ ਲਈ ਵੀ ਕੀਤਾ ਜਾਂਦਾ ਹੈ। ਕਾਜੂ ਨਾਲ ਬਣੀ ਬਰਫੀ ਨੂੰ ਜ਼ਿਆਦਾਤਰ ਲੋਕ ਬਹੁਤ ਪਸੰਦ ਕਰਦੇ ਹਨ। ਸੁਆਦ ਦੇ ਨਾਲ ਹੀ ਇਹ ਸੁੱਕਾ ਮੇਵਾ ਸਰੀਰ ਨੂੰ ਸਿਹਤਮੰਦ ਰੱਖਣ 'ਚ ਵੀ ਲਾਭਕਾਰੀ ਹੁੰਦਾ ਹੈ।
 

1. ਕੈਂਸਰ ਨੂੰ ਦੂਰ ਕਰੇ 
ਜੋ ਵਿਅਕਤੀ ਰੋਜ਼ ਕਾਜੂ ਖਾਂਦੇ ਹਨ ਉਨ੍ਹਾਂ ਨੂੰ ਕੈਂਸਰ ਵਰਗੀ ਬੀਮਾਰੀ ਨਹੀਂ ਹੁੰਦੀ। ਕਾਜੂ 'ਚ ਐਂਟੀ-ਆਕਸੀਡੈਂਟ ਜਿਵੇਂ ਵਿਟਾਮਿਨ ਈ ਅਤੇ ਸੇਲੇਨਿਯਮ ਵੀ ਹੁੰਦੇ ਹਨ ਜੋ ਕੈਂਸਰ ਤੋਂ ਬਚਾਅ ਕਰਦਾ ਹੈ। ਇਸ 'ਚ ਜ਼ਿੰਕ ਹੁੰਦਾ ਹੈ ਜੋ ਇਨਫੈਕਸ਼ਨ ਨਾਲ ਲੜਣ 'ਚ ਮਦਦ ਕਰਦਾ ਹੈ।
 

2. ਪ੍ਰੋਟੀਨ ਦਾ ਚੰਗਾ ਸਰੋਤ 
ਕਾਜੂ 'ਚ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਸ ਲਈ ਇਸ ਨੂੰ ਖਾਣ ਨਾਲ ਸਰੀਰ 'ਚ ਪ੍ਰੋਟੀਨ ਦੀ ਕਮੀ ਪੂਰੀ ਹੋ ਜਾਂਦੀ ਹੈ।
 

3. ਕੋਲੈਸਟਰੋਲ ਨੂੰ ਕਰਦਾ ਹੈ ਕੰਟਰੋਲ 
ਕਾਜੂ ਕੋਲੈਸਟਰੋਲ ਨੂੰ ਕੰਟਰੋਲ 'ਚ ਰੱਖਦਾ ਹੈ ਇਸ 'ਚ ਪ੍ਰੋਟੀਨ ਜ਼ਿਆਦਾ ਹੁੰਦਾ ਹੈ ਅਤੇ ਇਹ ਜਲਦੀ ਪਚ ਵੀ ਜਾਂਦਾ ਹੈ। ਕਾਜੂ ਆਇਰਨ ਦਾ ਵੀ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਸ ਲਈ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਤੁਸੀਂ ਇਸ ਨੂੰ ਖਾ ਸਕਦੇ ਹੋ। 
 

4. ਯਾਦਦਾਸ਼ਤ ਤੇਜ਼ ਕਰੇ
ਕਾਜੂ ਵਿਟਾਮਿਨ-ਬੀ ਦਾ ਖਜਾਨਾ ਹੈ। ਖਾਲੀ ਪੇਟ ਕਾਜੂ ਖਾ ਕੇ ਸ਼ਹਿਦ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਕਾਜੂ ਖਾਣ ਨਾਲ ਯੂਰਿਕ ਐਸਿਡ ਬਣਨਾ ਬੰਦ ਹੋ ਜਾਂਦਾ ਹੈ ਅਤੇ ਇਸ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰਹਿੰਦਾ ਹੈ।
 

5. ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ
ਕਾਜੂ 'ਚ ਪ੍ਰੋਟੀਨ ਜ਼ਿਆਦਾ ਮਾਤਰਾ 'ਚ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਕਾਜੂ 'ਚ ਮੌਜੂਦ ਮੋਨੋ ਸੈਚੂਰੇਟੇਡ ਫੈਟ ਦਿਲ ਨੂੰ ਸਿਹਤਮੰਦ ਰੱਖਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰਦਾ ਹੈ।
 

6. ਪਾਚਨ ਸ਼ਕਤੀ ਨੂੰ ਮਜ਼ਬੂਤ ਕਰੇ 
ਕਾਜੂ 'ਚ ਐਂਟੀ-ਆਕਸੀਡੈਂਟ ਪਾਚਨ ਕਿਰਿਆ ਨੂੰ ਮਜ਼ਬੂਤ ਬਣਾਉਣ ਦੇ ਨਾਲ ਹੀ ਭਾਰ ਨੂੰ ਵੀ ਸੰਤੁਲਿਤ ਰੱਖਦੇ ਹਨ।
 

7. ਸਰੀਰ 'ਚ ਐਨਰਜੀ ਬਣਾਈ ਰੱਖਦਾ ਹੈ
ਕਾਜੂ ਨੂੰ ਊਰਜਾ ਦਾ ਇਕ ਚੰਗਾ ਸਰੋਤ ਮੰਨਿਆ ਜਾਂਦਾ ਹੈ ਇਸ ਨੂੰ ਖਾਣ ਨਾਲ ਸਿਹਤ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਦਾ ਪਰ ਇਸ ਨੂੰ ਜ਼ਿਆਦਾ ਮਾਤਰਾ'ਚ ਨਹੀਂ ਖਾਣਾ ਚਾਹੀਦਾ। ਜੇਕਰ ਤੁਹਾਡਾ ਮੂਡ ਬੇਮਤਲਬ ਹੀ ਖਰਾਬ ਹੋ ਜਾਂਦਾ ਹੈ ਤਾਂ 2-3 ਕਾਜੂ ਖਾਣ ਨਾਲ ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ। 
 

8. ਡਾਇਬਿਟੀਜ਼ 
ਸ਼ੂਗਰ ਪੇਸ਼ੇਂਟ ਨੂੰ ਰੋਜ਼ ਕਾਜੂ ਖਾਣੇ ਚਾਹੀਦੇ ਹਨ। ਇਹ ਇੰਸੁਲਿਨ ਦੀ ਮਾਤਰਾ ਨੂੰ ਵਧਾਉਂਦਾ ਹੈ , ਜਿਸ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ।

    Cashew, Dry Fruit, Taste, ਕਾਜੂ ,ਡਰਾਈ ਫਰੂਟ,ਸੁਆਦ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ