ਜਾਣੋ ਲੰਬੀ ਰੈਲੀ ''ਚ ਕਿਉਂ ਨਹੀਂ ਗਏ ਸੀ ਨਵਜੋਤ ਸਿੱਧੂ (ਵੀਡੀਓ)

ਕੈਪਟਨ ਅਮਰਿੰਦਰ ਸਿੰਘ ਦੀ ਲੰਬੀ ਵਿਖੇ ਹੋਈ ਰੈਲੀ ਵਿਚ ਸ਼ਿਰਕਤ ਨਾ ਕਰਨ ''''ਤੇ ਉੱਠ ਰਹੇ ਸਵਾਲਾਂ ''''ਤੇ ਨਵਜੋਤ ਸਿੱਧੂ ਨੇ ਜਵਾਬ ਦਿੱਤਾ ਹੈ। ''''ਜਗ ਬਾਣੀ'''' ਨਾਲ ਗੱਲਬਾਤ ਕਰਦੇ...

ਜਲੰਧਰ : ਕੈਪਟਨ ਅਮਰਿੰਦਰ ਸਿੰਘ ਦੀ ਲੰਬੀ ਵਿਖੇ ਹੋਈ ਰੈਲੀ ਵਿਚ ਸ਼ਿਰਕਤ ਨਾ ਕਰਨ 'ਤੇ ਉੱਠ ਰਹੇ ਸਵਾਲਾਂ 'ਤੇ ਨਵਜੋਤ ਸਿੱਧੂ ਨੇ ਜਵਾਬ ਦਿੱਤਾ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਲੰਬੀ ਰੈਲੀ ਵਿਚ ਸਿਰਫ 6 ਮੰਤਰੀ ਹੀ ਪਹੁੰਚੇ ਸਨ ਜਦਕਿ ਬਾਕੀ 12 ਗੈਰ ਹਾਜ਼ਰ ਸਨ। ਸਿੱਧੂ ਨੇ ਕਿਹਾ ਕਿ ਜਿਸ ਸਮੇਂ ਲੰਬੀ ਵਿਖੇ ਰੈਲੀ ਸੀ, ਉਸ ਸਮੇਂ ਉਨ੍ਹਾਂ ਵਾਇਰਲ ਬੁਖਾਰ ਸੀ, ਜਿਸ ਕਾਰਨ ਡਾਕਟਰ ਨੇ ਉਨ੍ਹਾਂ ਨੂੰ ਸਫਰ ਕਰਨ ਤੋਂ ਗੁਜ਼ੇਰ ਕਰਨ ਦੀ ਸਲਾਹ ਦਿੱਤੀ ਸੀ। ਇਹੋ ਕਾਰਨ ਸੀ ਕਿ ਉਹ ਲੰਬੀ ਰੈਲੀ ਵਿਚ ਸ਼ਿਰਕਤ ਨਹੀਂ ਸਨ ਕਰ ਸਕੇ। 

ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਰ ਪ੍ਰੋਗਰਾਮ ਵਿਚ ਪਹੁੰਚਦੇ ਹਨ। ਪੰਜਾਬ ਸਰਕਾਰ ਵਲੋਂ ਰੈਲੀ ਕਰਨ ਦੇ ਮਕਸਦ 'ਤੇ ਪੁੱਛੇ ਗਏ ਸਵਾਲ 'ਤੇ ਸਿੱਧੂ ਨੇ ਕਿਹਾ ਕਿ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਫੈਸਲਾ ਸੀ ਅਤੇ ਲੰਬੀ ਰੈਲੀ ਤੋਂ ਮਿਸ਼ਨ 2019 ਦੀ ਸ਼ੁਰੂਆਤ ਕੀਤੀ ਗਈ ਹੈ।

  • Navjot Sidhu
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ