ਟਮਾਟਰਾਂ ਦਾ ਬੰਪਰ ਉਤਪਾਦਨ, ਕਿਸਾਨਾਂ ਦੀਆਂ ਅੱਖਾਂ 'ਚ ਪਾਣੀ ਜੇਬਾਂ ਫਿਰ ਵੀ ਖਾਲੀ

ਟਮਾਟਰਾਂ ਦੀ ਵਧੀਆ ਪੈਦਾਵਾਰ ਨੇ ਕਿਸਾਨਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਉਤਪਾਦਨ ਦੀ ਲਾਗਤ ਤਾਂ ਦੂਰ ਦੀ ਗੱਲ ਹੈ, ਖੇਤਾਂ ...

ਨਵੀਂ ਦਿੱਲੀ — ਟਮਾਟਰਾਂ ਦੀ ਵਧੀਆ ਪੈਦਾਵਾਰ ਨੇ ਕਿਸਾਨਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਉਤਪਾਦਨ ਦੀ ਲਾਗਤ ਤਾਂ ਦੂਰ ਦੀ ਗੱਲ ਹੈ, ਖੇਤਾਂ ਤੋਂ ਲੈ ਕੇ ਮੰਡੀ ਤੱਕ ਦਾ ਕਿਰਾਇਆ ਵੀ ਵਸੂਲ ਨਹੀਂ ਹੋ ਰਿਹਾ। ਮਜਬੂਰ ਕਿਸਾਨ ਮਜਬੂਰੀ 'ਚ ਆਪਣੀ ਫਸਲ ਨੂੰ ਖੇਤਾਂ ਵਿਚ ਸੜਣ ਲਈ ਛੱਡ ਰਹੇ ਹਨ। ਮੰਡੀਆਂ 'ਚ ਟਮਾਟਰਾਂ ਦੀ ਭਾਰੀ ਆਮਦ ਅਤੇ ਪਾਕਿਸਤਾਨ ਸਰਹੱਦ ਬੰਦ ਹੋਣ ਕਾਰਨ ਟਮਾਟਰਾਂ ਦੇ ਕਾਰੋਬਾਰ ਦਾ ਬਹੁਤ ਹੀ ਮਾੜਾ ਹਾਲ ਹੋ ਰਿਹਾ ਹੈ। ਕਿਸਾਨਾਂ ਅਤੇ ਮੰਡੀਆਂ ਦੀ ਦੁਰਦਸ਼ਾ ਸਦਕਾ ਬਾਜ਼ਾਰ ਕਮੇਟੀਆਂ ਨੇ ਸਰਕਾਰ ਨੂੰ ਸਹਾਇਤਾ ਲਈ ਅਪੀਲ ਕੀਤੀ ਹੈ। ਬਾਜ਼ਾਰ ਕਮੇਟੀਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਿਰਯਾਤ ਡਿਊਟੀ 'ਚ ਕਟੌਤੀ ਕੀਤੀ ਜਾਵੇ ਤਾਂ ਜੋ ਗੁਆਂਢੀ ਦੇਸ਼ਾਂ ਨੂੰ ਟਮਾਟਰ ਨਿਰਯਾਤ ਕੀਤਾ ਜਾ ਸਕੇ।

PunjabKesari

ਮਹਾਰਾਸ਼ਟਰ 'ਚ ਸਭ ਤੋਂ ਜ਼ਿਆਦਾ ਟਮਾਟਰ ਦਾ ਉਤਪਾਦਨ ਕਰਨ ਵਾਲੇ ਜ਼ਿਲੇ ਨਾਸਿਕ, ਪੁਣੇ, ਸਾਂਗਲੀ, ਸਤਾਰਾ, ਅਹਿਮਦਨਗਰ ਅਤੇ ਨਾਗਪੁਰ 'ਚ ਬੰਪਰ ਉਤਪਾਦਨ ਹੋਣ ਕਾਰਨ ਮੰਡੀਆਂ ਟਮਾਟਰਾਂ ਨਾਲ ਭਰ ਗਈਆਂ ਹਨ। ਮਹਾਰਾਸ਼ਟਰ ਦੀਆਂ ਥੋਕ ਮੰਡੀਆਂ 'ਚ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਵਿੰਟਲ ਤੋਂ ਵੀ ਹੇਠਾਂ ਪਹੁੰਚ ਗਈ ਹੈ। ਭਾਵ ਇਕ ਕਿਲੋ ਟਮਾਟਰ ਦੀ ਕੀਮਤ 1 ਰੁਪਿਆ ਵੀ ਨਹੀਂ ਮਿਲ ਰਹੀ। ਕਿਸਾਨਾਂ ਅਤੇ ਕਾਰੋਬਾਰੀਆਂ ਦੀ ਸਥਿਤੀ ਕਾਰਨ ਬਾਜ਼ਾਰ ਸੰਚਾਲਕਾਂ ਦੇ ਪਸੀਨੇ ਛੁੱਟ ਰਹੇ ਹਨ। ਸੂਬੇ ਦੀਆਂ ਬਾਜ਼ਾਰ ਕਮੇਟੀਆਂ ਨੇ ਸਰਕਾਰ ਨੂੰ ਇਸ ਪਾਸੇ ਵੱਲ ਧਿਆਨ ਦੇਣ ਲਈ ਕਿਹਾ ਹੈ। ਸਰਕਾਰ ਕਿਸਾਨਾਂ ਦੀ ਸਥਿਤੀ ਨੂੰ ਧਿਆਨ 'ਚ ਰੱਖਦੇ ਹੋਏ ਗੁਆਂਢੀ ਦੇਸ਼ਾਂ ਨੂੰ ਬਰਾਮਦ 'ਤੇ ਪਾਬੰਦੀਆਂ ਹਟਾਉਣ ਦੇ ਨਾਲ-ਨਾਲ ਨਿਰਯਾਤ ਡਿਊਟੀ ਦੀ ਛੋਟ ਦੇਵੇ ਤਾਂ ਜੋ ਵਿਗੜ ਰਹੀ ਸਥਿਤੀ 'ਚ ਸੁਧਾਰ ਕੀਤਾ ਜਾ ਸਕੇ। ਸੂਬੇ ਦੀ ਖੇਤੀਬਾੜੀ ਮਾਰਕੀਟਿੰਗ ਕਮੇਟੀਆਂ ਨੇ ਕੇਂਦਰੀ ਵਪਾਰ ਮੰਤਰੀ ਸੁਰੇਸ਼ ਪ੍ਰਭੂ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ।
 

    Tomatoes, production, farmers, upset,ਟਮਾਟਰ,ਉਤਪਾਦਨ,ਕਿਸਾਨਾਂ,ਪਰੇਸ਼ਾਨ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ